Connect with us

Crime

ਕਾਰ ਤੇ ਗੱਠਾਂ ਵਾਲੇ ਟਰੈਕਟਰ ਟਰਾਲੇ ਦੀ ਫੇਟ ਵੱਜਣ ਕਾਰਣ ਕਾਰ ਵਿੱਚ ਬੈਠੀ ਕੁੜੀ ਹੋਈ ਗੰਭੀਰ ਜਖ਼ਮੀ

Published

on

ਕਾਰ ਤੇ ਗੱਠਾਂ ਵਾਲੇ ਟਰੈਕਟਰ ਟਰਾਲੇ ਦੀ ਫੇਟ ਵੱਜਣ ਕਾਰਣ ਕਾਰ ਵਿੱਚ ਬੈਠੀ ਕੁੜੀ ਹੋਈ ਗੰਭੀਰ ਜਖ਼ਮੀ ਤੇ ਕਾਰ ਚਾਲਕ ਤੇ ਲੜਕੀ ਦੀ ਮਾਂ ਬਾਲ ਬਾਲ ਬਚੇੇ____ ਬੀਤੀ ਰਾਤ ਮੁਕਤਸਰ ਰੋਡ ਪਿੰਡ ਰੋੜੀਕਪੂਰਾ ਦੇ ਝਾਲ ਵਾਲੇ ਪੁਲ ਕੋਲ ਜੈਤੋ ਵੱਲ ਤੋਂ ਜਾਂ ਰਹੀ ਕਾਰ ਵਿੱਚ ਸਵਾਰ ਹੋ ਕੇ ਦੋਨੋ ਭੈਣ ਭਰਾ ਤੇ ਉਸ ਦੀ ਮਾਂ ਆਪਣੇ ਪਿੰਡ ਹਰੀਕੇ ਵੱਲ ਜਾ ਰਹੇ ਸਨ ਅਚਾਨਕ ਰੋੜੀਕਪੂਰਾ ਵੱਲ ਤੋਂ ਗੱਠਾਂ ਵਾਲੇ ਖਾਲੀ ਟਰੈਕਟਰ ਟਰਾਲੇ ਨੇ ਕਾਰ ਨੂੰ ਖੱਬੇ ਪਾਸੇ ਤੋਂ ਫੇਟ ਮਾਰ ਦਿੱਤੀ ਅਤੇ ਮੋਕੇ ਤੋਂ ਫ਼ਰਾਰ ਹੋ ਗਿਆ ਕਾਰ ਸਵਾਰ ਦੀ ਭੈਣ ਅੱਗੇ ਖੱਬੀ ਸੀਟ ਬੈਠੀ ਹੋਈ ਸੀ ਉਸ ਸਿਰ ਫਰੰਟ ਸੀਸੇ ਤੇ ਵੱਜਾ ਅਤੇ ਛਾਤੀ ਤੇ ਦਬਾਅ ਆ ਗਿਆ ਤੇ ਕੁੜੀ ਗੰਭੀਰ ਜਖ਼ਮੀ ਹੋ ਗਈ ਮਾ ਪੁੱਤਰ ਬਾਲ ਬਾਲ

 

 

ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਪ੍ਧਾਨ ਮੀਤ ਸਿੰਘ ਮੀਤਾ, ਬੱਬੂ ਮਾਲੜਾ, ਗੋਰਾ ਅੋਲਖ ਐਬੂਲੈਂਸ ਲੈਕੇ ਘਟਨਾ ਸਥਾਨ ਉੱਤੇ ਪਹੁੰਚੇ ਅਤੇ ਗੰਭੀਰ ਜਖ਼ਮੀ ਹੋਈ ਕਾਰ ਸਵਾਰ ਦੋਨੋ ਭੈਣ ਭਰਾ ਅਤੇ ਉਨ੍ਹਾਂ ਦੀ ਮਾਤਾ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਡਾਕਟਰ ਨਾ ਹੋਣ ਕਾਰਣ ਸਟਾਫ਼ ਨਰਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਜਿਸ ਮਾ ਪੁੱਤਰ ਦੇ ਰੱਬ ਦੀ ਮੇਹਰ ਸਦਕਾ ਬਿਲਕੁਲ ਠੀਕ ਠਾਕ ਸਨ ਪਰ ਉਨ੍ਹਾਂ ਦੀ ਬੇਟੀ ਦੇ ਸਿਰ ਤੇ ਛਾਤੀ ਦੀ ਸੱਟ ਵੱਜੀ ਤੇ ਸੱਟ ਜਿਆਦਾ ਹੋਣ ਕਾਰਣ ਸਟਾਫ਼ ਨਰਸ ਵੱਲੋਂ ਇਸ ਕੁੜੀ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਪਰ ਵਾਰਸਾਂ ਦੀ ਮਰਜ਼ੀ ਅਨੁਸਾਰ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਇਸ ਗੰਭੀਰ ਜਖ਼ਮੀ ਕੁੜੀ ਦੀ ਪਹਿਚਾਣ ਅਮਨਦੀਪ ਕੋਰ(37ਸਾਲ) ਮਨਦੀਪ ਸਿੰਘ ਪਿੰਡ ਪਿੰਡ ਹਰੀਕੇ ਵਜੋਂ ਹੋਈ,

Advertisement
Safar Television

Crime

ਮਨੀਲਾ ਵਿਖੇ ਬਰਨਾਲਾ ਦੇ 28 ਸਾਲਾਂ ਨੌਜਵਾਨ ਦੀ ਸੜਕ ਹਾਦਸੇ’ਚ’ ਦਰਦਨਾਕ ਮੌਤ।

Published

on

ਮਨੀਲਾ ਵਿਖੇ ਬਰਨਾਲਾ ਦੇ ਨੋਜਵਾਨ ਦੀ ਸੜਕ ਹਾਦਸੇ ‘ਚ` ਮੌਤ।

 

20 ਅਪ੍ਰੈਲ (ਮਨਪ੍ਰੀਤ ਕੌਰ ਆਦਮਪੁਰਾ)ਬਰਨਾਲਾ ਦੇ ਪਿੰਡ ਮਹਿਲ ਕਲਾਂ ਨਾਲ ਸਬੰਧਤ 25 ਸਾਲਾ ਨੌਜਵਾਨ ਜੀਵਨਜੋਤ ਸਿੰਘ, ਜਿਸ ਨੂੰ ਘਰ ਵਿੱਚ ਪਿਆਰ ਨਾਲ ਵਿਸਕੀ ਕਿਹਾ ਜਾਂਦਾ ਸੀ, ਜਿਸਦੇ ਪਿਤਾ ਦੀ ਮਨੀਲਾ ਵਿਖੇ ਮੌਤ ਹੋ ਗਈ ਸੀ,ਹੁਣ ਘਰ ਵਿੱਚ ਜੀਵਨਜੋਤ ਸਿੰਘ ਅਤੇ ਉਸਦੀ ਮਾਂ ਇੱਕਲੇ ਰਹਿ ਗਏ ਸਨ । ਜੀਵਨਜੋਤ ਸਿੰਘ ਘਰ ਦੀ ਗ਼ਰੀਬੀ ਦੂਰ ਕਰਨ ਲਈ ਆਪਣੀ ਮਾਸੀ ਦੇ ਮੁੰਡੇ ਕੋਲ ਫਿਲੀਪੀਨਜ਼ ਵਿੱਚ ਕੰਮ ਕਰਨ ਗਿਆ ਹੋਇਆ ਸੀ ਅਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

 

ਇਹ ਵਾਰਦਾਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛੱਡ ਗਈ ਹੈ। ਮੌਕੇ ‘ਤੇ ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਬੁਧਵਾਰ ਨੂੰ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਹੋਈ ਸੀ। ਉਸ ਨੇ ਕਿਹਾ ਸੀ ਕਿ ਉਹ ਸੌਣ ਲੱਗਾ ਹੈ ਤੇ ਸਵੇਰੇ ਗੱਲ ਕਰੇਗਾ। ਉਸ ਤੋਂ ਬਾਅਦ ਕਈ ਵਾਰ ਫੋਨ ਕੀਤਾ, ਪਰ ਉਨ੍ਹਾਂ ਦੇ ਪੁੱਤ ਨੇ ਫੋਨ ਨਹੀਂ ਚੁੱਕਿਆ। ਮਾਂ ਨੇ ਕਿਹਾ ਕਿ ਜਦੋਂ ਰਿਸ਼ਤੇਦਾਰ ਘਰ ਆਉਣ ਲੱਗ ਪਏ ਤਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਕੁਝ ਗਲਤ ਹੋਇਆ ਹੈ। ਫਿਰ ਖ਼ਬਰ ਮਿਲੀ ਕਿ ਪੁੱਤ ਦੀ ਮੌਤ ਹੋ ਚੁੱਕੀ ਹੈ।

Advertisement
Safar Television

 

ਜੀਵਨਜੋਤ ਦੀ ਮੌਤ ਤੌਂ ਚਾਰ ਮਹੀਨੇ ਪਹਿਲਾਂ ਉਸਦੇ ਮਾਸੀ ਦੇ ਮੁੰਡੇ ਦੀ ਵੀ ਮਨੀਲਾ ਵਿੱਚ ਮੌਤ ਹੋ ਗਈ ਸੀ ।ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਮਨੀਲਾ ਨੇ ਉਨ੍ਹਾਂ ਦੇ ਪੁੱਤ ਨੂੰ ਖਾ ਲਿਆ। ਜੇਕਰ ਪਤਾ ਹੁੰਦਾ ਤਾਂ ਉਹ ਆਪਣੀ ਗਰੀਬੀ ਇਥੇ ਹੀ ਸਹਿ ਲੈਂਦੇ, ਪਰ ਪੁੱਤ ਨੂੰ ਮਨੀਲਾ ਨਾ ਭੇਜਦੀ।

Continue Reading

Crime

ਵਿਅਕਤੀ ਵੱਲੋਂ ਸ਼ੱਕੀ ਹਾਲਤ ਵਿੱਚ ਕੀਤਾ ਗਿਆ ਸਹੇਲੀ ਦਾ ਕਤਲ

Published

on

ਹਿੰਮਤ ਸਿੰਘ ਨਗਰ ਵਿੱਚ ਰਿਲੀਫ ਨਾਮਕ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ‘ਤੇ ਉਸਦੇ ਪ੍ਰੇਮੀ ਨੇ ਹਮਲਾ ਕੀਤਾ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਮੁਲਜ਼ਮ ਨੇ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।

 

ਇੱਕ ਰਾਹਗੀਰ ਜ਼ਖਮੀ ਔਰਤ ਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ, ਪਰ ਉੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।

 

 

Advertisement
Safar Television

 

ਫਿਲਹਾਲ ਮਾਮਲਾ ਅਜੇ ਵੀ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਬਹੁਤ ਸਾਰਾ ਖੂਨ ਖਿੰਡਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਦੁੱਗਰੀ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਚੁੱਪੀ ਧਾਰੀ ਹੋਈ ਹੈ।

 

ਅਧਿਕਾਰੀ ਔਰਤ ਦੇ ਪ੍ਰੇਮੀ ਤੋਂ ਪੁੱਛਗਿੱਛ ਕਰ ਰਹੇ ਹਨ।ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਸਨ।

Advertisement
Safar Television
Continue Reading

Crime

ਥਾਰ ’ਚ ਸਵਾਰ ਹੈਰੋਇਨ ਸਮੇਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ

Published

on

ਬਠਿੰਡਾ ਵਿੱਚ ਲਗਾਏ ਗਏ ਇਕ ਨਾਕੇ ਉਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਥਾਰ ਵਿੱਚ ਜਾ ਰਹੇ ਮਹਿਲਾਂ ਕਾਂਸਟੇਬਲ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾਂ ਕਾਂਸਟੇਬਲ ਅਮਨਦੀਪ ਕੌਰ ਮਾਨਸਾ ਵਿੱਚ ਤੈਨਾਤ ਸੀ। ਆਰਜੀ ਤੌਰ ਉਤੇ ਬਠਿੰਡਾ ਵਿੱਚ ਡਿਊਟੀ ਦੇਣ ਆਈ ਹੋਈ ਸੀ। ਪੁਲਿਸ ਥਾਣਾ ਅਤੇ ਨਾਰਕੋਟਿਕਸ ਬਿਊਰ ਦੀ ਟੀਮ ਵੱਲੋਂ ਬਾਦਲ ਰੋਡ ਉਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਲਾਡਲੀ ਚੌਂਕ ਦੇ ਨੇੜੇ ਇਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾ ਉਨ੍ਹਾਂ ਗੱਡੀ ਦੀ ਤਲਾਸੀ ਲਈ ਜਿਸ ਵਿਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਜਾਵੇਗਾ।

Continue Reading

Trending