Crime
ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੇ ਸੋਸ਼ਲ ਮੀਡੀਆ Influencer ਨੇ ਤੋੜੀ ਚੁੱਪ
ਐਂਟਰਟੇਨਮੈਂਟ ਡੈਸਕ- ਭਾਰਤ ਦੀਆਂ ਸਭ ਤੋਂ ਮਸ਼ਹੂਰ ਗੇਮਿੰਗ ਇਨਫਲੂਐਂਸਰਾਂ ਵਿੱਚੋਂ ਇੱਕ ਪਾਇਲ ਗੇਮਿੰਗ ਹਾਲ ਹੀ ਵਿੱਚ ਇੱਕ ਆਨਲਾਈਨ ਵਿਵਾਦ ਕਾਰਨ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ ’ਤੇ ਇੱਕ MMS ਵੀਡੀਓ ਵਾਇਰਲ ਹੋਇਆ, ਜਿਸ ਨਾਲ ਗਲਤ ਤਰੀਕੇ ਨਾਲ ਪਾਇਲ ਦਾ ਨਾਮ ਜੋੜਿਆ ਗਿਆ। ਬਿਨਾਂ ਕਿਸੇ ਪੁਸ਼ਟੀ ਜਾਂ ਸਬੂਤ ਦੇ ਕਈ ਯੂਜ਼ਰਾਂ ਨੇ ਅਟਕਲਾਂ ਲਗਾਈਆਂ ਕਿ ਵੀਡੀਓ ਵਿੱਚ ਦਿਖ ਰਹੀ ਔਰਤ ਪਾਇਲ ਹੈ।
ਇਸ ਮਾਮਲੇ ’ਤੇ ਪਾਇਲ ਨੇ ਬੁੱਧਵਾਰ, 17 ਦਸੰਬਰ ਨੂੰ ਇੱਕ ਲੰਮਾ ਬਿਆਨ ਜਾਰੀ ਕਰਦਿਆਂ ਸਾਫ਼ ਕੀਤਾ ਕਿ ਵਾਇਰਲ ਵੀਡੀਓ ਵਿੱਚ ਦਿਖ ਰਹੀ ਔਰਤ ਉਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦਾ ਉਨ੍ਹਾਂ ਦੀ ਜ਼ਿੰਦਗੀ, ਪਸੰਦ ਜਾਂ ਪਛਾਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਦੇ ਨਾਮ ਅਤੇ ਤਸਵੀਰ ਦੇ ਗਲਤ ਇਸਤੇਮਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਾਇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਤੌਰ ’ਤੇ ਉਹ ਨਕਾਰਾਤਮਕਤਾ ’ਤੇ ਚੁੱਪ ਰਹਿਣ ’ਚ ਵਿਸ਼ਵਾਸ ਕਰਦੀ ਹੈ, ਪਰ ਇਹ ਮਾਮਲਾ ਸਪਸ਼ਟਤਾ ਅਤੇ ਆਵਾਜ਼ ਉਠਾਉਣ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦਾ ਕੰਟੈਂਟ ਹਾਨੀ-ਰਹਿਤ ਨਹੀਂ, ਸਗੋਂ ਬਹੁਤ ਨੁਕਸਾਉਣ ਪਹੁੰਚਾਉਣ ਵਾਲਾ ਹੈ, ਜੋ ਕਈ ਔਰਤਾਂ ਦੀ ਅਕਸ ਨੂੰ ਨੁਕਸਾਨ ਪਹੁੰਚਾਉਂਦਾ ਹੈ।
25 ਸਾਲਾ ਪਾਇਲ ਨੇ ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਗਰੀ ਨੂੰ ਕਿਸੇ ਵੀ ਰੂਪ ਵਿੱਚ ਸਾਂਝਾ ਨਾ ਕਰਨ ਅਤੇ ਅਟਕਲਾਂ ਤੋਂ ਬਚਣ। ਨਾਲ ਹੀ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਸਮਰਥਨ ਅਤੇ ਭਰੋਸਾ ਜਤਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਹੈ।
Crime
ਮਨੀਲਾ ਵਿਖੇ ਬਰਨਾਲਾ ਦੇ 28 ਸਾਲਾਂ ਨੌਜਵਾਨ ਦੀ ਸੜਕ ਹਾਦਸੇ’ਚ’ ਦਰਦਨਾਕ ਮੌਤ।
ਮਨੀਲਾ ਵਿਖੇ ਬਰਨਾਲਾ ਦੇ ਨੋਜਵਾਨ ਦੀ ਸੜਕ ਹਾਦਸੇ ‘ਚ` ਮੌਤ।
20 ਅਪ੍ਰੈਲ (ਮਨਪ੍ਰੀਤ ਕੌਰ ਆਦਮਪੁਰਾ)ਬਰਨਾਲਾ ਦੇ ਪਿੰਡ ਮਹਿਲ ਕਲਾਂ ਨਾਲ ਸਬੰਧਤ 25 ਸਾਲਾ ਨੌਜਵਾਨ ਜੀਵਨਜੋਤ ਸਿੰਘ, ਜਿਸ ਨੂੰ ਘਰ ਵਿੱਚ ਪਿਆਰ ਨਾਲ ਵਿਸਕੀ ਕਿਹਾ ਜਾਂਦਾ ਸੀ, ਜਿਸਦੇ ਪਿਤਾ ਦੀ ਮਨੀਲਾ ਵਿਖੇ ਮੌਤ ਹੋ ਗਈ ਸੀ,ਹੁਣ ਘਰ ਵਿੱਚ ਜੀਵਨਜੋਤ ਸਿੰਘ ਅਤੇ ਉਸਦੀ ਮਾਂ ਇੱਕਲੇ ਰਹਿ ਗਏ ਸਨ । ਜੀਵਨਜੋਤ ਸਿੰਘ ਘਰ ਦੀ ਗ਼ਰੀਬੀ ਦੂਰ ਕਰਨ ਲਈ ਆਪਣੀ ਮਾਸੀ ਦੇ ਮੁੰਡੇ ਕੋਲ ਫਿਲੀਪੀਨਜ਼ ਵਿੱਚ ਕੰਮ ਕਰਨ ਗਿਆ ਹੋਇਆ ਸੀ ਅਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
ਇਹ ਵਾਰਦਾਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛੱਡ ਗਈ ਹੈ। ਮੌਕੇ ‘ਤੇ ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਬੁਧਵਾਰ ਨੂੰ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਹੋਈ ਸੀ। ਉਸ ਨੇ ਕਿਹਾ ਸੀ ਕਿ ਉਹ ਸੌਣ ਲੱਗਾ ਹੈ ਤੇ ਸਵੇਰੇ ਗੱਲ ਕਰੇਗਾ। ਉਸ ਤੋਂ ਬਾਅਦ ਕਈ ਵਾਰ ਫੋਨ ਕੀਤਾ, ਪਰ ਉਨ੍ਹਾਂ ਦੇ ਪੁੱਤ ਨੇ ਫੋਨ ਨਹੀਂ ਚੁੱਕਿਆ। ਮਾਂ ਨੇ ਕਿਹਾ ਕਿ ਜਦੋਂ ਰਿਸ਼ਤੇਦਾਰ ਘਰ ਆਉਣ ਲੱਗ ਪਏ ਤਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਕੁਝ ਗਲਤ ਹੋਇਆ ਹੈ। ਫਿਰ ਖ਼ਬਰ ਮਿਲੀ ਕਿ ਪੁੱਤ ਦੀ ਮੌਤ ਹੋ ਚੁੱਕੀ ਹੈ।
ਜੀਵਨਜੋਤ ਦੀ ਮੌਤ ਤੌਂ ਚਾਰ ਮਹੀਨੇ ਪਹਿਲਾਂ ਉਸਦੇ ਮਾਸੀ ਦੇ ਮੁੰਡੇ ਦੀ ਵੀ ਮਨੀਲਾ ਵਿੱਚ ਮੌਤ ਹੋ ਗਈ ਸੀ ।ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਮਨੀਲਾ ਨੇ ਉਨ੍ਹਾਂ ਦੇ ਪੁੱਤ ਨੂੰ ਖਾ ਲਿਆ। ਜੇਕਰ ਪਤਾ ਹੁੰਦਾ ਤਾਂ ਉਹ ਆਪਣੀ ਗਰੀਬੀ ਇਥੇ ਹੀ ਸਹਿ ਲੈਂਦੇ, ਪਰ ਪੁੱਤ ਨੂੰ ਮਨੀਲਾ ਨਾ ਭੇਜਦੀ।
Crime
ਵਿਅਕਤੀ ਵੱਲੋਂ ਸ਼ੱਕੀ ਹਾਲਤ ਵਿੱਚ ਕੀਤਾ ਗਿਆ ਸਹੇਲੀ ਦਾ ਕਤਲ
ਹਿੰਮਤ ਸਿੰਘ ਨਗਰ ਵਿੱਚ ਰਿਲੀਫ ਨਾਮਕ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ‘ਤੇ ਉਸਦੇ ਪ੍ਰੇਮੀ ਨੇ ਹਮਲਾ ਕੀਤਾ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਮੁਲਜ਼ਮ ਨੇ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।
ਇੱਕ ਰਾਹਗੀਰ ਜ਼ਖਮੀ ਔਰਤ ਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ, ਪਰ ਉੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਫਿਲਹਾਲ ਮਾਮਲਾ ਅਜੇ ਵੀ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਬਹੁਤ ਸਾਰਾ ਖੂਨ ਖਿੰਡਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਦੁੱਗਰੀ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਚੁੱਪੀ ਧਾਰੀ ਹੋਈ ਹੈ।
ਅਧਿਕਾਰੀ ਔਰਤ ਦੇ ਪ੍ਰੇਮੀ ਤੋਂ ਪੁੱਛਗਿੱਛ ਕਰ ਰਹੇ ਹਨ।ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਸਨ।
Crime
ਥਾਰ ’ਚ ਸਵਾਰ ਹੈਰੋਇਨ ਸਮੇਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ
ਬਠਿੰਡਾ ਵਿੱਚ ਲਗਾਏ ਗਏ ਇਕ ਨਾਕੇ ਉਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਥਾਰ ਵਿੱਚ ਜਾ ਰਹੇ ਮਹਿਲਾਂ ਕਾਂਸਟੇਬਲ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾਂ ਕਾਂਸਟੇਬਲ ਅਮਨਦੀਪ ਕੌਰ ਮਾਨਸਾ ਵਿੱਚ ਤੈਨਾਤ ਸੀ। ਆਰਜੀ ਤੌਰ ਉਤੇ ਬਠਿੰਡਾ ਵਿੱਚ ਡਿਊਟੀ ਦੇਣ ਆਈ ਹੋਈ ਸੀ। ਪੁਲਿਸ ਥਾਣਾ ਅਤੇ ਨਾਰਕੋਟਿਕਸ ਬਿਊਰ ਦੀ ਟੀਮ ਵੱਲੋਂ ਬਾਦਲ ਰੋਡ ਉਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਲਾਡਲੀ ਚੌਂਕ ਦੇ ਨੇੜੇ ਇਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾ ਉਨ੍ਹਾਂ ਗੱਡੀ ਦੀ ਤਲਾਸੀ ਲਈ ਜਿਸ ਵਿਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਜਾਵੇਗਾ।
-
HEALTH9 months agoਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ
-
Featured9 months agoਬੱਚੇ ਹੋਣਗੇ ਜ਼ਿਆਦਾ’ ਤਾਂ ਦਿਮਾਗ ਬਣਿਆ ਰਹੇਗਾ ਤਾਜ਼ਾ
-
Featured8 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
-
Featured9 months agoਕਿਉ ਹੁੰਦਾ ਹੈ ਕੂਹਣੀ ਦਾ ਕਾਲਾਪਨ ਇਸ ਨੂੰ ਦੂਰ ਕਰਨ ਦੇ ‘ਆਸਾਨ ਉਪਾਅ’
-
Featured9 months agoਕਿਵੇਂ ਹੁੰਦਾ ਹੈ ? ਖਾਧਾ ਹੋਇਆ ਭੋਜਨ ਹਜ਼ਮ
-
Crime9 months agoਲਾੜੀ ਕਰਦੀ ਰਹੀ ਉਡੀਕ , ਨਹੀਂ ਪਹੁੰਚਿਆ ਵਿਆਹ ਵਿੱਚ ਲਾੜਾ ‘ਮੋਗਾ’
-
Featured9 months agoਟੁੱਟਣ ਲੱਗਣਗੇ ਵਾਲ, ਜੇਕਰ ਗਲਤ ਢੰਗ ਨਾਲ ਕਰੋਗੇ ਕੰਘੀ ਕਿਵੇਂ ਕਰੀਏ ਵਾਲ਼ਾ ਦੀ ਸੰਭਾਲ
-
News5 months ago
ਬੇਅਦਬੀ ਬਿੱਲ ਨੂੰ ਲੈ ਕੇ 15 ਮੈਂਬਰੀ ਸਿਲੈਕਟ ਕਮੇਟੀ ਗਠਿਤ, 6 ਮਹੀਨਿਆਂ ਦੇ ਅੰਦਰ ਸੌਂਪੇਗੀ ਆਪਣੀ ਰਿਪੋਰਟ
