Connect with us

News

‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਛੱਡੀ ਸਿਆਸਤ, ਵਿਧਾਇਕ ਵਜੋਂ ਦਿੱਤਾ ਅਸਤੀਫਾ

Published

on

ਆਮ ਆਦਮੀ ਪਾਰਟੀ ਦੀ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਅਨਮੋਲ ਗਗਨ ਮਾਨ ਨੇ ਖੁਦ ਜਾਣਕਾਰੀ ਦਿੱਤੀ।

 

 

 

ਅਨਮੋਲ ਗਗਨ ਮਾਨ ਨੇ ਕਿਹਾ ਕਿ, ‘ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ । ਮੈਨੂੰ ਓਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ।

Advertisement
Safar Television
Continue Reading
Advertisement Safar Television
Click to comment

Leave a Reply

Your email address will not be published. Required fields are marked *

News

ਪਾਣੀ ਦੇ ਟੋਏ ’ਚ ਡੁੱਬਣ ਨਾਲ ਹੋਈ 5 ਸਾਲਾ ਬੱਚੇ ਦੀ ਮੌਤ

Published

on

ਫਿਰੋਜ਼ਪੁਰ ਦੇ ਕਸਬਾ ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ 5 ਸਾਲਾ ਬੱਚੇ ਦੀ ਪਾਣੀ ਦੇ ਟੋਏ ’ਚ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਗੁਆਂਢੀ ਨੇ ਪੱਠਿਆਂ ’ਚ ਭਰਿਆ ਪਾਣੀ ਕੱਢਣ ਲਈ ਇਕ ਟੋਆ ਪੁੱਟਿਆ ਹੋਇਆ ਸੀ ਅਤੇ ਟੋਏ ’ਚ ਕਾਫੀ ਮਾਤਰਾ ’ਚ ਪਾਣੀ ਭਰਿਆ ਹੋਇਆ ਸੀ। ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ।

ਇਸ ਦੌਰਾਨ ਗੁਰਜੀਤ ਸਿੰਘ ਦਾ 5 ਸਾਲ ਦਾ ਬੱਚਾ ਅਰਮਾਨ ਸਿੰਘ ਖੇਡਦੇ ਹੋਏ ਟੋਏ ’ਚ ਡਿੱਗ ਗਿਆ। ਜਦੋਂ ਬੱਚੇ ਨੂੰ ਘਰ ’ਚ ਨਾ ਦੇਖ ਕੇ ਮਾਂ-ਪਿਓ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਪਾਣੀ ਦੇ ਟੋਏ ’ਚ ਬੇਹੋਸ਼ੀ ਦੀ ਹਾਲਤ ’ਚ ਮਿਲਿਆ, ਜਿਸ ਨੂੰ ਕਿ ਤੁਰੰਤ ਹੀ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਮਾਸੂਮ ਬੱਚੇ ਦੀ ਮੌਤ ਦੀ ਮੰਦਭਾਗੀ ਖ਼ਬਰ ਫੈਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

 

 

ਮ੍ਰਿਤਕ ਬੱਚੇ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਸਾਡੇ ਘਰ ਨਾਲ ਸਾਡੇ ਗੁਆਂਢੀ ਨੇ ਪਸ਼ੂਆਂ ਲਈ ਪੱਠੇ ਬੀਜੇ ਹੋਏ ਹਨ। ਲਗਾਤਾਰ ਪੈ ਰਹੇ ਮੀਂਹ ਨਾਲ ਪੱਠਿਆਂ ਵਾਲੇ ਖੇਤ ਵਿੱਚ ਬਾਰਿਸ਼ ਦਾ ਪਾਣੀ ਭਰਿਆ ਹੋਣ ਕਾਰਨ ਖੇਤ ਮਾਲਕ ਨੇ ਪਾਣੀ ਕੱਢਣ ਲਈ 6-7 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ। ਸ਼ਾਮ ਨੂੰ 4 ਵਜੇ ਦੇ ਕਰੀਬ ਮੇਰਾ 5 ਸਾਲਾ ਬੇਟਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਵਿੱਚ ਡਿੱਗ ਪਿਆ ,ਜਿਸ ਦੀ ਪਾਣੀਂ ਵਿੱਚ ਡੁੱਬਣ ਨਾਲ ਮੌਤ ਹੋ ਗਈ। ਬੱਚੇ ਨੂੰ ਘਰ ਵਿੱਚ ਨਾ ਦੇਖ ਕੇ ਅਸੀ ਭਾਲ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਬੱਚਾ ਪਾਣੀ ਵਾਲੇ ਟੋਏ ਵਿੱਚ ਮਰਿਆ ਪਾਇਆ ਗਿਆ।

Advertisement
Safar Television

 

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਛੋਟੇ ਪੁੱਤਰ ਦੀ ਦਵਾਈ ਲੈ ਕੇ ਘਰ ਆਏ ਸਨ ਅਤੇ ਚਾਹ ਪਾਣੀ ਪੀਣ ਲੱਗਿਆ ਜਦ ਉਸਦਾ 6 ਸਾਲਾ ਪੋਤਰਾ ਅਰਮਾਨ ਨਹੀਂ ਦਿਸਿਆ ਤਾਂ ਉਸਨੇ ਇਧਰ ਉਧਰ ਭਾਲਣ ਦੀ ਕੋਸ਼ਿਸ਼ ਕੀਤੀ। ਕਾਫੀ ਸਮਾਂ ਲੱਭਣ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਗੁਆਂਢ ਵਿੱਚ ਬਣੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਬੇ ਵਿੱਚ ਬੱਚੇ ਦੀ ਲਾਸ਼ ਤੇਰਦੀ ਹੋਈ ਦਿਖਾਈ ਦਿੱਤੀ। ਜਿਸ ਤੋਂ ਬਾਅਦ ਇਕਦਮ ਚੀਕ ਚਿਹਾੜਾ ਮੱਚ ਗਿਆ।

 

 

Advertisement
Safar Television
Continue Reading

News

ਬਠਿੰਡੇ ਟ੍ਰੇਨ ਨੂੰ Emergancy ਪਿਆ ਰੋਕਣਾ ਬਹੁਤ ਵੱਡੀ ਦੁਰਘਟਨਾ ਹੋਣ ਤੂੰ ਟਲੀ

Published

on

ਅੱਜ ਸਵੇਰੇ ਜੰਮੂ ਤਵੀ ਐਕਸਪ੍ਰੈਸ (19223 ਬੀ.1 ਕੋਚ) ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ, ਜਿਸ ਕਾਰਨ ਯਾਤਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਹ ਟ੍ਰੇਨ ਬਠਿੰਡਾ ਰੇਲਵੇ ਸਟੇਸ਼ਨ ਤੋਂ ਸਵੇਰੇ 7:45 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਈ ਸੀ। ਲਗਭਗ 15 ਮਿੰਟ ਬਾਅਦ, ਜਿਵੇਂ ਹੀ ਟ੍ਰੇਨ ਭੋਖੜਾ ਪਿੰਡ ਦੇ ਨੇੜੇ ਪਹੁੰਚੀ, ਕੋਚ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ‘ਤੇ, ਡਰਾਈਵਰ ਨੇ ਤੁਰੰਤ Emergency ਸਥਿਤੀ ਵਿਚ ਟ੍ਰੇਨ ਨੂੰ ਰੋਕ ਦਿੱਤਾ ਅਤੇ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਸਾਰੇ ਜ਼ਰੂਰੀ ਕਦਮ ਚੁੱਕੇ ਗਏ। ਯਾਤਰੀ ਘਬਰਾਹਟ ਵਿਚ ਟ੍ਰੇਨ ਤੋਂ ਬਾਹਰ ਆ ਗਏ। ਇਕ ਚਸ਼ਮਦੀਦ ਜਤਿੰਦਰ ਵਰਮਾ ਨੇ ਦੱਸਿਆ ਕਿ ਜਿਵੇਂ ਹੀ ਟ੍ਰੇਨ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ, ਚੇਨ ਖਿੱਚ ਦਿੱਤੀ ਗਈ ਅਤੇ ਟ੍ਰੇਨ ਨੂੰ ਰੋਕ ਦਿੱਤਾ ਗਿਆ।

 

ਸੂਚਨਾ ਮਿਲਣ ‘ਤੇ ਰੇਲਵੇ ਕਰਮਚਾਰੀ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਟ੍ਰੇਨ ਗੋਨਿਆਣਾ ਅਤੇ ਬਠਿੰਡਾ ਵਿਚਕਾਰ ਲਗਭਗ ਅੱਧੇ ਘੰਟੇ ਲਈ ਰੁਕੀ ਰਹੀ। ਇਸ ਦੌਰਾਨ, ਤਕਨੀਕੀ ਟੀਮ ਨੇ ਕੋਚ ਦੀ ਜਾਂਚ ਕੀਤੀ ਅਤੇ ਪਾਇਆ ਕਿ ਕੋਚ ਦੀ ਬੈਲਟ ਗਰਮ ਹੋਣ ਕਾਰਨ ਧੂੰਆਂ ਨਿਕਲ ਰਿਹਾ ਸੀ। ਮੁਰੰਮਤ ਟੀਮ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ।

 

ਬਠਿੰਡਾ ਰੇਲਵੇ ਸਟੇਸ਼ਨ ਸੁਪਰਡੈਂਟ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, “ਕੋਚ ਬੈਲਟ ਵਿਚ ਗਰਮੀ ਕਾਰਨ ਧੂੰਆਂ ਉੱਠਿਆ, ਪਰ ਕੋਈ ਅੱਗ ਨਹੀਂ ਲੱਗੀ। ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ। ਜ਼ਰੂਰੀ ਮੁਰੰਮਤ ਤੋਂ ਬਾਅਦ, ਰੇਲਗੱਡੀ ਨੂੰ ਸੁਰੱਖਿਅਤ ਰਵਾਨਾ ਕਰ ਦਿੱਤਾ ਗਿਆ।” ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਰੇਲਵੇ ਸਟਾਫ ਨੇ ਵਾਧੂ ਜਾਂਚ ਕੀਤੀ ਅਤੇ ਸਾਰੇ ਡੱਬਿਆਂ ਦੀਆਂ ਤਕਨੀਕੀ ਖਾਮੀਆਂ ਦੀ ਜਾਂਚ ਕੀਤੀ। ਘਟਨਾ ਕਾਰਨ, ਰੇਲਗੱਡੀ ਲਗਭਗ ਅੱਧੇ ਘੰਟੇ ਦੀ ਦੇਰੀ ਨਾਲ ਆਪਣੀ ਮੰਜ਼ਿਲ ਲਈ ਰਵਾਨਾ ਹੋਈ।

Advertisement
Safar Television
Continue Reading

News

Coldplay ਮਿਊਜ਼ਿਕ ਕੌਂਸਰਟ ਚ ਉਸੇ ਕੰਪਨੀ ਦੀ HR ਨਾਲ ਰੋਮਾਂਸ ਕਰਦਾ ਕੈਮਰੇ ਚ ਕੈਦ ਹੋਇਆ CEO ਨੂੰ ਦੇਣਾ ਪਿਆ ਅਸਤੀਫ਼ਾ

Published

on

ਮਸ਼ਹੂਰ ਆਈ.ਟੀ. ਕੰਪਨੀ ਐਸਟ੍ਰੋਨੋਮਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਂਡੀ ਬਾਇਰਨ ਮਸ਼ਹੂਰ ਮਿਊਜ਼ਿਕ ਬੈਂਡ ‘ਕੋਲਡਪਲੇ’ ਦੇ ਕੰਸਰਟ ਦੌਰਾਨ ਆਪਣੀ ਕੰਪਨੀ ਦੀ ਹੀ ਇਕ ਮਹਿਲਾ ਕਰਮਚਾਰੀ ਨੂੰ ਜੱਫੀ ਪਾਉਂਦੇ ਹੋਏ ਦਿਖਾਈ ਦਿੱਤੇ ਸਨ, ਜਿਸ ਦੀ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਐਂਡੀ ਨੇ ਕੰਪਨੀ ਦੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

 

ਐਂਡੀ ਦੇ ਇਸ ਫ਼ੈਸਲੇ ਦੀ ਜਾਣਕਾਰੀ ਕੰਪਨੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ ‘ਤੇ ਇੱਕ ਬਿਆਨ ਜਾਰੀ ਕਰ ਕੇ ਦਿੱਤੀ। ਆਪਣੇ ਬਿਆਨ ‘ਚ ਕੰਪਨੀ ਨੇ ਕਿਹਾ, “ਐਸਟ੍ਰੋਨੋਮਰ ਉਨ੍ਹਾਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਪ੍ਰਤੀ ਵਚਨਬੱਧ ਹੈ ਜਿਨ੍ਹਾਂ ਨੇ ਸਾਡੀ ਸਥਾਪਨਾ ਤੋਂ ਬਾਅਦ ਸਾਡਾ ਮਾਰਗਦਰਸ਼ਨ ਕੀਤਾ ਹੈ। ਸਾਡੇ ਆਗੂਆਂ ਤੋਂ ਆਚਰਣ ਅਤੇ ਜਵਾਬਦੇਹੀ ਦੋਵਾਂ ਦੇ ਮਾਪਦੰਡ ਨਿਰਧਾਰਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਅਤੇ ਹਾਲ ਹੀ ਵਿੱਚ, ਕੁਝ ਅਧਿਕਾਰੀ ਉਸ ਮਿਆਰ ‘ਤੇ ਖ਼ਰਾ ਨਹੀਂ ਉਤਰ ਸਕੇ।”

 

ਮਸ਼ਹੂਰ IT ਕੰਪਨੀ ਦੀ HR Head ਨਾਲ ਵੀਡੀਓ ਵਾਇਰਲ ਹੋਣ ਮਗਰੋਂ CEO ਨੂੰ ਦੇਣਾ ਪਿਆ ਅਸਤੀਫ਼ਾ

Advertisement
Safar Television
Continue Reading

Trending