Crime
ਪਤੰਗ ਉਡਾ ਰਹੇ ਬੱਚੇ ਦੀ ਛੱਤ ਤੋਂ ਡਿੱਗ ਕੇ ਹੋਈ ਮੌਤ

ਘਨੌਰ ਅਲੀ- ਘਨੌਰ ਨੇਡਲੇ ਪਿੰਡ ਕਾਮੀ ਕਲਾਂ ਵਿਖੇ ਦੁਕਾਨ ਦੀ ਛੱਤ ਤੇ ਪਤੰਗ ਉਡਾ ਰਹੇ 10 ਸਾਲਾ ਬੱਚੇ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਦੀ ਖਬਰ ਮਿਲ ਰਹੀ ਹੈ।
ਇਸ ਸਬੰਧੀ ਪਿੰਡ ਦੇ ਕਿਸਾਨ ਆਗੂ ਸਰਬਜੀਤ ਕਾਮੀ ਨੇ ਦੱਸਿਆ ਹੈ ਕਿ ਪਿੰਡ ਦੇ ਇੱਕ ਪਰਿਵਾਰ ਦਾ 10 ਸਾਲਾ ਬੱਚਾ ਅਮਿ੍ਤ ਸਿੰਘ ਪੁੱਤਰ ਕਰਮ ਚੰਦ ਨੇੜਲੀ ਦੁਕਾਨ ਦੀ ਛੱਤ ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦੇ ਸਮੇਂ ਡੋਰ ਉਸ ਦੀਆਂ ਲੱਤਾਂ ਵਿੱਚ ਫਸ ਗਈ ।
ਇਸ ਦੌਰਾਨ ਆਪਣੇ ਆਪ ਨੂੰ ਡੋਰ ਚੋਂ ਕੱਢਦੇ ਬੱਚਾ ਛੱਤ ਤੋਂ ਹੇਠਾਂ ਡਿੱਗ ਗਿਆ। ਜਿਸ ਨੂੰ ਪਰਿਵਾਰ ਵਾਲਿਆਂ ਨੇ ਸਰਕਾਰੀ ਹਸਪਤਾਲ ਘਨੌਰ ਵਿਖੇ ਪਹੁੰਚਾਇਆ ਉੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਉਸਨੂੰ ਪਟਿਆਲੇ ਰੈਫਰ ਕਰ ਦਿੱਤਾ। ਪਟਿਆਲੇ ਤੋਂ ਬੱਚੇ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

Crime
ਮਨੀਲਾ ਵਿਖੇ ਬਰਨਾਲਾ ਦੇ 28 ਸਾਲਾਂ ਨੌਜਵਾਨ ਦੀ ਸੜਕ ਹਾਦਸੇ’ਚ’ ਦਰਦਨਾਕ ਮੌਤ।

ਮਨੀਲਾ ਵਿਖੇ ਬਰਨਾਲਾ ਦੇ ਨੋਜਵਾਨ ਦੀ ਸੜਕ ਹਾਦਸੇ ‘ਚ` ਮੌਤ।
20 ਅਪ੍ਰੈਲ (ਮਨਪ੍ਰੀਤ ਕੌਰ ਆਦਮਪੁਰਾ)ਬਰਨਾਲਾ ਦੇ ਪਿੰਡ ਮਹਿਲ ਕਲਾਂ ਨਾਲ ਸਬੰਧਤ 25 ਸਾਲਾ ਨੌਜਵਾਨ ਜੀਵਨਜੋਤ ਸਿੰਘ, ਜਿਸ ਨੂੰ ਘਰ ਵਿੱਚ ਪਿਆਰ ਨਾਲ ਵਿਸਕੀ ਕਿਹਾ ਜਾਂਦਾ ਸੀ, ਜਿਸਦੇ ਪਿਤਾ ਦੀ ਮਨੀਲਾ ਵਿਖੇ ਮੌਤ ਹੋ ਗਈ ਸੀ,ਹੁਣ ਘਰ ਵਿੱਚ ਜੀਵਨਜੋਤ ਸਿੰਘ ਅਤੇ ਉਸਦੀ ਮਾਂ ਇੱਕਲੇ ਰਹਿ ਗਏ ਸਨ । ਜੀਵਨਜੋਤ ਸਿੰਘ ਘਰ ਦੀ ਗ਼ਰੀਬੀ ਦੂਰ ਕਰਨ ਲਈ ਆਪਣੀ ਮਾਸੀ ਦੇ ਮੁੰਡੇ ਕੋਲ ਫਿਲੀਪੀਨਜ਼ ਵਿੱਚ ਕੰਮ ਕਰਨ ਗਿਆ ਹੋਇਆ ਸੀ ਅਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
ਇਹ ਵਾਰਦਾਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛੱਡ ਗਈ ਹੈ। ਮੌਕੇ ‘ਤੇ ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਬੁਧਵਾਰ ਨੂੰ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਹੋਈ ਸੀ। ਉਸ ਨੇ ਕਿਹਾ ਸੀ ਕਿ ਉਹ ਸੌਣ ਲੱਗਾ ਹੈ ਤੇ ਸਵੇਰੇ ਗੱਲ ਕਰੇਗਾ। ਉਸ ਤੋਂ ਬਾਅਦ ਕਈ ਵਾਰ ਫੋਨ ਕੀਤਾ, ਪਰ ਉਨ੍ਹਾਂ ਦੇ ਪੁੱਤ ਨੇ ਫੋਨ ਨਹੀਂ ਚੁੱਕਿਆ। ਮਾਂ ਨੇ ਕਿਹਾ ਕਿ ਜਦੋਂ ਰਿਸ਼ਤੇਦਾਰ ਘਰ ਆਉਣ ਲੱਗ ਪਏ ਤਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਕੁਝ ਗਲਤ ਹੋਇਆ ਹੈ। ਫਿਰ ਖ਼ਬਰ ਮਿਲੀ ਕਿ ਪੁੱਤ ਦੀ ਮੌਤ ਹੋ ਚੁੱਕੀ ਹੈ।
ਜੀਵਨਜੋਤ ਦੀ ਮੌਤ ਤੌਂ ਚਾਰ ਮਹੀਨੇ ਪਹਿਲਾਂ ਉਸਦੇ ਮਾਸੀ ਦੇ ਮੁੰਡੇ ਦੀ ਵੀ ਮਨੀਲਾ ਵਿੱਚ ਮੌਤ ਹੋ ਗਈ ਸੀ ।ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਮਨੀਲਾ ਨੇ ਉਨ੍ਹਾਂ ਦੇ ਪੁੱਤ ਨੂੰ ਖਾ ਲਿਆ। ਜੇਕਰ ਪਤਾ ਹੁੰਦਾ ਤਾਂ ਉਹ ਆਪਣੀ ਗਰੀਬੀ ਇਥੇ ਹੀ ਸਹਿ ਲੈਂਦੇ, ਪਰ ਪੁੱਤ ਨੂੰ ਮਨੀਲਾ ਨਾ ਭੇਜਦੀ।
Crime
ਵਿਅਕਤੀ ਵੱਲੋਂ ਸ਼ੱਕੀ ਹਾਲਤ ਵਿੱਚ ਕੀਤਾ ਗਿਆ ਸਹੇਲੀ ਦਾ ਕਤਲ

ਹਿੰਮਤ ਸਿੰਘ ਨਗਰ ਵਿੱਚ ਰਿਲੀਫ ਨਾਮਕ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ‘ਤੇ ਉਸਦੇ ਪ੍ਰੇਮੀ ਨੇ ਹਮਲਾ ਕੀਤਾ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਮੁਲਜ਼ਮ ਨੇ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।
ਇੱਕ ਰਾਹਗੀਰ ਜ਼ਖਮੀ ਔਰਤ ਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ, ਪਰ ਉੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਫਿਲਹਾਲ ਮਾਮਲਾ ਅਜੇ ਵੀ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਬਹੁਤ ਸਾਰਾ ਖੂਨ ਖਿੰਡਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਦੁੱਗਰੀ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਚੁੱਪੀ ਧਾਰੀ ਹੋਈ ਹੈ।
ਅਧਿਕਾਰੀ ਔਰਤ ਦੇ ਪ੍ਰੇਮੀ ਤੋਂ ਪੁੱਛਗਿੱਛ ਕਰ ਰਹੇ ਹਨ।ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਸਨ।
Crime
ਥਾਰ ’ਚ ਸਵਾਰ ਹੈਰੋਇਨ ਸਮੇਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ

ਬਠਿੰਡਾ ਵਿੱਚ ਲਗਾਏ ਗਏ ਇਕ ਨਾਕੇ ਉਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਥਾਰ ਵਿੱਚ ਜਾ ਰਹੇ ਮਹਿਲਾਂ ਕਾਂਸਟੇਬਲ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾਂ ਕਾਂਸਟੇਬਲ ਅਮਨਦੀਪ ਕੌਰ ਮਾਨਸਾ ਵਿੱਚ ਤੈਨਾਤ ਸੀ। ਆਰਜੀ ਤੌਰ ਉਤੇ ਬਠਿੰਡਾ ਵਿੱਚ ਡਿਊਟੀ ਦੇਣ ਆਈ ਹੋਈ ਸੀ। ਪੁਲਿਸ ਥਾਣਾ ਅਤੇ ਨਾਰਕੋਟਿਕਸ ਬਿਊਰ ਦੀ ਟੀਮ ਵੱਲੋਂ ਬਾਦਲ ਰੋਡ ਉਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਲਾਡਲੀ ਚੌਂਕ ਦੇ ਨੇੜੇ ਇਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾ ਉਨ੍ਹਾਂ ਗੱਡੀ ਦੀ ਤਲਾਸੀ ਲਈ ਜਿਸ ਵਿਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਜਾਵੇਗਾ।
-
Featured6 months ago
ਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime6 months ago
Bathinda ਦੇ ਪਿੰਡ dan singh wala ਵਿੱਚ ਚਿੱਟੇ ਵਾਲਿਆ ਨੇ ਲਾਈ ਘਰਾਂ ਨੂੰ ਅੱ-ਗ ਕਿਰਪਾਨਾਂ ਕਪਿਆਂ ਨਾਲ ਵੱਡੇ ਲੋਕ
-
Crime6 months ago
Dan Singhwala Bathinda ਚ ਹੋਈ ਵੱਡੀ ਵਾਰਦਾਤ, ਚਿੱਟੇ ਵਾਲਿਆਂ ਨੇ 8 ਘਰਾਂ ਨੂੰ ਅੱਗ ਲਾ ਕੀਤਾ ਸੁਆਹ ।
-
News6 months ago
ਅੰਮ੍ਰਿਤਪਾਲ ਸਿੰਘ ਸਿਆਸੀ ਪਾਰਟੀ ਦਾ ਐਲਾਨ “ਅਕਾਲੀ ਦਲ ਵਾਰਿਸ ਪੰਜਾਬ ਦੇ” ਰੱਖਿਆ ਰੱਖਿਆ ਗਿਆ ਨਾਮ
-
News6 months ago
ਖਨੌਰੀ ਬਾਰਡਰ ਤੋਂ ਬੁਰੀ ਖ਼ਬਰ ਖਨੌਰੀ ਬਾਰਡਰ ਉੱਪਰ ਗਈ ਕਿਸਾਨ ਦੀ ਜਾਨ
-
News5 months ago
ਕਲਾਕਾਰ ਤੋਂ ਕਿਵੇਂ ਬਣੇ ਮੁੱਖ ਮੰਤਰੀ? ਸ. ਭਗਵੰਤ ਸਿੰਘ ਮਾਨ ਜੀ
-
Crime6 months ago
ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਹੋਈ ਮੌਤ
-
HEALTH5 months ago
ਕੈਂਸਰ ਕੀ ਹੁੰਦਾ ਹੈ ਇਸ ਦੇ ਕੀ ਲੱਛਣ ਹਨ ਅਤੇ ਇਸ ਦੀਆਂ ਸਭ ਤੋਂ ਖਤਰਨਾਕ ਸਟੇਜਾਂ ਕਿਹੜੀਆਂ ਹਨ ?