Connect with us

News

ਲੋਹੜੀ ਵਾਲੇ ਦਿਨ ਵਾਪਰਿਆ ਵੱਡਾ ਹਾਦਸਾ ਬੱਸ ਦੇ ਬਰੇਕ ਫ਼ੇਲ ਹੋਣ ਕਰਕੇ ਹੋਇਆ ਵੱਡਾ ਨੁਕਸਾਨ

Published

on

ਪੰਜਾਬ ਦੇ ਵਿੱਚ ਵੱਧ ਦੀ ਧੁੰਦ ਕਾਰਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਏ ਪਰ ਇਹ ਘਟਨਾ ਬੱਸ ਦੇ ਬ੍ਰੇਕ ਫੇਲ੍ਹ ਹੋਣ ਕਰਕੇ ਹੋਈ ਏ 

ਸੂਤਰਾਂ ਤੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੱਟੀ ਤੋਂ ਅੰਮ੍ਰਿਤਸਰ ਜਾਣ ਵਾਲੀ ਬੱਸ ਦਾ ਤਰਨ ਤਾਰਨ ਵਿਖੇ ਭਿਆਨਕ ਹਾਦਸਾ ਵਾਪਰਿਆ ਹੈ। ਇਸ ਬੱਸ ਦਾ ਨਾਮ ਅਵਦੀਪ ਦੱਸਿਆ ਜਾ ਰਿਹਾ ਹੈ। 

ਇਸ ਬੱਸ ਦਾ ਅਚਾਨਕ ਸਟਰਿੰਗ ਫੇਲ ਹੋ ਜਾਂਦਾ ਹੈ ਜਿਸ ਕਾਰਨ ਬੱਸ ਬੇਕਾਬੂ ਹੋ ਜਾਂਦੀ ਹੈ। ਬੱਸ ਵਿੱਚ ਬਹੁਤ ਸਾਰੀਆਂ ਸਵਾਰੀਆਂ ਸੀ । ਜਿਸ ਵਿੱਚ ਬੱਚੇ ਬੁੱਢੇ ਨੌਜਵਾਨ ਸਭ ਸ਼ਾਮਿਲ ਸਨ। ਜਿਸ ਸਮੇਂ ਇਹ ਘਟਨਾ ਹੋਈ ਬੱਸ ਦੀ ਸਪੀਡ 100 ਦੇ ਕਰੀਬ ਦੱਸੀ ਜਾ ਰਹੀ ਹੈ। ਡਰਾਈਵਰ ਬੱਸ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਬਸ ਦਰੱਖਤਾਂ ਨਾਲ ਟੱਕਰ ਖਾਂਦੀ ਹੋਈ ਖੇਤਾਂ ਵਿੱਚ ਜਾ ਪਹੁੰਚਦੀ ਹੈ ਜਿੱਥੇ ਬੱਸ ਦੇ ਟਾਇਰ ਖੁੱਲ ਕੇ ਵੱਖ ਹੋ ਜਾਂਦੇ ਨੇ ਸਵਾਰੀਆਂ ਚ ਚੀਕ ਚਿਹਾੜਾ ਮੱਚ ਜਾਂਦਾ ਹੈ। ਜਿੱਥੇ ਬੱਸ ਦੀ ਦੁਰਘਟਨਾ ਹੁੰਦੀ ਹੈ ਉੱਥੇ ਹੀ ਨਾਲ ਦੇ ਪੈਲਸ ਵਿੱਚ ਵਿਆਹ ਚੱਲ ਰਿਹਾ ਸੀ ਜਿੰਨਾ ਵੱਲੋਂ ਸਵਾਰੀਆਂ ਦੀ ਕਾਫੀ ਮਦਦ ਕੀਤੀ ਗਈ।ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰੰਤੂ ਲਗਭਗ 22 ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਦੱਸੀਆਂ ਜਾ ਰਹੀਆਂ ਹਨ। ਜਿਨਾਂ ਨੂੰ ਲੋਕਾਂ ਦੁਆਰਾ ਬੱਸ ਵਿੱਚੋਂ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ । ਸਵਾਰੀਆਂ ਕਾਫੀ ਜ਼ਖਮੀ ਦੱਸੀਆਂ ਜਾ ਰਹੀਆਂ ਹਨ ਜਿਨਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ

Continue Reading
Advertisement Safar Television
Click to comment

Leave a Reply

Your email address will not be published. Required fields are marked *

Featured

Sardaar Ji 3: ਦਿਲਜੀਤ ਦੋਸਾਂਝ ਦੀ ਵਿਵਾਦਾਂ ਵਿੱਚ ਰਹਿਣ ਵਾਲੀ ‘ਸਰਦਾਰ ਜੀ 3’ ਫਿਲਮ ਨਹੀਂ ਹੋਵੇਗੀ ਭਾਰਤ ਵਿਚ ਰਲੀਜ਼

Published

on

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰਜੀ 3’ ਦੇ ਅਨਾਊਸਮੈਂਟ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਪਰ, ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਸਾਰਿਆਂ ਦਾ ਦਿਲ ਟੁੱਟ ਗਿਆ, ਜਿਸਦਾ ਕਾਰਨ ਇਹ ਹੈ ਕਿ ਉਸਦੀ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਦਰਅਸਲ, ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਦੇ ਬਾਵਜੂਦ, ਹਨੀਆ ਆਮਿਰ ਦੇ ਨਾਲ ਇੱਕ ਫਿਲਮ ਵਿੱਚ 3 ਹੋਰ ਪਾਕਿਸਤਾਨੀ ਕਲਾਕਾਰ ਸ਼ਾਮਲ ਹਨ। ਜਿਸ ਕਾਰਨ ਹੁਣ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਜਦੋਂ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਤਾਂ ਇਸ ਵਿੱਚ ਨੀਰੂ ਬਾਜਵਾ ਦੇ ਨਾਲ ਹੋਰ ਅਭਿਨੇਤਰੀਆਂ ਦੀ ਝਲਕ ਦਿਖਾਈ ਦਿੱਤੀ ਸੀ। ਪਰ ਇਸ ਵਿੱਚ ਕਿਤੇ ਵੀ ਹਨੀਆ ਆਮਿਰ ਦਾ ਜ਼ਿਕਰ ਨਹੀਂ ਸੀ। ਜਦੋਂ ਅਦਾਕਾਰ ਨੇ ਸ਼ੂਟਿੰਗ ਦੌਰਾਨ ਲਈ ਗਈ ਇੱਕ ਫੋਟੋ ਸਾਂਝੀ ਕੀਤੀ ਸੀ, ਤਾਂ ਵੀ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਹਨੀਆ ਉਸ ਫੋਟੋ ਵਿੱਚ ਸੀ। ਪਰ ਦਿਲਜੀਤ ਨੇ ਅਸਿੱਧੇ ਤੌਰ ‘ਤੇ ਸਿਰਫ ਇੱਕ ਫੋਟੋ ਦਾ ਸਪੱਸ਼ਟੀਕਰਨ ਦੇ ਕੇ ਇਸ ਤੋਂ ਇਨਕਾਰ ਕਰ ਦਿੱਤਾ।

ਕੀ ਇਹ ਪਾਕਿਸਤਾਨ ਵਿੱਚ ਰਿਲੀਜ਼ ਹੋਵੇਗੀ?

ਜਦੋਂ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ‘ਤੇ ‘ਸਰਦਾਰ ਜੀ 3’ ਦਾ ਟ੍ਰੇਲਰ ਸਾਂਝਾ ਕੀਤਾ, ਤਾਂ ਇਹ ਪੁਸ਼ਟੀ ਹੋ ਗਈ ਕਿ ਫਿਲਮ ਵਿੱਚ ਹਨੀਆ ਆਮਿਰ ਹੈ। ਇਸ ਤੋਂ ਬਾਅਦ, ਫਿਲਮ ਵਿਵਾਦਾਂ ਵਿੱਚ ਘਿਰ ਗਈ, ਇੱਥੋਂ ਤੱਕ ਕਿ ਨਿਰਮਾਤਾਵਾਂ ਨੇ ਇਸਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ। ਫਿਲਮ ਦਾ ਟ੍ਰੇਲਰ ਵੀ ਯੂਟਿਊਬ ‘ਤੇ ਉਪਲਬਧ ਨਹੀਂ ਹੈ।

ਪਾਕਿਸਤਾਨ ਵਿੱਚ ਰਿਲੀਜ਼ ਹੋਵੇਗੀ

Advertisement
Safar Television

ਪਰ, ਇਸ ਸਭ ਦੇ ਵਿਚਕਾਰ, ਲੋਕ ਪੁੱਛ ਰਹੇ ਹਨ ਕਿ ਕੀ ਇਹ ਫਿਲਮ ਪਾਕਿਸਤਾਨ ਵਿੱਚ ਰਿਲੀਜ਼ ਹੋਵੇਗੀ। ਇਸ ਦਾ ਜਵਾਬ ਦੇਣ ਲਈ, Siyasat.com ਦੀ ਰਿਪੋਰਟ ਦੇ ਅਨੁਸਾਰ, ਇਸ ਫਿਲਮ ਨੂੰ ਪਾਕਿਸਤਾਨ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ, ਇਸਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਇਸ ਸੰਬੰਧੀ ਕੋਈ ਬਿਆਨ ਜਾਰੀ ਕੀਤਾ ਗਿਆ ਹੈ।

Continue Reading

News

ਪਹਿਲਗਾਮ ਦੀ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ‘ਚ 6 ਅੱਤਵਾਦੀਆਂ ਦੇ ਢਾਹੇ ਘਰ

Published

on

ਸ਼੍ਰੀਨਗਰ, 26 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਹੁਣ ਤੱਕ 6 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਧਮਾਕੇ ‘ਚ ਜਿਨ੍ਹਾਂ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ, ਉਨ੍ਹਾਂ ‘ਚ ਲਸ਼ਕਰ ਦੇ ਆਸਿਫ ਸ਼ੇਖ, ਆਦਿਲ ਠੋਕਰ, ਹਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ।
ਇਨ੍ਹਾਂ ‘ਚੋਂ ਜੈਸ਼ ਦਾ ਅਹਿਸਾਨ 2018 ‘ਚ ਪਾਕਿਸਤਾਨ ਤੋਂ ਟਰੇਨਿੰਗ ਲੈ ਕੇ ਵਾਪਸ ਆਇਆ ਸੀ।ਪਹਿਲਗਾਮ ਹਮਲੇ ‘ਚ ਆਸਿਫ ਅਤੇ ਆਦਿਲ ਦਾ ਨਾਂ ਸਾਹਮਣੇ ਆਇਆ ਸੀ। ਫੌਜ ਨੇ ਇਹ ਕਾਰਵਾਈ ਤਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ।

Continue Reading

News

ਪੰਜਾਬ ਦੇ ਰਾਜਪੁਰਾ ਦੇ ਨੌਜਵਾਨ ਦੀ ਆਸਟ੍ਰੇਲੀਆ ਵਿਚ ਗੋਲੀਆਂ ਮਾਰ ਕੇ ਕੀਤੀ ਹੱਤਿਆ

Published

on

ਰਾਜਪੁਰਾ, 25 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)

ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18) ਪੁੱਤਰ ਅਮਰਿੰਦਰ ਸਿੰਘ ਸਾਹਨੀ ਵਾਸੀ ਗੁਲਾਬ ਨਗਰ ਕਲੋਨੀ, ਰਾਜਪੁਰਾ, ਪਟਿਆਲਾ ਵਜੋਂ ਹੋਈ ਹੈ।

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ‘ਚ ਕਾਰ ਪਾਰਕਿੰਗ ਨੂੰ ਲੈਕੇ ਇਕ ਨੌਜਵਾਨ ਨਾਲ ਬਹਿਸ ਤੋਂ ਬਾਅਦ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਹੋਣ ਤੋਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਬੇਟੇ ਦੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਓਦੋਂ ਦਾ ਸਦਮੇ ‘ਚ ਹੈ। ਆਸਟ੍ਰੇਲੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Continue Reading

Trending