HEALTH
ਸਰੀਰ ‘ਚ ਨਜ਼ਰ ਆ ਰਹੇ ਨੇ ਇਹ ਮਾਮੂਲੀ ਬਦਲਾਅ, ਤਾਂ ਇਸ ਬਿਮਾਰੀ ਦਾ ਹੋ ਸਕਦੈ ਖਤਰਾ

Diabetes Symptomps: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸਦਾ ਕੋਈ ਇਲਾਜ਼ ਨਹੀਂ ਹੈ। ਤੁਸੀਂ ਦਵਾਈਆਂ ਦੀ ਵਰਤੋ ਕਰਕੇ ਇਸ ਸਮੱਸਿਆ ਨੂੰ ਕੰਟਰੋਲ ‘ਚ ਰੱਖ ਸਕਦੇ ਹੋ। ਸ਼ੂਗਰ ਦੀ ਸਮੱਸਿਆ ਤੋਂ ਬਚਣ ਲਈ ਸਿਹਤਮੰਦ ਜੀਵਨਸ਼ੈਲੀ ਅਤੇ ਸਿਹਤਮੰਦ ਆਦਤਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ।
ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜੋ ਤੇਜ਼ੀ ਨਾਲ ਫੈਲ ਰਹੀ ਹੈ। ਭਾਰਤ ‘ਚ ਵੱਡੀ ਗਿਣਤੀ ‘ਚ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਜੀਵਨਸ਼ੈਲੀ ‘ਚ ਬਦਲਾਅ ਅਤੇ ਸਰੀਰਕ ਕਸਰਤ ਘਟ ਹੋਣ ਕਰਕੇ ਬਲੱਡ ਸ਼ੂਗਰ ਦਾ ਖਤਰਾ ਵਧ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਸਿਹਤਮੰਦ ਜੀਵਨਸ਼ੈਲੀ ਅਤੇ ਆਦਤਾਂ ਨੂੰ ਅਪਣਾ ਸਕਦੇ ਹੋ। ਇਸਦੇ ਨਾਲ ਹੀ ਸ਼ੂਗਰ ਦੀ ਸਹੀ ਸਮੇਂ ‘ਤੇ ਪਹਿਚਾਣ ਕਰਨਾ ਵੀ ਜ਼ਰੂਰੀ ਹੈ, ਤਾਂਕਿ ਇਸ ਸਮੱਸਿਆ ਨੂੰ ਰੋਕਿਆ ਜਾ ਸਕੇ।
ਸ਼ੂਗਰ ਦੇ ਲੱਛਣ:
ਜਲਦੀ ਭੁੱਖ ਲੱਗਣਾ: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸ ‘ਚ ਮਰੀਜ਼ ਨੂੰ ਜਲਦੀ ਭੁੱਖ ਅਤੇ ਪਿਆਸ ਲੱਗਣ ਲੱਗ ਜਾਂਦੀ ਹੈ। ਜੇਕਰ ਭੋਜਨ ਖਾਣ ਤੋਂ ਬਾਅਦ ਵੀ ਤੁਹਾਨੂੰ ਭੁੱਖ ਲੱਗ ਰਹੀ ਹੈ, ਤਾਂ ਇਹ ਸ਼ੂਗਰ ਦੇ ਲੱਛਣ ਹੋ ਸਕਦੇ ਹੋ।
ਭਾਰ ਦਾ ਅਚਾਨਕ ਘਟ ਹੋਣਾ: ਸ਼ੂਗਰ ਦੇ ਸ਼ੁਰੂਆਤੀ ਲੱਛਣਾਂ ‘ਚੋ ਇੱਕ ਹੈ ਭਾਰ ਦਾ ਤੇਜ਼ੀ ਨਾਲ ਘਟ ਹੋਣਾ। ਜੇਕਰ ਬਿਨ੍ਹਾਂ ਕਿਸੇ ਕਾਰਨ ਦੇ ਤੁਹਾਡਾ ਭਾਰ ਘਟ ਹੋ ਰਿਹਾ ਹੈ, ਤਾਂ ਤਰੁੰਤ ਡਾਕਟਰ ਕੋਲ੍ਹ ਜਾ ਕੇ ਆਪਣੇ ਬਲੱਡ ਸ਼ੂਗਰ ਦੀ ਜਾਂਚ ਕਰਵਾਓ।
ਵਾਰ-ਵਾਰ ਪਿਸ਼ਾਬ ਆਉਣਾ: ਜਿਹੜੇ ਲੋਕਾਂ ਨੂੰ ਵਾਰ-ਵਾਰ ਪਿਸ਼ਾਬ ਆਉਣ ਕਰਕੇ ਪਰੇਸ਼ਾਨੀ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਵਾਰ-ਵਾਰ ਪਿਸ਼ਾਬ ਆਉਣਾ ਵੀ ਸ਼ੂਗਰ ਦੀ ਸਮੱਸਿਆ ਦਾ ਹੀ ਇੱਕ ਲੱਛਣ ਹੈ।
ਥਕਾਵਟ: ਬਲੱਡ ਸ਼ੂਗਰ ਦਾ ਪੱਧਰ ਵਧਣ ‘ਤੇ ਜ਼ਿਆਦਾ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ। ਅਜਿਹੇ ‘ਚ ਲੋਕਾਂ ਦੀ ਨੀਂਦ ਪੂਰੀ ਹੋਣ ਦੇ ਬਾਵਜੂਦ ਵੀ ਦਿਨ ‘ਚ ਥਕਾਵਟ ਲੱਗਦੀ ਰਹਿੰਦੀ ਹੈ। ਇਸ ਲਈ ਆਪਣੇ ਸ਼ੂਗਰ ਦੀ ਜਾਂਚ ਕਰਵਾਓ।
ਧੁੰਦਲੀ ਨਜ਼ਰ: ਜੇਕਰ ਤੁਹਾਡੀ ਨਜ਼ਰ ਕਮਜ਼ੋਰ ਅਤੇ ਧੁੰਦਲੀ ਹੋ ਰਹੀ ਹੈ, ਤਾਂ ਅੱਖਾਂ ਦੀ ਜਾਂਚ ਦੇ ਨਾਲ-ਨਾਲ ਖੂਨ ਦੀ ਜਾਂਚ ਵੀ ਕਰਵਾਓ, ਕਿਉਕਿ ਇਹ ਸ਼ੂਗਰ ਦੇ ਲੱਛਣ ਹੋ ਸਕਦੇ ਹਨ। ਸ਼ੂਗਰ ਦੇ ਮਰੀਜ਼ਾਂ ਦੀ ਨਜ਼ਰ ਅਕਸਰ ਧੁੰਦਲੀ ਹੁੰਦੀ ਹੈ।
ਜ਼ਿਆਦਾ ਪਸੀਨਾ ਆਉਣਾ: ਕਈ ਵਾਰ ਰਾਤ ਨੂੰ ਸੌਂਦੇ ਸਮੇਂ ਪੱਖਾ ਚਲਾਉਣ ਦੇ ਬਾਵਜੂਦ ਵੀ ਪਸੀਨਾ ਆਉਣ ਲੱਗਦਾ ਹੈ। ਜੇਕਰ ਅਜਿਹੀ ਸਮੱਸਿਆ ਰੋਜ਼ਾਨਾ ਹੋ ਰਹੀ ਹੈ, ਤਾਂ ਤੁਹਾਨੂੰ ਇੱਕ ਵਾਰ ਆਪਣੇ ਸ਼ੂਗਰ ਦੇ ਪੱਧਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜ਼ਿਆਦਾ ਪਸੀਨਾ ਆਉਣਾ ਵੀ ਸ਼ੂਗਰ ਦਾ ਇੱਕ ਲੱਛਣ ਹੋ ਸਕਦਾ ਹੈ।

Featured
ਕੀ ਤੁਸੀਂ ਵੱਧ ਰਹੇ ਵਜ਼ਨ ਤੂੰ ਪਰੇਸ਼ਾਨ ਹੋ ਤਾਂ ਹੁਣ ਤਹਾਨੂੰ ਕਿਸੇ ਵੀ ਤਰਾਂ ਦੀ ਜਿਮ ਚ ਲੱਗਣ ਦੀ ਜਰੂਰਤ ਨਹੀਂ ਘਰ ਬੈਠੇ ਕਰੋ weight loss

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਅਤੇ ਜਿੰਮ (Gym) ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਘਰ ‘ਚ ਰਹਿ ਕੇ ਵੀ ਆਸਾਨੀ ਨਾਲ ਭਾਰ ਘਟਾ (Weight Loss) ਸਕਦੇ ਹੋ। ਇਸ ਤਰ੍ਹਾਂ ਦੀਆਂ ਕਈ ਕਸਰਤਾਂ (Exercise) ਹਨ, ਜੋ ਤੁਸੀਂ ਬਗੈਰ ਕਿਸੇ ਟ੍ਰੇਨਰ ਦੇ ਕਰ ਸਕਦੇ ਹੋ।
Exercise At Home: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਅਤੇ ਜਿੰਮ (Gym) ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਘਰ ‘ਚ ਰਹਿ ਕੇ ਵੀ ਆਸਾਨੀ ਨਾਲ ਭਾਰ ਘਟਾ (Weight Loss) ਸਕਦੇ ਹੋ। ਇਸ ਤਰ੍ਹਾਂ ਦੀਆਂ ਕਈ ਕਸਰਤਾਂ (Exercise) ਹਨ, ਜੋ ਤੁਸੀਂ ਬਗੈਰ ਕਿਸੇ ਟ੍ਰੇਨਰ ਦੇ ਘਰ ‘ਚ ਆਸਾਨੀ ਨਾਲ ਕਰ ਸਕਦੇ ਹੋ। ਹਾਲਾਂਕਿ ਭਾਰ ਘਟਾਉਣਾ ਇੰਨਾ ਆਸਾਨ ਨਹੀਂ ਹੈ। ਇਸ ਦੇ ਲਈ ਸਹੀ ਖੁਰਾਕ ਅਤੇ ਕਸਰਤ ਦੋਵੇਂ ਜ਼ਰੂਰੀ ਹਨ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਨਿਯਮਿਤ ਤੌਰ ‘ਤੇ ਸਿਰਫ਼ 2 ਕਸਰਤਾਂ ਕਰਕੇ ਭਾਰ ਘਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ 2 ਅਜਿਹੀਆਂ ਆਸਾਨ ਕਸਰਤਾਂ ਬਾਰੇ ਦੱਸ ਰਹੇ ਹਾਂ ਜੋ ਤੁਸੀਂ ਘਰ ‘ਚ ਹੀ ਕਰ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਘੱਟ ਹੋਵੇਗਾ। ਆਓ ਜਾਣਦੇ ਹਾਂ ਇਹ 2 ਕਸਰਤਾਂ ਕਿਹੜੀਆਂ ਹਨ ਅਤੇ ਇਨ੍ਹਾਂ ਨੂੰ ਕਰਨ ਦਾ ਤਰੀਕਾ ਕੀ ਹੈ?
ਘਰ ‘ਚ ਪੁਸ਼ਅੱਪ ਅਤੇ ਸਕੁਐਟਸ ਕਰੋ
ਤੁਸੀਂ ਬਗੈਰ ਜਿੰਮ ਗਏ ਘਰ ‘ਚ ਪੁਸ਼ਅੱਪ ਅਤੇ ਸਕੁਐਟਸ ਕਰ ਸਕਦੇ ਹੋ। ਇਹ ਕਸਰਤ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋਣਗੀਆਂ, ਜੋ ਜਿੰਮ ਨਹੀਂ ਜਾਣਾ ਚਾਹੁੰਦੇ। ਤੁਸੀਂ ਘਰ ‘ਚ ਪੁਸ਼ਅੱਪਸ ਅਤੇ ਸਕੁਐਟਸ ਕਰਕੇ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਇਸ ਨਾਲ ਢਿੱਡ ਦੀ ਚਰਬੀ ਦੂਰ ਹੋ ਜਾਵੇਗੀ।
ਕਿਸ ਸਮੇਂ ਕਰੀਏ ਸਕੁਐਟਸ ਅਤੇ ਪੁਸ਼ਅੱਪ ਐਕਸਰਸਾਈਜ਼?
ਜੇਕਰ ਤੁਸੀਂ ਸਵੇਰੇ ਕਸਰਤ ਕਰਦੇ ਹੋ ਤਾਂ ਇਸ ਦਾ ਸਰੀਰ ‘ਤੇ ਜ਼ਿਆਦਾ ਅਸਰ ਪੈਂਦਾ ਹੈ। ਤੁਹਾਨੂੰ ਸਵੇਰੇ ਪੁਸ਼ਅੱਪ ਅਤੇ ਸਕੁਐਟਸ ਵੀ ਕਰਨੇ ਚਾਹੀਦੇ ਹਨ। ਸਵੇਰੇ ਇਸ ਨੂੰ ਕਰਨ ਨਾਲ ਸਰੀਰ ‘ਤੇ ਅਸਰ ਵੀ ਦਿਖਾਈ ਦਿੰਦਾ ਹੈ, ਆਲਸ ਵੀ ਦੂਰ ਹੁੰਦੀ ਹੈ ਅਤੇ ਨਾਲ ਹੀ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰਦੇ ਹੋ। ਇਸ ਨਾਲ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ।
ਪੁਸ਼ਅੱਪ ਅਤੇ ਸਕੁਐਟਸ ਕਿੰਨੀ ਵਾਰ ਕਰਨੇ ਹਨ?
ਸ਼ੁਰੂਆਤ ‘ਚ ਘੱਟੋ-ਘੱਟ 40 ਪੁਸ਼ਅੱਪ ਕਰਨੇ ਚਾਹੀਦੇ ਹਨ ਅਤੇ ਲਗਭਗ 20-20 ਦੇ 3 ਸੈੱਟ ਮਤਲਬ 60 ਸਕੁਐਟਸ ਕਰਨੇ ਚਾਹੀਦੇ ਹਨ। ਇਸ ਨਾਲ ਕਸਰਤ ਦਾ ਅਸਰ ਹੋਵੇਗਾ ਅਤੇ ਸਰੀਰ ਲਈ ਫ਼ਾਇਦੇਮੰਦ ਸਾਬਤ ਹੋਵੇਗਾ। ਤੁਹਾਨੂੰ ਆਪਣੇ ਹਿਸਾਬ ਨਾਲ ਹਰ ਰੋਜ਼ ਇਸ ਨੂੰ ਥੋੜ੍ਹਾ-ਥੋੜ੍ਹਾ ਵਧਾਉਣਾ ਚਾਹੀਦਾ ਹੈ।
ਪੁਸ਼ਅੱਪਸ ਕਰਨ ਦਾ ਤਰੀਕਾ
1. ਘਰ ‘ਚ ਪੁਸ਼ਅੱਪ ਕਰਨ ਨਾਲ ਸਰੀਰ ਦੇ ਉੱਪਰਲੇ ਹਿੱਸੇ ਨੂੰ ਤਾਕਤ ਮਿਲਦੀ ਹੈ।
2. ਇਸ ਨਾਲ ਮਾਸਪੇਸ਼ੀਆਂ ਅਤੇ ਤੁਹਾਡਾ ਸਰੀਰ ਮਜ਼ਬੂਤ ਹੁੰਦਾ ਹੈ।
3. ਪੁਸ਼ਅੱਪ ਕਰਨ ਨਾਲ ਨੀਂਦ ਚੰਗੀ ਹੁੰਦੀ ਹੈ।
ਸਕੁਐਟਸ ਕਰਨ ਦਾ ਤਰੀਕਾ
1. ਸਕੁਐਟਸ ਕਰਨ ਨਾਲ ਸਰੀਰ ਦੇ ਹੇਠਲੇ ਹਿੱਸੇ ਨੂੰ ਮਜ਼ਬੂਤੀ ਮਿਲਦੀ ਹੈ।
2. ਦਿਮਾਗ ਵੀ ਜ਼ਿਆਦਾ ਚੱਲਦਾ ਹੈ, ਕਿਉਂਕਿ ਤਣਾਅ ਦੂਰ ਹੁੰਦਾ ਹੈ।
3. ਸਕੁਐਟਸ ਕਰਨ ਨਾਲ ਮਨ ਦੀ ਕੰਮ ਕਰਨ ਦੀ ਸਮਰੱਥਾ ਵਧਦੀ ਹੈ।
HEALTH
ਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ

ਮਹਿੰਗਾਈ ਦੇ ਜ਼ਮਾਨੇ ਵਿੱਚ ਲੋਕਾਂ ਉਤੇ ਹੋਰ ਮਾਰ ਪਈ ਹੈ। ਸਰਕਾਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਪੈਟਰੋਲੀਅਮ ਤੇ ਨੈਚੁਰਲ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਐਲਪੀਜੀ ਦੀ ਕੀਮਤ ਵਿੱਚ ਵਾਧਾ ਉਜਵਲਾ ਅਤੇ ਆਮ ਖਪਤਕਾਰਾਂ ਦੋਵਾਂ ਲਈ ਹੋਵੇਗਾ। ਹੁਣ ਗੈਸ ਸਿਲੰਡਰ ਲਈ 803 ਰੁਪਏ ਦੀ ਬਜਾਏ 853 ਰੁਪਏ ਲੱਗਣਗੇ। ਉਜਵਲਾ ਯੋਜਨਾ ਵਾਲੇ ਸਿਲੰਡਰ ਲੈਣ ਲਈ 550 ਰੁਪਏ ਦੇਣੇ ਪੈਣਗੇ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਨੇ ਐਲਪੀਜੀ ਦੇ ਮਾਮਲੇ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਹੁਣ ਉੱਜਵਲਾ ਯੋਜਨਾ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਰਾਹੀਂ ਸਾਡੇ ਭੈਣ-ਭਰਾ ਹੁਣ ਲੱਕੜ, ਗੋਹੇ ਅਤੇ ਹੋਰ ਰਵਾਇਤੀ ਬਾਲਣ ਤੋਂ ਛੁਟਕਾਰਾ ਪਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।
ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਹਿਲਾਂ ਹੀ ਮਹਿੰਗਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਸਿਲੰਡਰ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਘਰੇਲੂ ਔਰਤਾਂ ‘ਤੇ ਪਵੇਗਾ, ਕਿਉਂਕਿ ਲਗਭਗ ਹਰ ਘਰ ‘ਚ ਐੱਲ.ਪੀ.ਜੀ. ਸਿਲੰਡਰ ਦੀ ਵਰਤੋਂ ਹੋ ਰਹੀ ਹੈ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਸਟ੍ਰੀਬਿਊਸ਼ਨ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਉੱਜਵਲਾ ਸਕੀਮ ਅਤੇ ਜਨਰਲ ਸ਼੍ਰੇਣੀ ਦੇ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਬਦੀਲੀ ਦੋਵਾਂ ਸ਼੍ਰੇਣੀਆਂ ਲਈ ਲਾਗੂ ਕੀਤੀ ਗਈ ਹੈ, ਜਿਸ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਹਨ।
Featured
ਕਿਵੇਂ ਹੁੰਦਾ ਹੈ ? ਖਾਧਾ ਹੋਇਆ ਭੋਜਨ ਹਜ਼ਮ

ਮਨੁੱਖੀ ਸ਼ਰੀਰ ਨੂੰ ਵੱਖ-ਵੱਖ ਸ਼ਰੀਰਕ ਗਤੀਵਿਧਿਆਂ ਲਈ ਰੈਗੂਲਰ ਭੋਜਨ ਦੀ ਲੋੜ ਪੈਂਦੀ ਹੈ। ਮਨੁੱਖ ਜੋ ਭੋਜਨ ਖਾਂਦਾ ਹੈ, ਉਹ ਸ਼ਰੀਰ ‘ਚ ਦੋ ਮਹੱਤਵਪੂਰਨ ਕੰਮ ਕਰਦਾ ਹੈ। ਪਹਿਲਾ, ਇਹ ਸ਼ਰੀਰ ਦੇ ਵਿਕਾਸ ਲਈ ਜ਼ਰੂਰੀ ਪੋਟੀਨ ਦੀ 1 ਪੂਰਤੀ ਕਰਦਾ ਹੈ ਅਤੇ ਦੂਜਾ ਇਹ ਸ਼ਰੀਰ ਦੇ ਵੱਖ-ਵੱਖ ਸੈੱਲਾਂ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ।
ਕੀ ਤੁਸੀਂ ਜਾਣਦੇ ਹੋ? ਕਿ ਜੋ ਭੋਜਨ ਤੁਸੀਂ ਖਾਂਦੇ ਹੋ, ਉਹ ਤੁਹਾਡੇ ਪੇਟ ‘ਚ ਜਾ ਕੇ ਕਿਵੇਂ ਪਚਦਾ ਹੈ? ਅਤੇ ਕਿਸ ਤਰ੍ਹਾਂ ਤੁਹਾਡੇ ਸ਼ਰੀਰ ਨੂੰ ਉਸ ਨਾਲ ਜ਼ਰੂਰੀ ਪੋਸ਼ਣ ਪ੍ਰਾਪਤ ਹੁੰਦਾ ਹੈ ? ਜੇਕਰ ਨਹੀਂ ਤਾਂ ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭੋਜਨ ਹਜ਼ਮ ਕਰਨ ਦੀ ਇਹ ਸਾਰੀ ਪ੍ਰਕਿਰਿਆ ਕਿਸ ਤਰ੍ਹਾਂ ਪੂਰਨ ਹੁੰਦੀ ਹੈ।
ਮਨੁੱਖੀ ਸ਼ਰੀਰ `ਚ ਭੋਜਨ ਹਜ਼ਮ ਕਰਨ ਦੀ ਪ੍ਰਕਿਰਿਆ ਕਾਫੀ ਜਟਿਲ ਹੈ। ਇਹ ਬਾਲਗ ਮਰਦ ‘ਚ ਮੂੰਹ ਤੋਂ ਲੈ ਕੇ ਮਲ-ਦੁਆਰ ‘ਤੱਕ ਗੈਸਟ੍ਰੋਇੰਟੈਸਟਾਈਨਲ ਟ੍ਰੈਕਟ ਦੀ ਲੰਬਾਈ ਲਗਭਗ ਸਾਢੇ 6 ਮੀਟਰ (20 ਫੁੱਟ) ਹੁੰਦੀ ਹੈ। ਇਸ ਨੂੰ ਦੋ ਮੁੱਖ ਭਾਗਾਂ ਅਪਰ ਗੈਸਟ੍ਰੋਇੰਟੈਸਟਾਈਨਲ ਟ੍ਰੈਕਟ ਅਤੇ ਲੋਅਰ ਗੈਸਟ੍ਰੋਇੰਟੈਸਟਾਈਨਲ ਟ੍ਰੈਕਟ ‘ਚ ਵੰਡਿਆ ਜਾਂਦਾ ਹੈ।
ਅਪਰ ਗੈਸਟ੍ਰੋਇੰਟੈਸਟਾਈਨਲ ਟੈਕਟ ‘ਚ ਮੂੰਹ, ਫੈਰੈਂਕਸ ਅਸੋਫੈਗਸ, ਸਟਮਕ ਅਤੇ
ਡਿਓਡੀਨਮ ਸ਼ਾਮਲ ਹੁੰਦੇ ਹਨ, ਜਦਕਿ ਲੇਅਰ ਗੈਸਟੋਇੰਟੈਸਟਾਈਨਲ ਟੈਕਟ ‘ਚ ਛੋਟੀ ਅਤੇ ਵੱਡੀ ਅੰਤੜੀ ਦੇ ਇਲਾਵਾ ਮੂਲ-ਦੁਆਰ ਤੱਕ ਦਾ ਹਿੱਸਾ ਸ਼ਾਮਲ ਹੁੰਦਾ ਹੈ।
ਭੋਜਨ ਕਿਵੇਂ ਹਜ਼ਮ ਹੁੰਦਾ ਹੈ ?
ਹਾਲਾਂਕਿ ਭੋਜਨ ਖਾਣ ਤੋਂ ਲੈ ਕੇ ਇਸ ਦੇ ਪਾਚਨ ਤੱਕ ਅਤੇ ਅੰਡ ‘ਚ ਮਲ ਦੇ ਰੂਪ ‘ਚ ਇਸ ਦੇ ਵਾਲਤੂ ਹਿੱਸਿਆਂ ਨੂੰ ਬਾਹਰ ਕੱਢਣ ਤੱਕ ਦਾ ਸਮਾਂ ਬਹੁਤ ਸਾਰੀਆਂ ਚੀਜ਼ਾਂ ‘ਤੇ ਨਿਰਭਰ ਕਰਦਾ ਹੈ, ਪਰ ਆਮ ਤੌਰ ‘ਤੇ ਇਸ ਸਾਰੀ ਪ੍ਰਕਿਰਿਆ ‘ਚ ਲਗਭਗ 24 ਘੰਟੇ ਲੱਗਦੇ ਹਨ।
ਹਜ਼ਮ ਕਰਨ ਦੀ ਪ੍ਰਕਿਰਿਆ ਸਾਡੇ ਮੂੰਹ ਤੋਂ ਹੀ ਸ਼ੁਰੂ ਹੋ ਜਾਂਦੀ ਹੈ ।ਜਦੋਂ ਅਸੀਂ ਭੋਜਨ ਚਬਾਉਂਦੇ ਹਾਂ ਤਾਂ ਸਾਡੇ ਮੂੰਹ ‘ਚ ਪੈਦਾ ਹੋਣ ਵਾਲਾ ਬੁੱਕ ਇਸ ਨੂੰ ਗਿੱਲਾ ਕਰ ਕੇ ਕੋਮਲ ਕਰ ਦਿੰਦਾ ਹੈ।
ਥੁੱਕ ‘ਚ ਟਾਇਲਿਨ ਨਾਂ ਦਾ ਇਕ ਤੱਤ ਹੁੰਦਾ ਹੈ, ਜੋ ਭੋਜਨ ‘ਚ ਮੌਜੂਦ ਸਟਾਰਚ ਨੂੰ ਸ਼ੂਗਰ ‘ਚ ਬਦਲ ਦਿੰਦਾ ਹੈ। ਇਹ ਭੋਜਨ ਹਜ਼ਮ ਕਰਨ ਦੀ ਪਹਿਲੀ ਸਟੇਜ ਹੈ। ਇਸ ਦੇ ਬਾਅਦ ਅਸੀ ਭੋਜਨ ਨੂੰ ਚਬਾਉਣ ਦੇ ਬਾਅਦ ਖਾ ਲੈਂਦੇ ਹਾਂ। ਜ਼ਰੂਰੀ ਹੈ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਹੀ ਖਾਧਾ ਜਾਵੇ।
ਭੋਜਨ ਨੂੰ ਹਜ਼ਮ ਕਰਨ ਲਈ ਕਈ ਅੰਗ ਕੰਮ ਕਰਦੇ ਹਨ।
ਇਸ ਦੇ ਬਾਅਦ ਉਹ ਦਬਾਇਆ ਹੋਇਆ ਭੋਜਨ ਐਸੋਫੈਗਸ ਤੋਂ ਹੋ ਕੇ ਗੁਜਰਦਾ ਹੋਇਆ ਪੇਟ ਤੱਕ ਪਹੁੰਚਦਾ ਹੈ, ਜਿਥੇ ਗੋਸਟਿਕ ਜੂਸ ਇਸ ‘ਚ ਮਿਲ ਜਾਂਦੇ ਹਨ। ਪੇਟ ਦੀਆਂ ਦੀਵਾਰਾਂ ਖਾਸ ਕਿਸਮ ਦੇ ਰਸ ਕੱਢਦੀਆਂ ਹਨ। ਇਨ੍ਹਾਂ ਰਸਾਂ ‘ਚ ਪੈਪਸਿਨ ਅਤੇ ਹਾਈਡ੍ਰੋਕਲੋਰਿਕ ਐਸਿਡ ਨਾਮਕ ਐਂਜਾਈਮ ਹੁੰਦੇ ਹਨ।
ਪੈਪਸਿਨ ਭੋਜਨ ‘ਚ ਮੌਜੂਦ ਮਾਲੀਕਿਊਲਸ ਨੂੰ ਪੈਪਟੋਨਸ ‘ਚ ਬਦਲ ਦਿੰਦਾ ਹੈ। ਪੇਟ ਤੋਂ ਹੁੰਦੇ ਹੋਏ ਭੋਜਨ ਛੋਟੀ
ਅੰਤੜੀ ‘ਚ ਪਹੁੰਚਦਾ ਹੈ।ਇਥੇ ਇਹ ਤਿੰਨ ਹੋਰ ਪਾਚਨ ਰਸਾਂ ਨਾਲ ਮਿਲਦਾ ਹੈ ।ਇਹ ਹਨ, ਬਾਇਲ, ਪੈਂਕ੍ਰਿਆਟਿਕ ਅਤੇ ਇੰਟੈਸਟਾਈਨਲ ਜੂਸ।
• ਇਸ ‘ਚੋਂ ਬਾਇਲ ਲਿਵਰ ਤੋਂ ਨਿਕਲਦਾ ਹੈ। ਇਸ ਜੂਸ ਦਾ ਮੁੱਖ ਕੰਮ ਭੋਜਨ ‘ਚ ਮੌਜੂਦ ਚਰਬੀ ਨੂੰ ਹਜ਼ਮ ਕਰਨਾ ਹੁੰਦਾ ਹੈ।
• ਇਟੈਸਟਾਈਨਲ 7 ਜੂਸ ਦਾ ਕੰਮ ਐਸਿਡਸ ਨੂੰ ਕੰਟਰੋਲ ਕਰਨਾ ਹੈ। ਇਹ ਪ੍ਰੋਟੀਨ ਨੂੰ ਹਜ਼ਮ ਕਰਨ ‘ਚ ਵੀ ਮਦਦ ਕਰਦਾ ਹੈ।
• ਇੰਟੈਸਟਾਈਨਲ ਜੂਸ ਸ਼ੂਗਰ ਨੂੰ ਗਲੂਕੋਜ਼ ‘ਚ ਬਦਲਦਾ ਹੈ।
ਇਥੇ ਕਈ ਤਰ੍ਹਾਂ ਦੇ ਐਂਜਾਈਮ ਵੀ ਭੋਜਨ ਵਿਚ ਮਿਲ ਜਾਂਦੇ ਹਨ। ਭੋਜਨ ਮੁੱਖ ਰੂਪ ਨਾਲ ਇਸੇ ਹਿੱਸੇ ‘ਚ ਹਜ਼ਮ ਹੁੰਦਾ ਹੈ।
ਇਸ ਦੇ ਬਾਅਦ ਹਜ਼ਮ ਹੋਏ ਭੋਜਨ ਨੂੰ ਛੋਟੀ ਅੰਤੜੀ ਦੀਆਂ ਦੀਵਾਰਾਂ ‘ਚ ਮੌਜੂਦ ਖੂਨ ਦੀਆਂ ਨਾੜੀਆਂ ਦੁਆਰਾ ਸਮੇਟ ਲਿਆ ਜਾਂਦਾ ਹੈ।
ਇਸ ਤੋਂ ਬਾਅਦ ਭੋਜਨ ਦੇ ਬੇਕਾਰ ਹਿੱਸੇ ਵੱਡੀ ਅੰਤੜੀ ‘ਚ ਚੱਲੇ ਜਾਂਦੇ ਹਨ ਅਤੇ ਆਖਿਰ ‘ਚ ਮਲ ਦੇ ਰੂਪ ‘ਚ ਸ਼ਰੀਰ ਤੋਂ ਬਾਹਰ ਕੱਢ ਦਿੱਤੇ ਜਾਂਦੇ ਹਨ।
-
Featured6 months ago
ਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime7 months ago
Bathinda ਦੇ ਪਿੰਡ dan singh wala ਵਿੱਚ ਚਿੱਟੇ ਵਾਲਿਆ ਨੇ ਲਾਈ ਘਰਾਂ ਨੂੰ ਅੱ-ਗ ਕਿਰਪਾਨਾਂ ਕਪਿਆਂ ਨਾਲ ਵੱਡੇ ਲੋਕ
-
Crime7 months ago
Dan Singhwala Bathinda ਚ ਹੋਈ ਵੱਡੀ ਵਾਰਦਾਤ, ਚਿੱਟੇ ਵਾਲਿਆਂ ਨੇ 8 ਘਰਾਂ ਨੂੰ ਅੱਗ ਲਾ ਕੀਤਾ ਸੁਆਹ ।
-
News7 months ago
ਖਨੌਰੀ ਬਾਰਡਰ ਤੋਂ ਬੁਰੀ ਖ਼ਬਰ ਖਨੌਰੀ ਬਾਰਡਰ ਉੱਪਰ ਗਈ ਕਿਸਾਨ ਦੀ ਜਾਨ
-
Crime7 months ago
ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਹੋਈ ਮੌਤ
-
HEALTH4 months ago
ਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ
-
News6 months ago
ਕਲਾਕਾਰ ਤੋਂ ਕਿਵੇਂ ਬਣੇ ਮੁੱਖ ਮੰਤਰੀ? ਸ. ਭਗਵੰਤ ਸਿੰਘ ਮਾਨ ਜੀ
-
Featured4 months ago
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ