Political
ਤਨਖਾਹੀਆ ਕੀ ਹੁੰਦਾ ਹੈ? ਅਕਾਲ ਤਖ਼ਤ ਵੱਲੋਂ ਕਦੋਂ ਐਲਾਨਿਆ ਜਾਂਦਾ ਹੈ।
ਪੰਜਾਬ ਦਾ ਸਭ ਤੋਂ ਮਸ਼ਹੂਰ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਹੈ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੌਜੂਦ ਅਕਾਲ ਤਖਤ ਜਿੰਨਾ ਦੁਆਰਾ ਧਾਰਮਿਕ ਕਾਨੂੰਨ ਬਣਾਏ ਜਾਂਦੇ ਹਨ ਅਤੇ ਉਹਨਾਂ ਦੁਆਰਾ ਲਾਗੂ ਵੀ ਕੀਤੇ ਜਾਂਦੇ ਹਨ ।
ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਲਾਗੂ ਕੀਤੇ ਗਏ ਕਾਨੂੰਨਾਂ ਨੂੰ ਕੋਈ ਰਾਜਾ ਜਾਂ ਰਾਜਨੀਤਿਕ ਪਾਰਟੀ ਦਾ ਮੈਂਬਰ ਵੀ ਰੱਦ ਨਹੀਂ ਕਰ ਸਕਦਾ।
ਉਸੇ ਤਰ੍ਹਾਂ ਹੀ ਅਕਾਲ ਤਖਤ ਦੁਆਰਾ ਦਿੱਤੀ ਗਈ ਸਜ਼ਾ ਤੋਂ ਕੋਈ ਰਾਜਾ ਜਾਂ ਰਾਜਨੀਤਿਕ ਪਾਰਟੀ ਦਾ ਮੈਂਬਰ ਨਹੀਂ ਬਚ ਸਕਦਾ।
ਸੁਖਬੀਰ ਬਾਦਲ ਨੂੰ ਦਿੱਤੀ ਗਈ ਸਜ਼ਾ ਅਕਾਲ ਤਖਤ ਦੀ ਦੀ ਤਾਕਤ ਦੀ ਮਿਸਾਲ ਹੈ ਸਾਲ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਡਿਪਟੀ ਸੀਐਮ ਰਹਿ ਚੁੱਕੇ ਸਨ। ਇਸ ਦੌਰਾਨ ਉਹਨਾਂ ਦੁਆਰਾ ਅਜਿਹੇ ਫੈਸਲੇ ਲਏ ਗਏ ਜਿਨਾਂ ਤੋਂ ਅਕਾਲ ਤਖਤ ਤੇ ਸਿੱਖ ਕਾਫੀ ਨਿਰਾਸ਼ ਹੋਏ ਹਨ।
ਜਿਹੜਾ ਉਹਨਾਂ ਪਰ ਸਭ ਤੋਂ ਵੱਡਾ ਇਲਜ਼ਾਮ ਲੱਗਾ ਉਹ ਇਹ ਲੱਗਾ ਸੀ ਕਿ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਪ੍ਰਤੀ ਨਰਮ ਰਵਈਆ ਵਰਤਿਆ। ਡੇਰਾ ਸੱਚਾ ਸੌਦਾ ਤੇ ਸਿੱਖਾਂ ਦੇ ਵਿੱਚ ਕੋਈ ਆਮ ਵਿਵਾਦ ਨਹੀਂ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੁਆਰਾ ਗੁਰੂ ਗੋਬਿੰਦ ਸਾਹਿਬ ਵਾਂਗੂ ਆਪਣੇ ਆਪ ਨੂੰ ਪੇਸ਼ ਕੀਤਾ ਗਿਆ। ਜਿਸ ਕਾਰਨ ਸਿੱਖ ਰਾਮ ਰਹੀਮ ਉੱਪਰ ਕਾਫੀ ਭੜਕ ਉੱਠੇ। ਪਰ ਸੁਖਬੀਰ ਬਾਦਲ ਨੇ ਰਾਜਨੀਤਿਕ ਦੇ ਕਾਰਨ ਉਸ ਨਾਲ ਵਧੀਆ ਸਬੰਧ ਬਣਾਈ ਰੱਖੇ।
ਸੁਖਬੀਰ ਬਾਦਲ ਨਾਲ ਜੁੜਿਆ ਦੂਜਾ ਵਿਵਾਦ ਬਰਗਾੜੀ ਬੇਅਦਬੀ ਦਾ ਹੈ। 2015 ਦੇ ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਜਿਸ ਤੋਂ ਬਾਅਦ ਸਿੱਖ ਸੰਗਤਾਂ ਰੋਸ ਕਰਨ ਦੇ ਲਈ ਸੜਕਾਂ ਉੱਪਰ ਉੱਤਰ ਆਉਂਦੀਆਂ ਹਨ ।
ਜਦੋਂ ਉਹ ਸ਼ਾਂਤਮਈ ਤਰੀਕੇ ਨਾਲ ਸੜਕ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ ਤਾਂ ਉਹਨਾਂ ਉੱਪਰ ਪੁਲਿਸ ਕਰਮਚਾਰੀਆਂ ਦੁਆਰਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਸੁਖਬੀਰ ਬਾਦਲ ਉੱਪਰ ਇਹ ਦੋਸ਼ ਲੱਗੇ ਹਨ। ਕਿ ਉਹਨਾਂ ਨੇ ਲੋਕਾਂ ਨੂੰ ਇਨਸਾਫ ਨਹੀਂ ਦਵਾਇਆ ਬਲਕਿ ਇਸ ਮਾਮਲੇ ਉੱਪਰ ਮਿੱਟੀ ਪਾਉਣ ਦੀ ਕੀਤੀ।
ਸੁਖਬੀਰ ਬਾਦਲ ਉੱਪਰ ਤੀਸਰਾ ਆਰੋਪ ਸੀ ਸੁਮੇਦ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਉਣ ਦਾ । ਇਹ ਉਹੀ ਸੁਮੇਧ ਸੈਣੀ ਹੈ ਜਿਸ ਉੱਪਰ ਸਿੱਖਾਂ ਦੇ ਝੂਠੇ ਅਨਕਾਊਂਟਰ ਦੇ ਆਰੋਪ ਲੱਗੇ ਹਨ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਸੁਮੇਧ ਸੈਣੀ ਦੀ ਨਿਯੁਕਤੀ ਨੂੰ ਗਲਤ ਮੰਨਿਆ ਸੀ। ਚਾਰ ਮਹੀਨੇ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਘੋਸ਼ਿਤ ਕਰ ਦਿੱਤਾ ਸੀ। ਇਹ ਫੈਸਲਾ ਪੰਜ ਤਖਤਾਂ ਸਾਹਿਬਾਨਾਂ ਦੀ ਬੈਠਕ ਵਿੱਚ ਲਿਆ ਗਿਆ ਸੀ।
ਹੁਣ ਤੁਸੀਂ ਆਪ ਸੋਚੋ ਪੰਜਾਬ ਦਾ ਇੰਨਾ ਵੱਡਾ ਨੇਤਾ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੰਨੇ ਲੋਕਾਂ ਦੇ ਵਿੱਚ ਆਪਣੇ ਗੁਨਾਹਾਂ ਦੀ ਮੁਾਫੀ ਮੰਗ ਕੇ ਸੇਵਾ ਕਰਦਾ ਹੈ।
ਅਕਾਲ ਤਖਤ ਦੇ ਕੋਲ ਇੰਨੀ ਪਾਵਰ ਕਿੱਥੋਂ ਆਉਂਦੀ ਹੈ?
ਅਕਾਲ ਤਖਤ ਦਾ ਸਥਾਨ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਜਿਸ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ 1606 ਈਸਵੀ ਵਿੱਚ ਕੀਤੀ ਸੀ।
ਅਕਾਲ ਤਖਤ ਦਾ ਮਤਲਬ ਹੈ ਕਦੇ ਨਾ ਖਤਮ ਹੋਣ ਵਾਲਾ ਅਕਾਲ ਦਾ ਮਤਲਬ ਹੈ ਕਦੇ ਨਾ ਖਤਮ ਵਾਲਾ ਤੇ ਤਖਤ ਦਾ ਮਤਲਬ ਹੈ ਸੱਤਾ। ਅਕਾਲ ਤਖਤ ਸਿੱਖਾਂ ਦੇ ਲਈ ਕਾਨੂੰਨ ਬਣਾਉਂਦਾ ਹੈ ਜਿਸ ਨੂੰ ਹਰ ਇੱਕ ਨੂੰ ਮੰਨਣਾ ਪੈਂਦਾ ਹੈ ਭਾਵੇਂ ਉਹ ਰਾਜਾ ਕਿਉਂ ਨਾ ਹੋਵੇ। ਅਕਾਲ ਤਖ਼ਤ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦਿੱਤੀ ਸੀ। ਤਨਖਾਹੀਆ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਹੈ ।ਅਕਾਲ ਤਖਤ ਸਿਰਫ ਉਸਨੂੰ ਹੀ ਸਜ਼ਾ ਦੇ ਸਕਦਾ ਹੈ ਜੋ ਸਿੱਖ ਧਰਮ ਦਾ ਹੋਵੇ। ਪਹਿਲਾਂ ਦੇ ਸਮੇਂ ਵਿੱਚ ਤਾਂ ਤਨਖਾਈਆਂ ਦੇ ਮੂੰਹ ਉੱਪਰ ਕਾਲਖ ਲਗਾਏ ਜਾਂਦੀ ਸੀ ।
ਤਨਖਾਹੀਆ ਕਿਉਂ ਤੇ ਕਦੋਂ ਘੋਸ਼ਿਤ ਕੀਤਾ ਜਾਂਦਾ ਹੈ?
ਜਦੋਂ ਕੋਈ ਸਿੱਖ ਧਰਮ ਦਾ ਵਿਅਕਤੀ ਕੋਈ ਗਲਤੀ ਕਰਦਾ ਹੈ। ਉਸ ਕੋਲ ਇੱਕ ਮੌਕਾ ਹੁੰਦਾ ਹੈ ਕਿ ਉਹ ਆਪਣੇ ਲੋਕਲ ਏਰੀਏ ਦੇ ਸਿੱਖ ਸਿੱਖਾਂ ਨੂੰ ਇਕੱਠਾ ਕਰਕੇ ਉਹਨਾਂ ਕੋਲੋਂ ਮਾਫੀ ਮੰਗੇ ਤੇ ਬਾਅਦ ਵਿੱਚ ਉਹ ਸਿੱਖ ਉਸ ਦੀ ਗਲਤੀ ਦੀ ਜਾਂਚ ਪੜਤਾਲ ਕਰਨ। ਉਸ ਦੀ ਗਲਤੀ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਿੰਨੀ ਜ਼ਿਆਦਾ ਵੱਡੀ ਉਸਦੀ ਗਲਤੀ ਹੁੰਦੀ ਹੈ ਉਹਨੀ ਵੱਡੀ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ। ਸਜ਼ਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਫਰਸ਼ ਸਾਫ ਕਰਨ, ਟੋਇਲਟ ਸਾਫ ਕਰਨ, ਬੂਟ ਸਾਫ ਕਰਨ ਅਤੇ ਬਰਤਨ ਸਾਫ ਕਰਨ ਦੀ ਸਜਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਆਰਥਿਕ ਦੰਡ ਵੀ ਦੇ ਦਿੱਤਾ ਜਾਂਦਾ ਹੈ। ਵਿਅਕਤੀ ਆਪਣੀ ਸਜ਼ਾ ਪੂਰੀ ਕਰ ਲੈਂਦਾ ਹੈ ਤਾਂ ਉਹ ਵਾਪਸ ਆਪਣੇ ਧਾਰਮਿਕ ਤੇ ਸਮਾਜਿਕ ਜ਼ਿੰਦਗੀ ਦੇ ਵਿੱਚ ਵਾਪਸ ਆ ਜਾਂਦਾ ਹੈ।ਇਹ ਪੂਰੀ ਦੀ ਪੂਰੀ ਕਰਿਆ ਗਲਤੀ ਨੂੰ ਸੁਧਾਰਨ ਸਧਾਰਨ ਤੇ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਰੱਖੀ ਗਈ ਹੈ।
ਸੁਖਬੀਰ ਬਾਦਲ ਪਹਿਲੇ ਵੱਡੇ ਨੇਤਾ ਨਹੀਂ ਹਨ ਜਿਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰਿਆਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਜਿਸ ਵਿੱਚ ਹਨ ਰਾਜਾ ਰਣਜੀਤ ਸਿੰਘ ਜੀ ,ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, 1979 ਦੇ ਵਿੱਚ ਜਗਦੇਵ ਸਿੰਘ ਤਲਵੰਡੀ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਅਮਰਿੰਦਰ ਸਿੰਘ ਵਰਗੇ ਨੇਤਾਵਾਂ ਨੂੰ ਵੀ ਅਕਾਲ ਤਖਤ ਨੇ ਤਨਖਾਹੀਆ ਕਰਾਰ ਦਿੱਤਾ ਸੀ। ਇਸ ਵਿੱਚ ਤਨਖਾਹੀਆਂ ਨੂੰ ਸਰੀਰਕ ਸੱਟ ਨਹੀਂ ਦਿੱਤੇ ਜਾਂਦੇ ਉਹਨਾਂ ਨੂੰ ਮਾਨਸਿਕ ਸੱਟ ਲੱਗਦੀ ਹੈ।
ਲੇਖਕ ਐਚ.ਐਸ ਗਰੇਵਾਲ
News
ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਤੇ ਚੱਲਿਆ ਪੀਲਾ ਪੰਜਾ, 116 ਦੁਕਾਨਾਂ ਢਾਹੀਆਂ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਵਿੱਚ ਐਤਵਾਰ ਸਵੇਰੇ ਇੱਕ ਵੱਡੀ ਕਾਰਵਾਈ ਕੀਤੀ ਗਈ। ਫਰਨੀਚਰ ਬਾਜ਼ਾਰ ਵਿੱਚ ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ। ਇਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸੈਕਟਰ 53/54 ਵਿੱਚ ਸਥਿਤ ਫਰਨੀਚਰ ਬਾਜ਼ਾਰ ਵਿੱਚ ਲਗਭਗ 116 ਛੋਟੀਆਂ ਅਤੇ ਵੱਡੀਆਂ ਫਰਨੀਚਰ ਦੁਕਾਨਾਂ ਸਨ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ।
ਪ੍ਰਸ਼ਾਸਨ ਨੇ ਪਹਿਲਾਂ ਹੀ ਇਸ ਮਾਰਕੀਟ ਨੂੰ ਢਾਹੁਣ ਦਾ ਹੁਕਮ ਜਾਰੀ ਕਰ ਦਿੱਤਾ ਸੀ। ਇਸ ਤਰ੍ਹਾਂ, ਜ਼ਿਆਦਾਤਰ ਦੁਕਾਨਦਾਰਾਂ ਨੇ ਪਹਿਲਾਂ ਹੀ ਆਪਣਾ ਸਾਮਾਨ ਹਟਾ ਦਿੱਤਾ ਸੀ। ਇਸ ਕਾਰਵਾਈ ਦੌਰਾਨ, ਦੋਵੇਂ ਪਾਸਿਆਂ ਤੋਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਆਵਾਜਾਈ ਨੂੰ ਮੋੜ ਦਿੱਤਾ ਗਿਆ ਸੀ। ਸੁਰੱਖਿਆ ਦੇ ਮੱਦੇਨਜ਼ਰ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
News
ਬੇਅਦਬੀ ਬਿੱਲ ਨੂੰ ਲੈ ਕੇ 15 ਮੈਂਬਰੀ ਸਿਲੈਕਟ ਕਮੇਟੀ ਗਠਿਤ, 6 ਮਹੀਨਿਆਂ ਦੇ ਅੰਦਰ ਸੌਂਪੇਗੀ ਆਪਣੀ ਰਿਪੋਰਟ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆਂਦੇ ਜਾ ਰਹੇ ਕਾਨੂੰਨ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ 15 ਮੈਂਬਰੀ ਸਿਲੈਕਟ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ 6 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਇਸ ਕਮੇਟੀ ਦਾ ਮਕਸਦ ਪਵਿੱਤਰ ਗ੍ਰੰਥਾਂ ਦੇ ਅਪਮਾਨ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕਰਨਾ ਤੇ ਇਸ ਬਿੱਲ ਦੇ ਪ੍ਰਸਤਾਵਾਂ ‘ਤੇ ਵਿਚਾਰ ਕਰਨਾ ਹੈ।
ਇਸ ਕਮੇਟੀ ਵਿਚ 11 ‘ਆਪ’, ਦੋ ਕਾਂਗਰਸ, ਇਕ ਭਾਜਪਾ ਤੇ ਇਕ ਅਕਾਲੀ ਦਲ ਦਾ ਮੈਂਬਰ ਲਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸਦਨ ਨੇ ਬੇਅਦਬੀ ਖ਼ਿਲਾਫ਼ ਬਿੱਲ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ ਪ੍ਰਸਤਾਵਿਤ ਬਿੱਲ ’ਤੇ ਲੋਕਾਂ ਦੀ ਰਾਇ ਲਈ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ-2025’ ਪੇਸ਼ ਕੀਤਾ ਸੀ।
News
‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਛੱਡੀ ਸਿਆਸਤ, ਵਿਧਾਇਕ ਵਜੋਂ ਦਿੱਤਾ ਅਸਤੀਫਾ
ਆਮ ਆਦਮੀ ਪਾਰਟੀ ਦੀ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਅਨਮੋਲ ਗਗਨ ਮਾਨ ਨੇ ਖੁਦ ਜਾਣਕਾਰੀ ਦਿੱਤੀ।
ਅਨਮੋਲ ਗਗਨ ਮਾਨ ਨੇ ਕਿਹਾ ਕਿ, ‘ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ । ਮੈਨੂੰ ਓਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ।
-
Featured9 months agoਬੱਚੇ ਹੋਣਗੇ ਜ਼ਿਆਦਾ’ ਤਾਂ ਦਿਮਾਗ ਬਣਿਆ ਰਹੇਗਾ ਤਾਜ਼ਾ
-
HEALTH8 months agoਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ
-
Featured8 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
-
Featured8 months agoਕਿਵੇਂ ਹੁੰਦਾ ਹੈ ? ਖਾਧਾ ਹੋਇਆ ਭੋਜਨ ਹਜ਼ਮ
-
Featured9 months agoਕਿਉ ਹੁੰਦਾ ਹੈ ਕੂਹਣੀ ਦਾ ਕਾਲਾਪਨ ਇਸ ਨੂੰ ਦੂਰ ਕਰਨ ਦੇ ‘ਆਸਾਨ ਉਪਾਅ’
-
Crime8 months agoਲਾੜੀ ਕਰਦੀ ਰਹੀ ਉਡੀਕ , ਨਹੀਂ ਪਹੁੰਚਿਆ ਵਿਆਹ ਵਿੱਚ ਲਾੜਾ ‘ਮੋਗਾ’
-
Featured11 months agoਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime9 months agoਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਨਾਲ ਧੱਕਾ: ਰਾਜਾ ਵੜਿੰਗ
