News
19 ਸਾਲ ਦੇ ਨੌਜਵਾਨ ਦੀ ਹੋਈ ਚਾਈਨਾ ਡੋਰ ਨਾਲ ਮੌਤ ਰੋਡ ਤੇ ਤੜਪਦਾ ਰਿਹਾ ਪਰ ਕਿਸੇ ਨੇ ਹੱਥ ਨਹੀਂ ਪਾਇਆ ਕਾਤਲ ਤਾਂ ਉਹ ਆ ਜਿਨਾਂ ਨੇ ਵੇਚੀ ਤੇ ਖਰੀਦੀ ਆ।

ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰਾਂ ਦੇ ਨੇੜੇ-ਤੇੜੇ ਪੰਜਾਬ ‘ਚ ਵੱਡੇ ਪੱਧਰ ‘ਤੇ ਪਤੰਗਬਾਜ਼ੀ ਹੁੰਦੀ ਹੈ। ਅੱਜ-ਕੱਲ੍ਹ ਨੌਜਵਾਨ ਦੇਸੀ ਡੋਰ ਨਾਲ ਪਤੰਗ ਉਡਾਉਣ ਦੀ ਬਜਾਏ ਪਲਾਸਟਿਕ ਦੀ ਡੋਰ ਨੂੰ ਤਰਜੀਹ ਦਿੰਦੇ ਹਨ। ਕੁਝ ਸਾਲਾਂ ਤੋਂ ਤਾਂ ਲੋਕ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ ।
ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰਾਂ ਦੇ ਨੇੜੇ-ਤੇੜੇ ਪੰਜਾਬ ‘ਚ ਵੱਡੇ ਪੱਧਰ ‘ਤੇ ਪਤੰਗਬਾਜ਼ੀ ਹੁੰਦੀ ਹੈ। ਅੱਜ-ਕੱਲ੍ਹ ਨੌਜਵਾਨ ਦੇਸੀ ਡੋਰ ਨਾਲ ਪਤੰਗ ਉਡਾਉਣ ਦੀ ਬਜਾਏ ਪਲਾਸਟਿਕ ਦੀ ਡੋਰ ਨੂੰ ਤਰਜੀਹ ਦਿੰਦੇ ਹਨ। ਕੁਝ ਸਾਲਾਂ ਤੋਂ ਤਾਂ ਲੋਕ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ ਜੋ ਬਹੁਤ ਹੀ ਖ਼ਤਰਨਾਕ ਸਾਬਤ ਹੁੰਦੀ ਹੈ। ਬਸੰਤ ਪੰਚਮੀ ਨੇੜੇ ਤਾਂ ਚਾਈਨਾ ਡੋਰ ਨਾਲ ਸਬੰਧਤ ਕਈ ਹਾਦਸੇ ਸਾਹਮਣੇ ਆਉਂਦੇ ਹਨ, ਜਿਸ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ।
ਚਾਈਨਾ ਡੋਰ ਨੂੰ ਕਿਵੇਂ ਬਣਾਇਆ ਜਾਂਦਾ ਹੈ?
ਚਾਈਨਾ ਡੋਰ ਜਾਂ ਚਾਈਨਾ ਮਾਂਝਾ ਪਤੰਗ ਉਡਾਉਣ ਲਈ ਵਰਤਿਆ ਜਾਣ ਵਾਲਾ ਸੂਤੀ ਧਾਗਾ ਨਹੀਂ ਬਲਕਿ ਇਹ ਸੰਥੈਟਿਕ (ਪਲਾਸਟਿਕ ਤੇ ਹੋਰ ਬਣਾਉਟੀ ਕੱਚੇ ਪਦਾਰਥਾਂ ਤੋਂ ਤਿਆਰ) ਜਾਂ ਨਾਇਲਨ ਦਾ ਬਣਿਆ ਧਾਗਾ ਹੈ।ਇਸ ਧਾਗੇ ਨੂੰ ਕੱਚ ਦੇ ਬਰੀਕ ਟੁਕੜਿਆਂ ਦੀ ਪਰਤ ਚੜ੍ਹਾ ਕੇ ਤੇਜ਼ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਆਮ ਬੋਲਚਾਲ ’ਚ ਡੋਰ ਨੂੰ ਮਾਂਝਾ ਲਗਾਉਣਾ ਕਿਹਾ ਜਾਂਦਾ ਹੈ।ਨਾਇਲਨ ਤੇ ਪਲਾਸਟਿਕ ਦੇ ਬਣੇ ਧਾਗੇ, ਸੂਤੀ ਧਾਗੇ ਦੇ ਮੁਕਾਬਲੇ ਘੱਟ ਟੁੱਟਦੇ ਹਨ ਤੇ ਜੇ ਇਨ੍ਹਾਂ ਉੱਪਰ ਕੱਚ ਦੀ ਇੱਕ ਬਾਰੀਕ ਪਰਤ ਵੀ ਚੜ੍ਹੀ ਹੋਵੇ ਤਾਂ ਇਹ ਸੂਤੀ ਧਾਗੇ ਨੂੰ ਸੌਖਿਆਂ ਕੱਟ ਵੀ ਸਕਦੀ ਹੈ।
ਇਸੇ ਲਈ ਇਹ ਪਤੰਗਬਾਜ਼ਾਂ ਨੂੰ ਵਧੇਰੇ ਪਸੰਦ ਹੈ।ਪਤੰਗ ਉਡਾਉਣ ਵਾਲੇ ਦੀ ਹਮੇਸ਼ਾਂ ਇੱਛਾ ਰਹਿੰਦੀ ਹੈ ਉਸ ਦਾ ਪਤੰਗ ਟੁੱਟੇ ਨਾ ਤੇ ਇਹ ਮਜ਼ਬੂਤ ਤੇ ਬਾਰੀਕ ਡੋਰ ਇਸ ਕੰਮ ਨੂੰ ਬਾਖ਼ੂਬੀ ਕਰਦੀ ਹੈ।ਕਈ ਡੋਰਾਂ ‘ਮੋਨੋਫ਼ਿਲਾਮੈਂਟ’ ਦੀਆਂ ਬਣੀਆਂ ਹੁੰਦੀਆਂ ਹਨ ਇਹ ਪਲਾਸਟਿਕ ਤੋਂ ਬਣਾਇਆ ਗਿਆ ਬਾਰੀਕ ਧਾਗਾ ਹੈ ਜਿਸ ਨੂੰ ਮੱਛੀਆਂ ਫ਼ੜ੍ਹਨ ਲਈ ਵਰਤਿਆਂ ਜਾਂਦਾ ਹੈ।ਇਹ ਧਾਗੇ ਸੌਖਿਆਂ ਟੁੱਟਦੇ ਨਹੀਂ ਤੇ ਜੇ ਇਨ੍ਹਾਂ ਉੱਤੇ ਕੱਚ ਦੀ ਪਰਤ ਚੜ੍ਹ ਜਾਵੇ ਤਾਂ ਮਨੁੱਖਾਂ ਤੇ ਜਾਨਵਾਰਾਂ ਨੂੰ ਗੰਭੀਰ ਜਖ਼ਮੀ ਕਰ ਸਕਦੇ ਹਨ, ਜਾਨਲੇਵਾ ਵੀ ਹੋ ਸਕਦੀ ਹੈ।
ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਪੰਜਾਬ ਤੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਵੀ ਵਿਕਰੀ ਲਈ ਉਪਲੱਬਧ ਹੈ।ਅਗਰਤ 2022 ਵਿੱਚ ਦਿੱਲੀ ਹਾਈ ਕੋਰਟ ਵਲੋਂ ਸਰਕਾਰ ਨੂੰ ਐੱਨਜੀਟੀ ਵਲੋਂ ਚਾਈਨਾ ਡੋਰ ਦੀ ਵਿਕਰੀ ’ਤੇ ਲਗਾਈ ਗਈ ਪਾਬੰਦੀ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਕਿਹਾ ਗਿਆ।ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਚਾਈਨਾ ਡੋਰ ਬਣਾਈ ਨਹੀਂ ਜਾਂਦੀ ਪਰ ਲੋਕ ਹੋਰ ਸੂਬਿਆਂ ਤੋਂ ਖ਼ਰੀਦ ਕਰ ਰਹੇ ਹਨ। ਪਰ ਪੰਜਾਬ ਦੇ ਪਿੰਡਾਂ ਵਿੱਚ ਚਾਈਨਾ ਡੋਰ ਆਮ ਹੀ ਖ਼ਰੀਦੀ ਜਾ ਸਕਦੀ ਹੈ।

News
ਪਹਿਲਗਾਮ ਦੀ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ‘ਚ 6 ਅੱਤਵਾਦੀਆਂ ਦੇ ਢਾਹੇ ਘਰ

ਸ਼੍ਰੀਨਗਰ, 26 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਹੁਣ ਤੱਕ 6 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਧਮਾਕੇ ‘ਚ ਜਿਨ੍ਹਾਂ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ, ਉਨ੍ਹਾਂ ‘ਚ ਲਸ਼ਕਰ ਦੇ ਆਸਿਫ ਸ਼ੇਖ, ਆਦਿਲ ਠੋਕਰ, ਹਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ।
ਇਨ੍ਹਾਂ ‘ਚੋਂ ਜੈਸ਼ ਦਾ ਅਹਿਸਾਨ 2018 ‘ਚ ਪਾਕਿਸਤਾਨ ਤੋਂ ਟਰੇਨਿੰਗ ਲੈ ਕੇ ਵਾਪਸ ਆਇਆ ਸੀ।ਪਹਿਲਗਾਮ ਹਮਲੇ ‘ਚ ਆਸਿਫ ਅਤੇ ਆਦਿਲ ਦਾ ਨਾਂ ਸਾਹਮਣੇ ਆਇਆ ਸੀ। ਫੌਜ ਨੇ ਇਹ ਕਾਰਵਾਈ ਤਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ।
News
ਪੰਜਾਬ ਦੇ ਰਾਜਪੁਰਾ ਦੇ ਨੌਜਵਾਨ ਦੀ ਆਸਟ੍ਰੇਲੀਆ ਵਿਚ ਗੋਲੀਆਂ ਮਾਰ ਕੇ ਕੀਤੀ ਹੱਤਿਆ

ਰਾਜਪੁਰਾ, 25 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18) ਪੁੱਤਰ ਅਮਰਿੰਦਰ ਸਿੰਘ ਸਾਹਨੀ ਵਾਸੀ ਗੁਲਾਬ ਨਗਰ ਕਲੋਨੀ, ਰਾਜਪੁਰਾ, ਪਟਿਆਲਾ ਵਜੋਂ ਹੋਈ ਹੈ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ‘ਚ ਕਾਰ ਪਾਰਕਿੰਗ ਨੂੰ ਲੈਕੇ ਇਕ ਨੌਜਵਾਨ ਨਾਲ ਬਹਿਸ ਤੋਂ ਬਾਅਦ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਹੋਣ ਤੋਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਬੇਟੇ ਦੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਓਦੋਂ ਦਾ ਸਦਮੇ ‘ਚ ਹੈ। ਆਸਟ੍ਰੇਲੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
News
ਬਠਿੰਡਾ ਬੱਸ ਸਟੈਂਡ ਬਦਲਣ ਦੇ ਵਿਰੋਧ ‘ਚ ਲੱਗਾ ਪੱਕਾ ਮੋਰਚਾ

Punjab
ਬਠਿੰਡਾ: 24 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਬਠਿੰਡਾ ਸ਼ਹਿਰ ਦੇ ਬਸ ਸਟੈਂਡ ਨੂੰ ਮਲੋਟ ਰੋਡ ‘ਤੇ ਲਿਜਾਣ ਦੇ ਫੈਸਲੇ ਦੇ ਵਿਰੋਧ ‘ਚ ਅੱਜ ਸਥਾਨਕ ਨਾਗਰਿਕਾਂ, ਵਪਾਰਕ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਸਮਾਜਿਕ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਾ. ਭੀਮ ਰਾਓ ਅੰਬੇਡਕਰ ਪਾਰਕ ‘ਚ ਸਵੇਰੇ 11 ਵਜੇ ਤੋਂ ਪੱਕਾ ਮੋਰਚਾ ਲਾਇਆ ਗਿਆ। ਇਹ ਮੋਰਚਾ ਬਠਿੰਡਾ ਸ਼ਹਿਰ ਦੇ ਹਿੱਤਾਂ ਦੀ ਰੱਖਿਆ ਅਤੇ ਆਮ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਵੇਖਦੇ ਹੋਏ ਸੁੱਤੇ ਸਿਸਟਮ ਨੂੰ ਜਗਾਉਣ ਵਾਸਤੇ ਲਾਇਆ ਗਿਆ।
ਮੋਰਚੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਨੇਤਾਵਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸਥਿਤ ਮੌਜੂਦਾ ਬਸ ਅੱਡਾ ਨਾ ਸਿਰਫ਼ ਲੋਕਾਂ ਲਈ ਆਸਾਨੀ ਨਾਲ ਪਹੁੰਚ ਯੋਗ ਹੈ, ਸਗੋਂ ਆਲੇ-ਦੁਆਲੇ ਦੇ ਵਪਾਰੀਆਂ ਦੀ ਰੋਜ਼ੀ-ਰੋਟੀ ਦਾ ਵੀ ਮੁੱਖ ਕੇਂਦਰ ਹੈ। ਨਵੇਂ ਜਗ੍ਹਾ‘ਤੇ ਬਸ ਸਟੈਂਡ ਨੂੰ ਸ਼ਿਫਟ ਕਰਨਾ ਨਾ ਸਿਰਫ਼ ਆਮ ਲੋਕਾਂ ਲਈ ਅਸੁਵਿਧਾਜਨਕ ਹੋਵੇਗਾ, ਸਗੋਂ ਇਸ ਨਾਲ ਸਥਾਨਕ ਵਪਾਰ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਨੇਤਾਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਰਾਏ ਲੈਣ ਦੀ ਗੱਲ ਕਰਦੀ ਹੈ। ਬੱਸ ਸਟੈਂਡ ਬਦਲਣ ਸਬੰਧੀ ਵੀ ਆਮ ਲੋਕਾਂ ਦੀ ਰਾਏ ਲਾਜ਼ਮੀ ਲੈਣੀ ਚਾਹੀਦੀ ਹੈ, ਤਾਂ ਜੋ ਲੋਕ ਆਪਣੇ ਹੱਕ ਦੀ ਗੱਲ ਸਰਕਾਰ ਦੇ ਸਾਹਮਣੇ ਰੱਖ ਸਕਣ। ਪ੍ਰਦਰਸ਼ਨਕਾਰੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਾਰੇ ਸੰਬੰਧਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਸਹਿਮਤੀ ਵਾਲਾ ਹੱਲ ਕੱਢਿਆ ਜਾਵੇ।
ਜੇਕਰ ਪ੍ਰਸਾਸ਼ਨ ਵਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਮੋਰਚਾ ਅਣਸ਼ਚਿਤਕਾਲੀ ਧਰਨੇ ਵਿੱਚ ਬਦਲ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਅਤੇ ਬਸ ਸਟੈਂਡ ਨੂੰ ਕਿਸੇ ਵੀ ਕੀਮਤ ‘ਤੇ ਬਦਲਣ ਨਹੀਂ ਦਿੱਤਾ ਜਾਵੇਗਾ। ਮੋਰਚੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਵੀ ਪਹੁੰਚੇ ਅਤੇ ਬਸ ਸਟੈਂਡ ਨਾ ਬਦਲਣ ਲਈ ਮੋਰਚੇ ਦਾ ਸਮਰਥਨ ਕੀਤਾ।
-
Featured4 months ago
ਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime4 months ago
Bathinda ਦੇ ਪਿੰਡ dan singh wala ਵਿੱਚ ਚਿੱਟੇ ਵਾਲਿਆ ਨੇ ਲਾਈ ਘਰਾਂ ਨੂੰ ਅੱ-ਗ ਕਿਰਪਾਨਾਂ ਕਪਿਆਂ ਨਾਲ ਵੱਡੇ ਲੋਕ
-
Crime4 months ago
Dan Singhwala Bathinda ਚ ਹੋਈ ਵੱਡੀ ਵਾਰਦਾਤ, ਚਿੱਟੇ ਵਾਲਿਆਂ ਨੇ 8 ਘਰਾਂ ਨੂੰ ਅੱਗ ਲਾ ਕੀਤਾ ਸੁਆਹ ।
-
News4 months ago
ਖਨੌਰੀ ਬਾਰਡਰ ਤੋਂ ਬੁਰੀ ਖ਼ਬਰ ਖਨੌਰੀ ਬਾਰਡਰ ਉੱਪਰ ਗਈ ਕਿਸਾਨ ਦੀ ਜਾਨ
-
News4 months ago
ਅੰਮ੍ਰਿਤਪਾਲ ਸਿੰਘ ਸਿਆਸੀ ਪਾਰਟੀ ਦਾ ਐਲਾਨ “ਅਕਾਲੀ ਦਲ ਵਾਰਿਸ ਪੰਜਾਬ ਦੇ” ਰੱਖਿਆ ਰੱਖਿਆ ਗਿਆ ਨਾਮ
-
Crime4 months ago
ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਹੋਈ ਮੌਤ
-
News4 months ago
ਕਲਾਕਾਰ ਤੋਂ ਕਿਵੇਂ ਬਣੇ ਮੁੱਖ ਮੰਤਰੀ? ਸ. ਭਗਵੰਤ ਸਿੰਘ ਮਾਨ ਜੀ
-
HEALTH3 months ago
ਕੈਂਸਰ ਕੀ ਹੁੰਦਾ ਹੈ ਇਸ ਦੇ ਕੀ ਲੱਛਣ ਹਨ ਅਤੇ ਇਸ ਦੀਆਂ ਸਭ ਤੋਂ ਖਤਰਨਾਕ ਸਟੇਜਾਂ ਕਿਹੜੀਆਂ ਹਨ ?