Connect with us

Life style

ਬੱਚਿਆਂ ਦੀ ਮੋਬਾਈਲ ਫ਼ੋਨ ਦੀ ਆਦਤ ਛੁੜਾਉਣ ਲਈ ਕੁਝ ਉਪਾਅ

Published

on

ਛੋਟੇ ਬੱਚਿਆਂ ਦੀ ਮੋਬਾਈਲ ਫ਼ੋਨ ਦੀ ਆਦਤ ਛੁੜਾਉਣ ਲਈ ਕੁਝ ਜ਼ਰੂਰੀ ਨੁਕਤੇ

1.ਮੋਬਾਈਲ ਫ਼ੋਨ ਵਰਤਣ ਲਈ ਇੱਕ ਸਮਾਂ ਚੁਣੋ । ਉਦਾਹਰਣ ਲਈ, ਦਿਨ ਵਿੱਚ ਕੇਵਲ 1 ਘੰਟਾ ਹੀ ਫੋਨ ਦੇਵੋ। ਇਹ ਵੀ ਤਹਿ ਕਰੋ ਕਿ ਇਹ ਸਮਾਂ ਸਿਰਫ਼ ਪੜਾਈ ਤੋਂ ਬਾਅਦ ਜਾਂ ਛੁੱਟੀਆਂ ਵਿੱਚ ਹੋਵੇਗਾ।

2.ਮੋਬਾਈਲ ਦੇ ਬਦਲੇ ਬੱਚੇ  ਦੀ ਹੋਰ ਚੰਗੀਆਂ ਗਤੀ ਵਿਧੀਆਂ ਵਿੱਚ ਰੂਚੀ ਬਣਾਓ , ਜਿਵੇਂ ਖੇਡਾਂ, ਪੇਨਟਿੰਗ, ਕਿਤਾਬਾਂ ਪੜ੍ਹਨ, ਜਾਂ ਮਿੱਟੀ ਨਾਲ ਖੇਡਣਾ  ਆਦਿ । ਬੱਚੇ ਨੂੰ ਉਹ ਕੰਮ ਦਿਓ ਜੋ ਉਹ ਮਜ਼ੇ ਨਾਲ ਕਰ ਸਕਣ।

3.ਬੱਚੇ ਹਮੇਸ਼ਾ ਮਾਪਿਆਂ ਨੂੰ ਦੇਖ ਕੇ ਸਿੱਖਦੇ ਹਨ। ਜੇ ਤੁਸੀਂ ਬਹੁਤ ਸਮੇਂ ਮੋਬਾਈਲ ਵਰਤਦੇ ਰਹਿੰਦੇ ਹੋ, ਤਾਂ ਬੱਚੇ ਵੀ ਉਹੀ ਕਰਨਗੇ। ਆਪਣੀ ਮੋਬਾਈਲ ਵਰਤਣ ਦੀ ਆਦਤ ਨੂੰ ਵੀ ਸੀਮਤ ਕਰੋ ਤੇ ਯਕੀਨੀ ਬਣਾਓ।

 

Advertisement
Safar Television

4. ਮੋਬਾਈਲ ਫ਼ੋਨ ਬੱਚੇ ਦੀ ਪਹੁੰਚ ਤੋਂ ਦੂਰ ਰੱਖੋ। ਜਦੋਂ ਬੱਚਾ ਮੋਬਾਈਲ ਤੋਂ ਦੂਰ ਰਹੇਗਾ ਤਾਂ ਉਸਦੀ ਆਦਤ ਹੌਲੀ-ਹੌਲੀ ਘਟੇਗੀ।

 

5. ਬੱਚੇ ਨਾਲ ਖੁੱਲ੍ਹ ਕੇ ਗੱਲ ਬਾਤ ਕਰੋ। ਉਸਨੂੰ ਸਮਝਾਓ ਕਿ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਿਵੇਂ ਉਨ੍ਹਾਂ ਦੀਆਂ ਅੱਖਾਂ, ਸਿਹਤ ਅਤੇ ਮਾਨਸਿਕ ਗਤੀਵਿਧੀਆਂ ਲਈ ਨੁਕਸਾਨ ਦਾਈ ਹੋ ਸਕਦੀ ਹੈ।

 

6.ਬੱਚੇ ਨੂੰ ਮੋਬਾਈਲ ਦੇ ਅਲਾਰਮ ਬਦਲੇ ਜਾਗਣ ਲਈ ਅਲਾਰਮ ਘੜੀ ਦੀ ਦੀ ਆਦਤ ਪਾਓ, ਤਾਂ ਕਿ ਉਸ ਨੂੰ ਮੋਬਾਈਲ ਫ਼ੋਨ ਦੀ ਲੋੜ ਨਾ ਪਵੇ।

Advertisement
Safar Television

 

7. ਬੱਚੇ ਨੂੰ ਮੋਬਾਈਲ ਸਿਰਫ਼ ਪੜਾਈ ਕਰਨ ਲਈ ਵਰਤਣ ਦਿਓ, ਨਾ ਕਿ ਖੇਡਾਂ ਜਾਂ ਵੀਡੀਓਜ਼ ਦੇਖਣ ਲਈ। ਜਦੋਂ ਉਹ ਮੋਬਾਈਲ ਨੂੰ ਸਿਰਫ਼ ਸਿੱਖਣ ਲਈ ਵਰਤਣਗੇ, ਤਾਂ ਉਹ ਇਸ ਵਿੱਚ ਅਨੰਦ ਲੈਣਗੇ।

 

8. ਜਦੋਂ ਬੱਚਾ ਮੋਬਾਈਲ ਤੋਂ ਦੂਰ ਰਹੇਗਾ, ਤਾਂ ਉਸਨੂੰ ਛੋਟੇ-ਛੋਟੇ ਇਨਾਮ ਦਿਓ। ਇਹ ਇਨਾਮ ਚੰਗੀਆਂ ਆਦਤਾਂ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ।

9.ਘਰ ਵਿੱਚ ਖਾਣਾ ਖਾਣ ਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਦੇ ਨਿਯਮ ਬਣਾਓ।

ਸਾਰਾ ਪਰਿਵਾਰ ਬੈਠ ਕੇ ਗੱਲਾਂ-ਬਾਤਾਂ ਕਰੇ।

Advertisement
Safar Television

10. ਬੱਚੇ ਦੀ ਆਦਤ ਤੁਰੰਤ ਨਹੀਂ ਬਦਲੇਗੀ। ਹੌਲੀ-ਹੌਲੀ ਸਮਾਂ ਲਗੇਗਾ।ਧੀਰਜ ਨਾਲ, ਪਿਆਰ ਅਤੇ ਕੜਕ ਨਿਯਮਾਂ ਨਾਲ ਉਹ ਮੋਬਾਈਲ ਦੀ ਆਦਤ ਛੱਡ ਸਕਦੇ ਹਨ।

ਬੱਚਿਆਂ ਨਾਲ ਸਬਰ ਰੱਖੋ ਅਤੇ ਇਹ ਯਕੀਨ ਬਣਾਓ ਕਿ ਉਹ ਮੋਬਾਈਲ ਤੋਂ ਦੂਰ ਹੋ ਕੇ ਚੰਗੀ ਗਤੀਵਿਧੀ ਵਿੱਚ ਰੁਚੀ ਲੈਣ।

Continue Reading
Advertisement Safar Television
Click to comment

Leave a Reply

Your email address will not be published. Required fields are marked *

Featured

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

Published

on

ਬਿਹਾਗੜਾ ਮਹਲਾ ੪ ॥

 

ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥ ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥

 

ਵਿਆਖਿਆ :-

Advertisement
Safar Television

 

ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ।੧।

Continue Reading

Featured

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

Published

on

Amrit vele da Hukamnama Sri Darbar Sahib Amritsar, Ang 518, 09-04-2025

ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਮ: ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥

 

सलोक मः ५ ॥ साजन तेरे चरन की होइ रहा सद धूरि ॥ नानक सरणि तुहारीआ पेखउ सदा हजूरि ॥१॥ मः ५ ॥ पतित पुनीत असंख होहि हरि चरणी मनु लाग ॥ अठसठि तीरथ नामु प्रभ जिसु नानक मसतकि भाग ॥२॥

 

Advertisement
Safar Television

Shalok, Fifth Mehl: O Friend, I pray that I may remain forever the dust of Your Feet. Nanak has entered Your Sanctuary, and beholds You ever-present. ||1|| Fifth Mehl: Countless sinners become pure, by fixing their minds on the Feet of the Lord. The Name of God is the sixty-eight holy places of pilgrimage, O Nanak, for one who has such destiny written upon his forehead. ||2||

 

ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਗੁਰੂ ਨਾਨਕ ਜੀ ਅਰਦਾਸ ਕਰਦੇ ਹਨ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥ (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, (ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ) ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥

 

हे सजन मैं सदा तेरे पेरों की खाक बना रहूँ, गुरू नानक जी अरदास करते हैं की मैं तेरी शरण पड़ा रहूँ और तुझे ही अपने अंग-संग देखूं ॥१॥ (विकारों में) गिरे हुए भी बेयंत जीव पवित्र हो जाते हैं अगर उनका मन प्रभु के चरणों में लग जाए, प्रभु का नाम ही अठासठ तीर्थ है, परन्तु, (गुरू नानक जी स्वयं को कहते हैं) हे नानक! (यह उसको मिलता है) जिस के माथे पर भाग्य (लिखें) हैं॥२॥

Advertisement
Safar Television
Continue Reading

HEALTH

ਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ

Published

on

ਮਹਿੰਗਾਈ ਦੇ ਜ਼ਮਾਨੇ ਵਿੱਚ ਲੋਕਾਂ ਉਤੇ ਹੋਰ ਮਾਰ ਪਈ ਹੈ। ਸਰਕਾਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਪੈਟਰੋਲੀਅਮ ਤੇ ਨੈਚੁਰਲ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਐਲਪੀਜੀ ਦੀ ਕੀਮਤ ਵਿੱਚ ਵਾਧਾ ਉਜਵਲਾ ਅਤੇ ਆਮ ਖਪਤਕਾਰਾਂ ਦੋਵਾਂ ਲਈ ਹੋਵੇਗਾ। ਹੁਣ ਗੈਸ ਸਿਲੰਡਰ ਲਈ 803 ਰੁਪਏ ਦੀ ਬਜਾਏ 853 ਰੁਪਏ ਲੱਗਣਗੇ। ਉਜਵਲਾ ਯੋਜਨਾ ਵਾਲੇ ਸਿਲੰਡਰ ਲੈਣ ਲਈ 550 ਰੁਪਏ ਦੇਣੇ ਪੈਣਗੇ।

 

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਨੇ ਐਲਪੀਜੀ ਦੇ ਮਾਮਲੇ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਹੁਣ ਉੱਜਵਲਾ ਯੋਜਨਾ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਰਾਹੀਂ ਸਾਡੇ ਭੈਣ-ਭਰਾ ਹੁਣ ਲੱਕੜ, ਗੋਹੇ ਅਤੇ ਹੋਰ ਰਵਾਇਤੀ ਬਾਲਣ ਤੋਂ ਛੁਟਕਾਰਾ ਪਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।

 

ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਹਿਲਾਂ ਹੀ ਮਹਿੰਗਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਸਿਲੰਡਰ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਘਰੇਲੂ ਔਰਤਾਂ ‘ਤੇ ਪਵੇਗਾ, ਕਿਉਂਕਿ ਲਗਭਗ ਹਰ ਘਰ ‘ਚ ਐੱਲ.ਪੀ.ਜੀ. ਸਿਲੰਡਰ ਦੀ ਵਰਤੋਂ ਹੋ ਰਹੀ ਹੈ।

Advertisement
Safar Television

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਸਟ੍ਰੀਬਿਊਸ਼ਨ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਉੱਜਵਲਾ ਸਕੀਮ ਅਤੇ ਜਨਰਲ ਸ਼੍ਰੇਣੀ ਦੇ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਬਦੀਲੀ ਦੋਵਾਂ ਸ਼੍ਰੇਣੀਆਂ ਲਈ ਲਾਗੂ ਕੀਤੀ ਗਈ ਹੈ, ਜਿਸ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਹਨ।

Continue Reading

Trending