Connect with us

News

ਐਲੋਨ ਮਾਸਕ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ 182 ਕਰੋੜ ਰੁਪਏ ਦੀ ਫੰਡਿੰਗ ਕੀਤੀ ਰੱਦ

Published

on

ਨਵੀਂ ਦਿੱਲੀ 16 ਫਰਵਰੀ (ਗਰੇਵਾਲ)-

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀ ਐਲਨ ਮਸਕ ਨੇ ਭਾਰਤ ਦੀਆਂ ਚੋਣਾਂ ਚ ਵੋਟਰ ਦੇ ਭਾਈਵਾਲੀ ਵਧਾਉਣ ਲਈ ਦਿੱਤੀ ਜਾਣ ਵਾਲੀ 142 ਕਰੋੜ ਰੁਪਏ ਦੀ ਫੰਡਿੰਗ ਨੂੰ ਰੱਦ ਕਰ ਦਿੱਤਾ ਹੈ । ਮਸਕ ਦੀ ਅਗਵਾਈ ਵਾਲੇ ਇੱਕ ਸਰਕਾਰੀ ਵਿਭਾਗ ਨੇ ਇਹ ਫੈਸਲਾ ਲਿਆ ਹੈ । ਵਿਭਾਗ ਨੇ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਇਸ ਤਰ੍ਹਾਂ ਦੇ 15 ਪ੍ਰੋਗਰਾਮਾਂ ਦੀ ਫੰਡਿੰਗ ਨੂੰ ਰੱਦ ਕਰ ਦਿੱਤਾ ਹੈ ਇਸ ਦੇ ਪੂਰੀ ਦੁਨੀਆ ਦੀ ਚੋਣ ਪ੍ਰਕਿਰਿਆ ਨੂੰ ਮਜਬੂਤ ਕਰਨ ਦਾ ਇੱਕ ਪ੍ਰੋਗਰਾਮ ਵੀ ਹੈ ਜਿਸ 4200 ਕਰੋੜ ਰੁਪਏ ਦਾ ਫੰਡ ਹੈ ਇਸ ਫੰਡ ਚ ਭਾਰਤ ਦਾ ਹਿੱਸਾ 182 ਕਰੋੜ ਰੁਪਏ ਹੈ।

ਭਾਜਪਾ ਨੇ ਐਤਵਾਰ ਦਾਵਾ ਕੀਤਾ ਕਿ ਭਾਰਤ ਚ ਅਮਰੀਕਾ ਦੀ ਫੰਡਿੰਗ ਨਾਲ ਵੋਟ ਫੀਸਦੀ ਦੇ ਅਧਾਰ ਤੇ ਜਿਸ ਪ੍ਰੋਗਰਾਮ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਉਸ ਵਿੱਚ ਕਾਂਗਰਸ ਦੀ ਅਗਵਾਈ ਕਰਨ ਵਾਲੀ ਸਭਕਾ ਯੂ ਪੀ ਏ ਇਸ ਰਿਕਾਰਡ ਦੀ ਅਸਫਲਤਾ ਦਾ ਸੰਕੇਤ ਹੈ ਉਦੋਂ ਦੀ ਸਰਕਾਰ ਨਾ ਕਥਿਤ ਤੌਰ ਤੇ ਦੇਸ਼ ਦੇ ਹਿੱਤਾਂ ਵਿਰੁੱਧ ਕਾਇਮ ਕਰਨ ਵਾਲੀਆਂ ਤਾਕਤਾਂ ਨੂੰ ਭਾਰਤੀ ਅਧਾਰਿਆਂ ਚ ਘੁਸਪੈਠ ਕਰਨ ਚ ਮਦਦ ਕੀਤੀ ਹੈ।

ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆਂ ਨੇ ਇੱਕ ਸਟੇਜ ਕਿਹਾ ਕਿ ਇਹ ਤੇਜ਼ੀ ਨਾਲ ਸਪਸ਼ਟ ਹੁੰਦਾ ਜਾ ਰਿਹਾ ਹੈ।ਕਿ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਇਹ ਸਰਕਾਰ ਨੇ ਯੋਜਨਾ ਬੰਦ ਢੰਗ ਨਾਲ ਭਾਰਤੀ ਅਦਾਰਿਆਂ ਚ ਦੇਸ਼ ਦੇ ਹਿੱਤਾਂ ਵਿਰੋਧੀ ਤਾਕਤਾਂ ਨੂੰ ਘੁਸਪੈਠ ਕਰਨ ਚ ਮਦਦ ਕੀਤੀ ਹੈ ਤੇ ਹਰ ਮੌਕੇ ਭਾਰਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Continue Reading
Advertisement Safar Television
Click to comment

Leave a Reply

Your email address will not be published. Required fields are marked *

News

ਕਿਊਸਿਕ ਕੀ ਹੁੰਦਾ ਹੈ? ਆਓ, ਸੌਖੇ ਸ਼ਬਦਾਂ ਵਿੱਚ ਸਮਝੀਏ!

Published

on

ਕਿਊਸਿਕ ਕੀ ਹੁੰਦਾ ਹੈ? ਆਓ, ਸੌਖੇ ਸ਼ਬਦਾਂ ਵਿੱਚ ਸਮਝੀਏ!

 

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਨਹਿਰ ਜਾਂ ਨਦੀ ਵਿੱਚ “ਇੰਨੇ ਕਿਊਸਿਕ ਪਾਣੀ” ਛੱਡਿਆ ਗਿਆ। ਪਰ ਕਿਊਸਿਕ ਦਾ ਮਤਲਬ ਕੀ ਹੁੰਦਾ ਹੈ? ਆਓ, ਇਸ ਨੂੰ ਵਿਸਤਾਰ ਨਾਲ ਅਤੇ ਸਾਦੀ ਜਿਹੀ ਪੰਜਾਬੀ ਵਿੱਚ ਸਮਝਦੇ ਹਾਂ।

 

ਕਿਊਸਿਕ ਦਾ ਅਰਥ

Advertisement
Safar Television

ਕਿਊਸਿਕ (Cusec) ਇੱਕ ਅਜਿਹੀ ਇਕਾਈ ਹੈ, ਜੋ ਪਾਣੀ ਦੇ ਵਹਿਣ ਦੀ ਮਾਤਰਾ ਨੂੰ ਮਾਪਣ ਲਈ ਵਰਤੀ ਜਾਂਦੀ ਹੈ। ਇਹ ਅੰਗਰੇਜ਼ੀ ਸ਼ਬਦ “Cubic Feet per Second” ਦਾ ਛੋਟਾ ਰੂਪ ਹੈ। ਸੌਖੇ ਸ਼ਬਦਾਂ ਵਿੱਚ, ਜੇਕਰ ਅਸੀਂ ਇੱਕ ਅਜਿਹੇ ਖੇਤਰ ਦੀ ਕਲਪਨਾ ਕਰੀਏ ਜੋ:

– 1 ਫੁੱਟ ਲੰਮਾ,

– 1 ਫੁੱਟ ਚੌੜਾ, ਅਤੇ

– 1 ਫੁੱਟ ਗਹਿਰਾ ਹੋਵੇ,

 

Advertisement
Safar Television

ਤਾਂ ਇਸ ਖੇਤਰ ਵਿੱਚੋਂ *ਇੱਕ ਸਕਿੰਟ ਵਿੱਚ ਜਿੰਨਾ ਪਾਣੀ ਵਗਦਾ ਹੈ, ਉਸ ਨੂੰ *ਇੱਕ ਕਿਊਸਿਕ ਕਿਹਾ ਜਾਂਦਾ ਹੈ। ਇਹ ਇੱਕ ਘਣ ਫੁੱਟ (Cubic Foot) ਪਾਣੀ ਦੀ ਮਾਤਰਾ ਹੁੰਦੀ ਹੈ ਜੋ ਪ੍ਰਤੀ ਸਕਿੰਟ ਵਹਿੰਦੀ ਹੈ।

 

ਕਿਊਸਿਕ ਦੀ ਮਾਤਰਾ

– *ਇੱਕ ਕਿਊਸਿਕ ਵਿੱਚ ਲਗਭਗ 28.317 ਲੀਟਰ ਪਾਣੀ ਹੁੰਦਾ ਹੈ। ਇਸ ਨੂੰ ਸਮਝਣ ਲਈ ਅਸੀਂ ਇੱਕ ਉਦਾਹਰਣ ਵੇਖਦੇ ਹਾਂ:

– ਜੇਕਰ ਕਿਸੇ ਨਹਿਰ ਵਿੱਚ 10,000 ਕਿਊਸਿਕ ਪਾਣੀ ਵਗ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ 28,317 x 10,000 = 2,83,17,000 ਲੀਟਰ ਪਾਣੀ ਪ੍ਰਤੀ ਸਕਿੰਟ ਵਹਿ ਰਿਹਾ ਹੈ।

Advertisement
Safar Television

– ਅਤੇ ਜੇਕਰ **1 ਲੱਖ ਕਿਊਸਿਕ** ਪਾਣੀ ਛੱਡਿਆ ਜਾਵੇ, ਤਾਂ ਇਹ **28,317 x 1,00,000 = 2,83,17,00,000 ਲੀਟਰ** ਪਾਣੀ ਪ੍ਰਤੀ ਸਕਿੰਟ ਹੋਵੇਗਾ।

 

### **ਕਿਊਸਿਕ ਦੀ ਵਰਤੋਂ**

ਕਿਊਸਿਕ ਦੀ ਵਰਤੋਂ ਖਾਸ ਕਰਕੇ ਸਿੰਚਾਈ, ਨਦੀਆਂ, ਨਹਿਰਾਂ ਅਤੇ ਡੈਮਾਂ ਵਿੱਚ ਪਾਣੀ ਦੇ ਵਹਾਅ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਜਿਵੇਂ ਕਿ:

– ਜੇ ਸਰਕਾਰ ਕਹੇ ਕਿ ਕਿਸੇ ਨਹਿਰ ਵਿੱਚ 50,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਤਾਂ ਇਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਮਾਤਰਾ ਦਾ ਅੰਦਾਜ਼ਾ ਹੋ ਜਾਂਦਾ ਹੈ।

Advertisement
Safar Television

– ਇਸ ਦੀ ਮਦਦ ਨਾਲ ਇੰਜਨੀਅਰ ਅਤੇ ਵਿਗਿਆਨੀ ਪਾਣੀ ਦੇ ਪ੍ਰਬੰਧਨ ਅਤੇ ਹੜ੍ਹਾਂ ਦੀ ਸਥਿਤੀ ਨੂੰ ਸਮਝ ਸਕਦੇ ਹਨ।

 

### **ਇੱਕ ਹੋਰ ਉਦਾਹਰਣ**

ਅਸੀਂ ਸਮਝਣ ਲਈ ਇੱਕ ਆਮ ਜਿਹੀ ਮਿਸਾਲ ਲੈਂਦੇ ਹਾਂ। ਮੰਨ ਲਓ ਤੁਸੀਂ ਇੱਕ ਪਾਈਪ ਵਿੱਚੋਂ ਪਾਣੀ ਵਹਾਉਣਾ ਹੈ। ਜੇ ਇੱਕ ਸਕਿੰਟ ਵਿੱਚ ਇੱਕ ਘਣ ਫੁੱਟ (ਯਾਨੀ 28.317 ਲੀਟਰ) ਪਾਣੀ ਵਗਦਾ ਹੈ, ਤਾਂ ਇਹ ਇੱਕ ਕਿਊਸਿਕ ਹੋਵੇਗਾ। ਹੁਣ ਜੇ ਪਾਈਪ ਵਿੱਚੋਂ 100 ਕਿਊਸਿਕ ਪਾਣੀ ਵਗੇ, ਤਾਂ ਇਹ 100 x 28.317 = 2,831.7 ਲੀਟਰ ਪ੍ਰਤੀ ਸਕਿੰਟ ਹੋਵੇਗਾ।

 

Advertisement
Safar Television

### **ਕਿਊਸਿਕ ਅਤੇ ਲੀਟਰ ਦਾ ਅੰਤਰ**

ਅਕਸਰ ਲੋਕ ਸੋਚਦੇ ਹਨ ਕਿ ਕਿਊਸਿਕ ਅਤੇ ਲੀਟਰ ਇੱਕੋ ਜਿਹੀ ਚੀਜ਼ ਹਨ, ਪਰ ਅਜਿਹਾ ਨਹੀਂ। ਲੀਟਰ ਤਾਂ ਪਾਣੀ ਦੀ ਮਾਤਰਾ ਮਾਪਣ ਦੀ ਇਕਾਈ ਹੈ, ਪਰ ਕਿਊਸਿਕ ਸਮੇਂ ਦੇ ਨਾਲ ਪਾਣੀ ਦੇ ਵਹਾਅ ਦੀ ਦਰ (flow rate) ਨੂੰ ਮਾਪਦਾ ਹੈ। ਇਸ ਲਈ ਕਿਊਸਿਕ ਦੀ ਗੱਲ ਸਕਿੰਟ ਦੇ ਹਿਸਾਬ ਨਾਲ ਹੁੰਦੀ ਹੈ।

 

### **ਅੰਤ ਵਿੱਚ**

ਕਿਊਸਿਕ ਪਾਣੀ ਦੇ ਵਹਾਅ ਨੂੰ ਸਮਝਣ ਦਾ ਇੱਕ ਸੌਖਾ ਅਤੇ ਵਿਗਿਆਨਕ ਤਰੀਕਾ ਹੈ। ਇਹ ਸਿੰਚਾਈ, ਪਾਣੀ ਦੇ ਪ੍ਰਬੰਧਨ ਅਤੇ ਹੜ੍ਹਾਂ ਦੀ ਸਥਿਤੀ ਨੂੰ ਸਮਝਣ ਵਿੱਚ ਬਹੁਤ ਮਦਦ ਕਰਦਾ ਹੈ। ਅਗਲੀ ਵਾਰ ਜਦੋਂ ਤੁਸੀਂ ਸੁਣੋਗੇ ਕਿ “ਇੰਨੇ ਕਿਊਸਿਕ ਪਾਣੀ” ਛੱਡਿਆ ਗਿਆ, ਤਾਂ ਸਮਝ ਜਾਓਗੇ ਕਿ ਇਸ ਦਾ ਮਤਲਬ ਹੈ ਪ੍ਰਤੀ ਸਕਿੰਟ ਵਿੱਚ ਇੱਕ ਘਣ ਫੁੱਟ ਪਾਣੀ ਦਾ ਵਹਾਅ!

Advertisement
Safar Television

 

ਜੇਕਰ ਤੁਹਾਨੂੰ ਹੋਰ ਕੋਈ ਸਵਾਲ ਹੋਵੇ ਜਾਂ ਕਿਸੇ ਹੋਰ ਵਿਸ਼ੇ ‘ਤੇ ਜਾਣਕਾਰੀ ਚਾਹੀਦੀ ਹੋਵੇ, ਤਾਂ ਦੱਸੋ, ਮੈਂ ਸੌਖੀ ਭਾਸ਼ਾ ਵਿੱਚ ਸਮਝਾਵਾਂਗਾ! 😊

.

.

Advertisement
Safar Television
Continue Reading

News

ਪਾਣੀ ਦੇ ਟੋਏ ’ਚ ਡੁੱਬਣ ਨਾਲ ਹੋਈ 5 ਸਾਲਾ ਬੱਚੇ ਦੀ ਮੌਤ

Published

on

ਫਿਰੋਜ਼ਪੁਰ ਦੇ ਕਸਬਾ ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ 5 ਸਾਲਾ ਬੱਚੇ ਦੀ ਪਾਣੀ ਦੇ ਟੋਏ ’ਚ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਗੁਆਂਢੀ ਨੇ ਪੱਠਿਆਂ ’ਚ ਭਰਿਆ ਪਾਣੀ ਕੱਢਣ ਲਈ ਇਕ ਟੋਆ ਪੁੱਟਿਆ ਹੋਇਆ ਸੀ ਅਤੇ ਟੋਏ ’ਚ ਕਾਫੀ ਮਾਤਰਾ ’ਚ ਪਾਣੀ ਭਰਿਆ ਹੋਇਆ ਸੀ। ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ।

ਇਸ ਦੌਰਾਨ ਗੁਰਜੀਤ ਸਿੰਘ ਦਾ 5 ਸਾਲ ਦਾ ਬੱਚਾ ਅਰਮਾਨ ਸਿੰਘ ਖੇਡਦੇ ਹੋਏ ਟੋਏ ’ਚ ਡਿੱਗ ਗਿਆ। ਜਦੋਂ ਬੱਚੇ ਨੂੰ ਘਰ ’ਚ ਨਾ ਦੇਖ ਕੇ ਮਾਂ-ਪਿਓ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਪਾਣੀ ਦੇ ਟੋਏ ’ਚ ਬੇਹੋਸ਼ੀ ਦੀ ਹਾਲਤ ’ਚ ਮਿਲਿਆ, ਜਿਸ ਨੂੰ ਕਿ ਤੁਰੰਤ ਹੀ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਮਾਸੂਮ ਬੱਚੇ ਦੀ ਮੌਤ ਦੀ ਮੰਦਭਾਗੀ ਖ਼ਬਰ ਫੈਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

 

 

ਮ੍ਰਿਤਕ ਬੱਚੇ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਸਾਡੇ ਘਰ ਨਾਲ ਸਾਡੇ ਗੁਆਂਢੀ ਨੇ ਪਸ਼ੂਆਂ ਲਈ ਪੱਠੇ ਬੀਜੇ ਹੋਏ ਹਨ। ਲਗਾਤਾਰ ਪੈ ਰਹੇ ਮੀਂਹ ਨਾਲ ਪੱਠਿਆਂ ਵਾਲੇ ਖੇਤ ਵਿੱਚ ਬਾਰਿਸ਼ ਦਾ ਪਾਣੀ ਭਰਿਆ ਹੋਣ ਕਾਰਨ ਖੇਤ ਮਾਲਕ ਨੇ ਪਾਣੀ ਕੱਢਣ ਲਈ 6-7 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ। ਸ਼ਾਮ ਨੂੰ 4 ਵਜੇ ਦੇ ਕਰੀਬ ਮੇਰਾ 5 ਸਾਲਾ ਬੇਟਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਵਿੱਚ ਡਿੱਗ ਪਿਆ ,ਜਿਸ ਦੀ ਪਾਣੀਂ ਵਿੱਚ ਡੁੱਬਣ ਨਾਲ ਮੌਤ ਹੋ ਗਈ। ਬੱਚੇ ਨੂੰ ਘਰ ਵਿੱਚ ਨਾ ਦੇਖ ਕੇ ਅਸੀ ਭਾਲ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਬੱਚਾ ਪਾਣੀ ਵਾਲੇ ਟੋਏ ਵਿੱਚ ਮਰਿਆ ਪਾਇਆ ਗਿਆ।

Advertisement
Safar Television

 

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਛੋਟੇ ਪੁੱਤਰ ਦੀ ਦਵਾਈ ਲੈ ਕੇ ਘਰ ਆਏ ਸਨ ਅਤੇ ਚਾਹ ਪਾਣੀ ਪੀਣ ਲੱਗਿਆ ਜਦ ਉਸਦਾ 6 ਸਾਲਾ ਪੋਤਰਾ ਅਰਮਾਨ ਨਹੀਂ ਦਿਸਿਆ ਤਾਂ ਉਸਨੇ ਇਧਰ ਉਧਰ ਭਾਲਣ ਦੀ ਕੋਸ਼ਿਸ਼ ਕੀਤੀ। ਕਾਫੀ ਸਮਾਂ ਲੱਭਣ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਗੁਆਂਢ ਵਿੱਚ ਬਣੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਬੇ ਵਿੱਚ ਬੱਚੇ ਦੀ ਲਾਸ਼ ਤੇਰਦੀ ਹੋਈ ਦਿਖਾਈ ਦਿੱਤੀ। ਜਿਸ ਤੋਂ ਬਾਅਦ ਇਕਦਮ ਚੀਕ ਚਿਹਾੜਾ ਮੱਚ ਗਿਆ।

 

 

Advertisement
Safar Television
Continue Reading

News

ਬਠਿੰਡੇ ਟ੍ਰੇਨ ਨੂੰ Emergancy ਪਿਆ ਰੋਕਣਾ ਬਹੁਤ ਵੱਡੀ ਦੁਰਘਟਨਾ ਹੋਣ ਤੂੰ ਟਲੀ

Published

on

ਅੱਜ ਸਵੇਰੇ ਜੰਮੂ ਤਵੀ ਐਕਸਪ੍ਰੈਸ (19223 ਬੀ.1 ਕੋਚ) ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ, ਜਿਸ ਕਾਰਨ ਯਾਤਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਹ ਟ੍ਰੇਨ ਬਠਿੰਡਾ ਰੇਲਵੇ ਸਟੇਸ਼ਨ ਤੋਂ ਸਵੇਰੇ 7:45 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਈ ਸੀ। ਲਗਭਗ 15 ਮਿੰਟ ਬਾਅਦ, ਜਿਵੇਂ ਹੀ ਟ੍ਰੇਨ ਭੋਖੜਾ ਪਿੰਡ ਦੇ ਨੇੜੇ ਪਹੁੰਚੀ, ਕੋਚ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ‘ਤੇ, ਡਰਾਈਵਰ ਨੇ ਤੁਰੰਤ Emergency ਸਥਿਤੀ ਵਿਚ ਟ੍ਰੇਨ ਨੂੰ ਰੋਕ ਦਿੱਤਾ ਅਤੇ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਸਾਰੇ ਜ਼ਰੂਰੀ ਕਦਮ ਚੁੱਕੇ ਗਏ। ਯਾਤਰੀ ਘਬਰਾਹਟ ਵਿਚ ਟ੍ਰੇਨ ਤੋਂ ਬਾਹਰ ਆ ਗਏ। ਇਕ ਚਸ਼ਮਦੀਦ ਜਤਿੰਦਰ ਵਰਮਾ ਨੇ ਦੱਸਿਆ ਕਿ ਜਿਵੇਂ ਹੀ ਟ੍ਰੇਨ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ, ਚੇਨ ਖਿੱਚ ਦਿੱਤੀ ਗਈ ਅਤੇ ਟ੍ਰੇਨ ਨੂੰ ਰੋਕ ਦਿੱਤਾ ਗਿਆ।

 

ਸੂਚਨਾ ਮਿਲਣ ‘ਤੇ ਰੇਲਵੇ ਕਰਮਚਾਰੀ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਟ੍ਰੇਨ ਗੋਨਿਆਣਾ ਅਤੇ ਬਠਿੰਡਾ ਵਿਚਕਾਰ ਲਗਭਗ ਅੱਧੇ ਘੰਟੇ ਲਈ ਰੁਕੀ ਰਹੀ। ਇਸ ਦੌਰਾਨ, ਤਕਨੀਕੀ ਟੀਮ ਨੇ ਕੋਚ ਦੀ ਜਾਂਚ ਕੀਤੀ ਅਤੇ ਪਾਇਆ ਕਿ ਕੋਚ ਦੀ ਬੈਲਟ ਗਰਮ ਹੋਣ ਕਾਰਨ ਧੂੰਆਂ ਨਿਕਲ ਰਿਹਾ ਸੀ। ਮੁਰੰਮਤ ਟੀਮ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ।

 

ਬਠਿੰਡਾ ਰੇਲਵੇ ਸਟੇਸ਼ਨ ਸੁਪਰਡੈਂਟ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, “ਕੋਚ ਬੈਲਟ ਵਿਚ ਗਰਮੀ ਕਾਰਨ ਧੂੰਆਂ ਉੱਠਿਆ, ਪਰ ਕੋਈ ਅੱਗ ਨਹੀਂ ਲੱਗੀ। ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ। ਜ਼ਰੂਰੀ ਮੁਰੰਮਤ ਤੋਂ ਬਾਅਦ, ਰੇਲਗੱਡੀ ਨੂੰ ਸੁਰੱਖਿਅਤ ਰਵਾਨਾ ਕਰ ਦਿੱਤਾ ਗਿਆ।” ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਰੇਲਵੇ ਸਟਾਫ ਨੇ ਵਾਧੂ ਜਾਂਚ ਕੀਤੀ ਅਤੇ ਸਾਰੇ ਡੱਬਿਆਂ ਦੀਆਂ ਤਕਨੀਕੀ ਖਾਮੀਆਂ ਦੀ ਜਾਂਚ ਕੀਤੀ। ਘਟਨਾ ਕਾਰਨ, ਰੇਲਗੱਡੀ ਲਗਭਗ ਅੱਧੇ ਘੰਟੇ ਦੀ ਦੇਰੀ ਨਾਲ ਆਪਣੀ ਮੰਜ਼ਿਲ ਲਈ ਰਵਾਨਾ ਹੋਈ।

Advertisement
Safar Television
Continue Reading

Trending