Connect with us

Crime

ਲਾੜੀ ਕਰਦੀ ਰਹੀ ਉਡੀਕ , ਨਹੀਂ ਪਹੁੰਚਿਆ ਵਿਆਹ ਵਿੱਚ ਲਾੜਾ ‘ਮੋਗਾ’

Published

on

ਮੋਗਾ ‘ਚ ਲਾੜੀ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਅਧੂਰੀਆਂ ਰਹਿ ਗਈਆਂ, ਜਦੋਂ ਲਾੜਾ ਵਿਆਹ ਵਿੱਚ ਬਾਰਾਤ ਲੈ ਕੇ ਨਹੀਂ ਪਹੁੰਚਿਆ।ਚੂੜਾ ਪਾ ਕੇ ਲਾੜੀ ਅਤੇ ਉਸਦਾ ਪਰਿਵਾਰ, ਬਾਰਾਤ ਦੀ ਉਡੀਕ ਕਰਦੇ ਰਹੇ। ਜਾਂਚ ‘ਚ ਸਾਹਮਣੇ ਆਇਆ ਕਿ ਲਾੜਾ ਪਹਿਲਾਂ ਹੀ ਕਿਸੇ ਹੋਰ ਲੜਕੀ ਨਾਲ ਵਿਆਹਿਆ ਹੋਇਆ ਸੀ। ਲਾੜੇ ਅਤੇ ਉਸਦੇ ਪਰਿਵਾਰ ਨੇ ਲੜਕੀ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ ਸੀ।

ਉਸ ਨੇ ਪੇਪਰ ਮੈਰਿਜ ਦੀ ਗੱਲ ਨੂੰ ਛੁਪਾ ਕੇ ਵਿਆਹ ਦੀਆਂ ਤਿਆਰੀਆਂ ਕਰਵਾ ਲਈਆਂ। ਪੀੜਤ ਲਾੜੀ ਨੇ ਥਾਣੇ ਵਿੱਚ ਰੋਂਦੇ ਹੋਏ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਜਾਂ ਪਰਿਵਾਰ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦੇ ਲਈ ਲਾੜਾ, ਉਸ ਦਾ ਪਰਿਵਾਰ ਅਤੇ ਵਿਚੋਲੇ ਜ਼ਿੰਮੇਵਾਰ ਹੋਣਗੇ।

ਥਾਣਾ ਮੁਖੀ ਵਰੁਣ ਅਨੁਸਾਰ ਲੜਕੀ ਦਾ ਉਕਤ ਵਿਅਕਤੀ ਨਾਲ ਕੁਝ ਦਿਨ ਪਹਿਲਾਂ ਸ਼ਗਨ ਹੋਇਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਲੜਕੇ ਨੂੰ ਬੁਲਾਇਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Continue Reading
Advertisement Safar Television
Click to comment

Leave a Reply

Your email address will not be published. Required fields are marked *

Crime

ਮਨੀਲਾ ਵਿਖੇ ਬਰਨਾਲਾ ਦੇ 28 ਸਾਲਾਂ ਨੌਜਵਾਨ ਦੀ ਸੜਕ ਹਾਦਸੇ’ਚ’ ਦਰਦਨਾਕ ਮੌਤ।

Published

on

ਮਨੀਲਾ ਵਿਖੇ ਬਰਨਾਲਾ ਦੇ ਨੋਜਵਾਨ ਦੀ ਸੜਕ ਹਾਦਸੇ ‘ਚ` ਮੌਤ।

 

20 ਅਪ੍ਰੈਲ (ਮਨਪ੍ਰੀਤ ਕੌਰ ਆਦਮਪੁਰਾ)ਬਰਨਾਲਾ ਦੇ ਪਿੰਡ ਮਹਿਲ ਕਲਾਂ ਨਾਲ ਸਬੰਧਤ 25 ਸਾਲਾ ਨੌਜਵਾਨ ਜੀਵਨਜੋਤ ਸਿੰਘ, ਜਿਸ ਨੂੰ ਘਰ ਵਿੱਚ ਪਿਆਰ ਨਾਲ ਵਿਸਕੀ ਕਿਹਾ ਜਾਂਦਾ ਸੀ, ਜਿਸਦੇ ਪਿਤਾ ਦੀ ਮਨੀਲਾ ਵਿਖੇ ਮੌਤ ਹੋ ਗਈ ਸੀ,ਹੁਣ ਘਰ ਵਿੱਚ ਜੀਵਨਜੋਤ ਸਿੰਘ ਅਤੇ ਉਸਦੀ ਮਾਂ ਇੱਕਲੇ ਰਹਿ ਗਏ ਸਨ । ਜੀਵਨਜੋਤ ਸਿੰਘ ਘਰ ਦੀ ਗ਼ਰੀਬੀ ਦੂਰ ਕਰਨ ਲਈ ਆਪਣੀ ਮਾਸੀ ਦੇ ਮੁੰਡੇ ਕੋਲ ਫਿਲੀਪੀਨਜ਼ ਵਿੱਚ ਕੰਮ ਕਰਨ ਗਿਆ ਹੋਇਆ ਸੀ ਅਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

 

ਇਹ ਵਾਰਦਾਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛੱਡ ਗਈ ਹੈ। ਮੌਕੇ ‘ਤੇ ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਬੁਧਵਾਰ ਨੂੰ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਹੋਈ ਸੀ। ਉਸ ਨੇ ਕਿਹਾ ਸੀ ਕਿ ਉਹ ਸੌਣ ਲੱਗਾ ਹੈ ਤੇ ਸਵੇਰੇ ਗੱਲ ਕਰੇਗਾ। ਉਸ ਤੋਂ ਬਾਅਦ ਕਈ ਵਾਰ ਫੋਨ ਕੀਤਾ, ਪਰ ਉਨ੍ਹਾਂ ਦੇ ਪੁੱਤ ਨੇ ਫੋਨ ਨਹੀਂ ਚੁੱਕਿਆ। ਮਾਂ ਨੇ ਕਿਹਾ ਕਿ ਜਦੋਂ ਰਿਸ਼ਤੇਦਾਰ ਘਰ ਆਉਣ ਲੱਗ ਪਏ ਤਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਕੁਝ ਗਲਤ ਹੋਇਆ ਹੈ। ਫਿਰ ਖ਼ਬਰ ਮਿਲੀ ਕਿ ਪੁੱਤ ਦੀ ਮੌਤ ਹੋ ਚੁੱਕੀ ਹੈ।

Advertisement
Safar Television

 

ਜੀਵਨਜੋਤ ਦੀ ਮੌਤ ਤੌਂ ਚਾਰ ਮਹੀਨੇ ਪਹਿਲਾਂ ਉਸਦੇ ਮਾਸੀ ਦੇ ਮੁੰਡੇ ਦੀ ਵੀ ਮਨੀਲਾ ਵਿੱਚ ਮੌਤ ਹੋ ਗਈ ਸੀ ।ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਮਨੀਲਾ ਨੇ ਉਨ੍ਹਾਂ ਦੇ ਪੁੱਤ ਨੂੰ ਖਾ ਲਿਆ। ਜੇਕਰ ਪਤਾ ਹੁੰਦਾ ਤਾਂ ਉਹ ਆਪਣੀ ਗਰੀਬੀ ਇਥੇ ਹੀ ਸਹਿ ਲੈਂਦੇ, ਪਰ ਪੁੱਤ ਨੂੰ ਮਨੀਲਾ ਨਾ ਭੇਜਦੀ।

Continue Reading

Crime

ਵਿਅਕਤੀ ਵੱਲੋਂ ਸ਼ੱਕੀ ਹਾਲਤ ਵਿੱਚ ਕੀਤਾ ਗਿਆ ਸਹੇਲੀ ਦਾ ਕਤਲ

Published

on

ਹਿੰਮਤ ਸਿੰਘ ਨਗਰ ਵਿੱਚ ਰਿਲੀਫ ਨਾਮਕ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ‘ਤੇ ਉਸਦੇ ਪ੍ਰੇਮੀ ਨੇ ਹਮਲਾ ਕੀਤਾ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਮੁਲਜ਼ਮ ਨੇ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।

 

ਇੱਕ ਰਾਹਗੀਰ ਜ਼ਖਮੀ ਔਰਤ ਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ, ਪਰ ਉੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।

 

 

Advertisement
Safar Television

 

ਫਿਲਹਾਲ ਮਾਮਲਾ ਅਜੇ ਵੀ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਬਹੁਤ ਸਾਰਾ ਖੂਨ ਖਿੰਡਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਦੁੱਗਰੀ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਚੁੱਪੀ ਧਾਰੀ ਹੋਈ ਹੈ।

 

ਅਧਿਕਾਰੀ ਔਰਤ ਦੇ ਪ੍ਰੇਮੀ ਤੋਂ ਪੁੱਛਗਿੱਛ ਕਰ ਰਹੇ ਹਨ।ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਸਨ।

Advertisement
Safar Television
Continue Reading

Crime

ਥਾਰ ’ਚ ਸਵਾਰ ਹੈਰੋਇਨ ਸਮੇਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ

Published

on

ਬਠਿੰਡਾ ਵਿੱਚ ਲਗਾਏ ਗਏ ਇਕ ਨਾਕੇ ਉਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਥਾਰ ਵਿੱਚ ਜਾ ਰਹੇ ਮਹਿਲਾਂ ਕਾਂਸਟੇਬਲ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾਂ ਕਾਂਸਟੇਬਲ ਅਮਨਦੀਪ ਕੌਰ ਮਾਨਸਾ ਵਿੱਚ ਤੈਨਾਤ ਸੀ। ਆਰਜੀ ਤੌਰ ਉਤੇ ਬਠਿੰਡਾ ਵਿੱਚ ਡਿਊਟੀ ਦੇਣ ਆਈ ਹੋਈ ਸੀ। ਪੁਲਿਸ ਥਾਣਾ ਅਤੇ ਨਾਰਕੋਟਿਕਸ ਬਿਊਰ ਦੀ ਟੀਮ ਵੱਲੋਂ ਬਾਦਲ ਰੋਡ ਉਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਲਾਡਲੀ ਚੌਂਕ ਦੇ ਨੇੜੇ ਇਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾ ਉਨ੍ਹਾਂ ਗੱਡੀ ਦੀ ਤਲਾਸੀ ਲਈ ਜਿਸ ਵਿਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਜਾਵੇਗਾ।

Continue Reading

Trending