Crime
ਖਰੜ ‘ਚ ਨਿੱਜੀ ਰੰਜਿਸ਼ ਕਾਰਨ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ
ਪੰਜਾਬ: ਖਰੜ ‘ਚ ਨਿੱਜੀ ਰੰਜਿਸ਼ ਕਾਰਨ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ
ਖਰੜ ਪੁਲੀਸ ਨੇ ਕਤਲ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਸ ਬੇਰਹਿਮੀ ਨਾਲ ਕਤਲ ਦਾ ਕਾਰਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਹੋਣ ਦਾ ਸ਼ੱਕ ਜਤਾਇਆ ਹੈ।
ਖਰੜ ਵਿੱਚ ਸ਼ਿਵਜੋਤ ਐਨਕਲੇਵ ਇਲਾਕੇ ਵਿੱਚ ਰਹਿਣ ਵਾਲੇ ਕਬੱਡੀ ਖਿਡਾਰੀ ਦੀ ਸ਼ੁੱਕਰਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਦੀ ਉਮਰ 31 ਸਾਲਾ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੁਰੀ ਵਜੋਂ ਹੋਈ ਹੈ ਉਹ ਇੱਕ ਜਿਮ ਟ੍ਰੇਨਰ ਵੀਸ ਦੀ ਅਤੇ ਇੱਕ ਕਬੱਡੀ ਖਿਡਾਰੀ ਵੀ ਸੀ । ਹਮਲਾਵਰ ਫਰਾਰ ਹਨ ਹਲੇ ਤੱਕ ਫੜਿਆ ਨਹੀਂ ਗਿਆ ਖਰੜ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਇਸ ਬੇਰਹਿਮੀ ਨਾਲ ਹੋਏ ਕਤਲ ਦਾ ਕਾਰਨ ਲੰਬੇ ਸਮੇਂ ਦੀ ਦੁਸ਼ਮਣੀ ਹੋਣ ਦਾ ਸ਼ੱਕ ਜਤਾਇਆ ਹੈ ।
ਜਿਕਰਯੋਗ ਹੈ ਕਿ ਇਹ ਘਟਨਾ ਰਾਤ 11 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਗੁਰਪ੍ਰੀਤ ਸਿੰਘ ਉਰਫ ਗੁਰੀ ਆਪਣੇ ਕੁਝ ਦੋਸਤਾਂ ਨਾਲ ਸ਼ਿਵਜੋਤ ਐਨਕਲੇਵ ਚ ਚਾਹ ਦੀ ਦੁਕਾਨ ਦੇ ਬਾਹਰ ਮੌਜੂਦ ਸੀ । ਉਸ ਉਪਰ ਤਲਵਾਰ ਨਾਲ ਵੀ ਵਾਰ ਕੀਤਾ ਗਿਆ ਤੇ ਗੋਲੀ ਵੀ ਚਲਾਈ ਗਈ ਗੁਰੂ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਨੀਵਾਰ ਅੱਧੀ ਰਾਤ ਨੂੰ ਫੋਨ ਆਇਆ ਜਿਸ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਬੇਟੇ ਨੂੰ ਗੋਲੀ ਲੱਗੀ ਹੈ ਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਖਰੜ ਹਸਪਤਾਲ ਵਿੱਚ ਪਹੁੰਚੇ ਹਾਲਾਂਕਿ ਉਸਦੇ ਪਿਤਾ ਨੇ ਕਿਸੇ ਵੀ ਸ਼ੱਕੀ ਦੁਸ਼ਮਣ ਜਾਂ ਵੱਡੇ ਝਗੜੇ ਤੋਂ ਇਨਕਾਰ ਕੀਤਾ ਹੈ। ਛੋਟੀਆਂ ਘਟਨਾਵਾਂ ਵਾਪਰੀਆਂ ਪਰ ਸਾਨੂੰ ਕਦੇ ਵੀ ਇਹਨਾਂ ਗੰਭੀਰ ਖਤਰੇ ਬਾਰੇ ਪਤਾ ਨਹੀਂ ਸੀ।
ਡੀਐਸਪੀ ਖਰੜ – ਕਰਨ ਸੰਧੂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਇਲਾਕੇ ਵਿੱਚ ਝਗੜੇ ਦੀ ਸੂਚਨਾ ਮਿਲੀ ਸੀ ਪਰ ਮੌਕੇ ਤੇ ਪਹੁੰਚਣ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
Crime
ਮਨੀਲਾ ਵਿਖੇ ਬਰਨਾਲਾ ਦੇ 28 ਸਾਲਾਂ ਨੌਜਵਾਨ ਦੀ ਸੜਕ ਹਾਦਸੇ’ਚ’ ਦਰਦਨਾਕ ਮੌਤ।
ਮਨੀਲਾ ਵਿਖੇ ਬਰਨਾਲਾ ਦੇ ਨੋਜਵਾਨ ਦੀ ਸੜਕ ਹਾਦਸੇ ‘ਚ` ਮੌਤ।
20 ਅਪ੍ਰੈਲ (ਮਨਪ੍ਰੀਤ ਕੌਰ ਆਦਮਪੁਰਾ)ਬਰਨਾਲਾ ਦੇ ਪਿੰਡ ਮਹਿਲ ਕਲਾਂ ਨਾਲ ਸਬੰਧਤ 25 ਸਾਲਾ ਨੌਜਵਾਨ ਜੀਵਨਜੋਤ ਸਿੰਘ, ਜਿਸ ਨੂੰ ਘਰ ਵਿੱਚ ਪਿਆਰ ਨਾਲ ਵਿਸਕੀ ਕਿਹਾ ਜਾਂਦਾ ਸੀ, ਜਿਸਦੇ ਪਿਤਾ ਦੀ ਮਨੀਲਾ ਵਿਖੇ ਮੌਤ ਹੋ ਗਈ ਸੀ,ਹੁਣ ਘਰ ਵਿੱਚ ਜੀਵਨਜੋਤ ਸਿੰਘ ਅਤੇ ਉਸਦੀ ਮਾਂ ਇੱਕਲੇ ਰਹਿ ਗਏ ਸਨ । ਜੀਵਨਜੋਤ ਸਿੰਘ ਘਰ ਦੀ ਗ਼ਰੀਬੀ ਦੂਰ ਕਰਨ ਲਈ ਆਪਣੀ ਮਾਸੀ ਦੇ ਮੁੰਡੇ ਕੋਲ ਫਿਲੀਪੀਨਜ਼ ਵਿੱਚ ਕੰਮ ਕਰਨ ਗਿਆ ਹੋਇਆ ਸੀ ਅਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
ਇਹ ਵਾਰਦਾਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛੱਡ ਗਈ ਹੈ। ਮੌਕੇ ‘ਤੇ ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਬੁਧਵਾਰ ਨੂੰ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਹੋਈ ਸੀ। ਉਸ ਨੇ ਕਿਹਾ ਸੀ ਕਿ ਉਹ ਸੌਣ ਲੱਗਾ ਹੈ ਤੇ ਸਵੇਰੇ ਗੱਲ ਕਰੇਗਾ। ਉਸ ਤੋਂ ਬਾਅਦ ਕਈ ਵਾਰ ਫੋਨ ਕੀਤਾ, ਪਰ ਉਨ੍ਹਾਂ ਦੇ ਪੁੱਤ ਨੇ ਫੋਨ ਨਹੀਂ ਚੁੱਕਿਆ। ਮਾਂ ਨੇ ਕਿਹਾ ਕਿ ਜਦੋਂ ਰਿਸ਼ਤੇਦਾਰ ਘਰ ਆਉਣ ਲੱਗ ਪਏ ਤਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਕੁਝ ਗਲਤ ਹੋਇਆ ਹੈ। ਫਿਰ ਖ਼ਬਰ ਮਿਲੀ ਕਿ ਪੁੱਤ ਦੀ ਮੌਤ ਹੋ ਚੁੱਕੀ ਹੈ।
ਜੀਵਨਜੋਤ ਦੀ ਮੌਤ ਤੌਂ ਚਾਰ ਮਹੀਨੇ ਪਹਿਲਾਂ ਉਸਦੇ ਮਾਸੀ ਦੇ ਮੁੰਡੇ ਦੀ ਵੀ ਮਨੀਲਾ ਵਿੱਚ ਮੌਤ ਹੋ ਗਈ ਸੀ ।ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਮਨੀਲਾ ਨੇ ਉਨ੍ਹਾਂ ਦੇ ਪੁੱਤ ਨੂੰ ਖਾ ਲਿਆ। ਜੇਕਰ ਪਤਾ ਹੁੰਦਾ ਤਾਂ ਉਹ ਆਪਣੀ ਗਰੀਬੀ ਇਥੇ ਹੀ ਸਹਿ ਲੈਂਦੇ, ਪਰ ਪੁੱਤ ਨੂੰ ਮਨੀਲਾ ਨਾ ਭੇਜਦੀ।
Crime
ਵਿਅਕਤੀ ਵੱਲੋਂ ਸ਼ੱਕੀ ਹਾਲਤ ਵਿੱਚ ਕੀਤਾ ਗਿਆ ਸਹੇਲੀ ਦਾ ਕਤਲ
ਹਿੰਮਤ ਸਿੰਘ ਨਗਰ ਵਿੱਚ ਰਿਲੀਫ ਨਾਮਕ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ‘ਤੇ ਉਸਦੇ ਪ੍ਰੇਮੀ ਨੇ ਹਮਲਾ ਕੀਤਾ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਮੁਲਜ਼ਮ ਨੇ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।
ਇੱਕ ਰਾਹਗੀਰ ਜ਼ਖਮੀ ਔਰਤ ਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ, ਪਰ ਉੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਫਿਲਹਾਲ ਮਾਮਲਾ ਅਜੇ ਵੀ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਬਹੁਤ ਸਾਰਾ ਖੂਨ ਖਿੰਡਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਦੁੱਗਰੀ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਚੁੱਪੀ ਧਾਰੀ ਹੋਈ ਹੈ।
ਅਧਿਕਾਰੀ ਔਰਤ ਦੇ ਪ੍ਰੇਮੀ ਤੋਂ ਪੁੱਛਗਿੱਛ ਕਰ ਰਹੇ ਹਨ।ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਸਨ।
Crime
ਥਾਰ ’ਚ ਸਵਾਰ ਹੈਰੋਇਨ ਸਮੇਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ
ਬਠਿੰਡਾ ਵਿੱਚ ਲਗਾਏ ਗਏ ਇਕ ਨਾਕੇ ਉਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਥਾਰ ਵਿੱਚ ਜਾ ਰਹੇ ਮਹਿਲਾਂ ਕਾਂਸਟੇਬਲ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾਂ ਕਾਂਸਟੇਬਲ ਅਮਨਦੀਪ ਕੌਰ ਮਾਨਸਾ ਵਿੱਚ ਤੈਨਾਤ ਸੀ। ਆਰਜੀ ਤੌਰ ਉਤੇ ਬਠਿੰਡਾ ਵਿੱਚ ਡਿਊਟੀ ਦੇਣ ਆਈ ਹੋਈ ਸੀ। ਪੁਲਿਸ ਥਾਣਾ ਅਤੇ ਨਾਰਕੋਟਿਕਸ ਬਿਊਰ ਦੀ ਟੀਮ ਵੱਲੋਂ ਬਾਦਲ ਰੋਡ ਉਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਲਾਡਲੀ ਚੌਂਕ ਦੇ ਨੇੜੇ ਇਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾ ਉਨ੍ਹਾਂ ਗੱਡੀ ਦੀ ਤਲਾਸੀ ਲਈ ਜਿਸ ਵਿਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਜਾਵੇਗਾ।
-
Featured9 months agoਬੱਚੇ ਹੋਣਗੇ ਜ਼ਿਆਦਾ’ ਤਾਂ ਦਿਮਾਗ ਬਣਿਆ ਰਹੇਗਾ ਤਾਜ਼ਾ
-
HEALTH8 months agoਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ
-
Featured8 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
-
Featured8 months agoਕਿਵੇਂ ਹੁੰਦਾ ਹੈ ? ਖਾਧਾ ਹੋਇਆ ਭੋਜਨ ਹਜ਼ਮ
-
Featured9 months agoਕਿਉ ਹੁੰਦਾ ਹੈ ਕੂਹਣੀ ਦਾ ਕਾਲਾਪਨ ਇਸ ਨੂੰ ਦੂਰ ਕਰਨ ਦੇ ‘ਆਸਾਨ ਉਪਾਅ’
-
Crime8 months agoਲਾੜੀ ਕਰਦੀ ਰਹੀ ਉਡੀਕ , ਨਹੀਂ ਪਹੁੰਚਿਆ ਵਿਆਹ ਵਿੱਚ ਲਾੜਾ ‘ਮੋਗਾ’
-
Featured11 months agoਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime9 months agoਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਨਾਲ ਧੱਕਾ: ਰਾਜਾ ਵੜਿੰਗ
