News
ਸੜਕ ਤੇ ਜਿੰਦਗੀ ਮੌਤ ਦਾ ਭਿਆਨਕ ਖੇਲ, ਕੁਸ਼ੀਨਗਰ ਦੇ ਨਾਰੰਗੀਆ ਖੇਤਰ ਦੀ ਖਾਸ ਖਬਰ
ਭਿਆਨਕ ਸੜਕ ਹਾਦਸੇ ’ਚ 6 ਦੀ ਮੌਤ
21 ਅਪ੍ਰੈਲ, ਕੁਸ਼ੀਨਗਰ ( ਮਨਪ੍ਰੀਤ ਕੌਰ ਆਦਮਪੁਰਾ)
ਇਕ ਤੇਜ ਰਫਤਾਰ ਗੱਡੀ ਦੇ ਦਰਖਤ ਨਾਲ ਟਕਰਾਉਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ।
ਥਾਣਾ ਨੇਬੁਆ ਨੌਰੰਗੀਆ ਖੇਤਰ ਵਿੱਚ ਭੁਜੌਲੀ ਵਿੱਚ ਇਕ ਕਾਰ ਦਰਖਤ ਨਾਲ ਟਕਰਾ ਗਈ। ਇਹ ਹਾਦਸਾ ਐਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਟੁੱਟ ਗਈ।ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ 8 ਲੋਕ ਸਵਾਰ ਸਨ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜੋ ਕੇ ਜੇਰੇ ਇਲਾਜ ਹਨ ।
Crime
ਪੰਜਾਬ “ ਚ ਰਿਸ਼ਤੇ ਤਾਰ ਤਾਰ ਭਰਾ ਨੇ ਸਕੀ ਭੈਣ ਨਾਲ …
ਬਠਿੰਡਾ (ਵਿਜੈ ਵਰਮਾ)- ਬਠਿੰਡਾ ਦੇ ਥਾਣਾ ਥਰਮਲ ਏਰੀਆ ਖੇਤਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮੁੰਡੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਆਪਣੀ ਹੀ ਸਕੀ ਨਾਬਾਲਗ ਭੈਣ ਨਾਲ ਜਬਰ-ਜ਼ਿਨਾਹ ਕੀਤਾ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਥਰਮਲ ਏਰੀਆ ’ਚ ਇਕ ਪ੍ਰਵਾਸੀ ਮਜ਼ਦੂਰ ਪਰਿਵਾਰ ਰਹਿੰਦਾ ਸੀ। ਬੀਤੇ ਦਿਨੀਂ ਜਦੋਂ ਮਾਤਾ-ਪਿਤਾ ਰੋਜ਼ਾਨਾ ਦੀ ਤਰ੍ਹਾਂ ਮਜ਼ਦੂਰੀ ਕਰਨ ਲਈ ਘਰ ਤੋਂ ਬਾਹਰ ਗਏ ਹੋਏ ਸਨ ਤਾਂ ਘਰ ’ਚ ਮੌਜੂਦ ਭਰਾ ਨੇ ਆਪਣੀ ਨਾਬਾਲਗ ਭੈਣ ਨਾਲ ਇਹ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਾਮ ਨੂੰ ਜਦੋਂ ਮਾਤਾ-ਪਿਤਾ ਘਰ ਵਾਪਸ ਆਏ ਤਾਂ ਪੀੜਤਾ ਨੇ ਹੌਂਸਲਾ ਦਿਖਾਉਂਦਿਆਂ ਆਪਣੀ ਆਪਬੀਤੀ ਦੱਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਪੀੜਤਾ ਨੂੰ ਨਾਲ ਲੈ ਕੇ ਥਾਣਾ ਥਰਮਲ ਏਰੀਆ ਪਹੁੰਚੇ।
ਪੁਲਸ ਨੇ ਪੀੜਤਾ ਅਤੇ ਉਸ ਦੇ ਮਾਤਾ-ਪਿਤਾ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਥਰਮਲ ਏਰੀਆ ਦੇ ਐੱਸ. ਐੱਚ. ਓ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੀੜਤਾ ਨਾਬਾਲਗ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Crime
ਨਸ਼ੇ ਨੇ ਉਜਾੜਿਆ ਹੱਸਦਾ ਖੇਡ ਦਾ ਪਰਿਵਾਰ ਦੋ ਤੀਆਂ ਦੇ ਪਿਉ ਦੀ ਓਵਰਡੋਜ ਨਾਲ ਮੌਤ
ਫਿਰੋਜ਼ਪੁਰ – ਫਿਰੋਜ਼ਪੁਰ ਸ਼ਹਿਰ ਦੇ ਗਾਂਧੀਨਗਰ ’ਚ ਕਰੀਬ 25 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਅਤੇ ਦੋ ਛੋਟੀਆਂ-ਛੋਟੀਆਂ ਧੀਆਂ ਹਨ। ਮ੍ਰਿਤਕ ਨੌਜਵਾਨ ਗੌਰਵ ਉਰਫ ਗੋਰਾ ਦੀ ਪਤਨੀ ਅਤੇ ਪਿਤਾ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਸੀ ਅਤੇ ਆਟੋ ਰਿਕਸ਼ਾ ਚਲਾਉਂਦਾ ਸੀ। ਉਸ ਨੂੰ ਨਸ਼ਾ ਛੁਡਾਉਣ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਸ ਨੇ ਇਕ ਵਾਰ ਨਸ਼ਾ ਛੱਡ ਦਿੱਤਾ ਸੀ ਅਤੇ ਬਚ ਗਿਆ ਸੀ ਪਰ ਫਿਰ ਨਸ਼ੇ ਦੀ ਦਲ-ਦਲ ’ਚ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਜਾਣਕਾਰੀ ਦਿੰਦੇ ਮ੍ਰਿਤਕ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਗੌਰਵ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇਸ ਦਲ-ਦਲ ’ਚੋਂ ਬਾਹਰ ਨਹੀਂ ਨਿਕਲ ਸਕਿਆ। ਗੌਰਵ ਦੀ ਪਤਨੀ ਅਤੇ ਬੱਚਿਆਂ ਕੋਲ ਗੁਜ਼ਾਰਾ ਕਰਨ ਦਾ ਕੋਈ ਸਾਧਨ ਨਹੀਂ ਹੈ, ਸਰਕਾਰ ਬੱਚਿਆਂ ਦੀ ਵਿੱਤੀ ਮਦਦ ਕਰੇ ਹੈ ਅਤੇ ਨਸ਼ੇ ਦੀ ਦਲ-ਦਲ ’ਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਦੂਜੇ ਪਾਸੇ ਗਾਂਧੀ ਨਗਰ ਦੇ ਕੌਂਸਲਰ ਅਮਰਜੀਤ ਨਾਰੰਗ ਨੇ ਦੱਸਿਆ ਕਿ ਗੌਰਵ ਉਰਫ ਗੋਰਾ ਦੀ ਨਸ਼ਾ ਕਰਨ ਦੀ ਆਦਤ ਛਡਾਉਣ ਲਈ ਉਸ ਦੇ ਪਰਿਵਾਰ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਪਰ ਇਕ ਵਾਰ ਨਸ਼ਾ ਛੱਡਣ ਦੇ ਬਾਅਦ ਜਦ ਦੁਬਾਰਾ ਨਸ਼ੇ ਦੀ ਦਲ-ਦਲ ’ਚ ਫਸ ਗਿਆ ਤਾਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਕੌਂਸਲਰ ਅਮਰਜੀਤ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕ ਦੀ ਪਤਨੀ ਅਤੇ ਦੋ ਜਵਾਨ ਧੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ। ਪੀੜਤ ਪਰਿਵਾਰ ਦੇ ਘਰ ਦੀ ਹਾਲਤ ਬਹੁਤ ਖਸਤਾ ਹੈ ਅਤੇ ਬਾਲੇ ਵਾਲੀਆਂ ਛੱਤਾਂ ਹਨ, ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਕੇ ਪਰਿਵਾਰ ਦੇ ਲਈ ਪੱਕਾ ਘਰ ਬਣਾਇਆ ਜਾਵੇ। ਕੌਂਸਲਰ ਨਾਰੰਗ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਫਿਰੋਜ਼ਪੁਰ ਪੁਲਸ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਮਾਤਰਾ ’ਚ ਨਸ਼ਾ ਫੜ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਨਸ਼ੇ ਦੀ ਸਪਲਾਈ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਨਸ਼ੇ ਦੀ ਦਲ-ਦਲ ’ਚ ਫਸੇ ਨੌਜਵਾਨਾਂ ਨੂੰ ਬਚਾਇਆ ਜਾਵੇ।
Crime
ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੇ ਸੋਸ਼ਲ ਮੀਡੀਆ Influencer ਨੇ ਤੋੜੀ ਚੁੱਪ
ਐਂਟਰਟੇਨਮੈਂਟ ਡੈਸਕ- ਭਾਰਤ ਦੀਆਂ ਸਭ ਤੋਂ ਮਸ਼ਹੂਰ ਗੇਮਿੰਗ ਇਨਫਲੂਐਂਸਰਾਂ ਵਿੱਚੋਂ ਇੱਕ ਪਾਇਲ ਗੇਮਿੰਗ ਹਾਲ ਹੀ ਵਿੱਚ ਇੱਕ ਆਨਲਾਈਨ ਵਿਵਾਦ ਕਾਰਨ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ ’ਤੇ ਇੱਕ MMS ਵੀਡੀਓ ਵਾਇਰਲ ਹੋਇਆ, ਜਿਸ ਨਾਲ ਗਲਤ ਤਰੀਕੇ ਨਾਲ ਪਾਇਲ ਦਾ ਨਾਮ ਜੋੜਿਆ ਗਿਆ। ਬਿਨਾਂ ਕਿਸੇ ਪੁਸ਼ਟੀ ਜਾਂ ਸਬੂਤ ਦੇ ਕਈ ਯੂਜ਼ਰਾਂ ਨੇ ਅਟਕਲਾਂ ਲਗਾਈਆਂ ਕਿ ਵੀਡੀਓ ਵਿੱਚ ਦਿਖ ਰਹੀ ਔਰਤ ਪਾਇਲ ਹੈ।
ਇਸ ਮਾਮਲੇ ’ਤੇ ਪਾਇਲ ਨੇ ਬੁੱਧਵਾਰ, 17 ਦਸੰਬਰ ਨੂੰ ਇੱਕ ਲੰਮਾ ਬਿਆਨ ਜਾਰੀ ਕਰਦਿਆਂ ਸਾਫ਼ ਕੀਤਾ ਕਿ ਵਾਇਰਲ ਵੀਡੀਓ ਵਿੱਚ ਦਿਖ ਰਹੀ ਔਰਤ ਉਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦਾ ਉਨ੍ਹਾਂ ਦੀ ਜ਼ਿੰਦਗੀ, ਪਸੰਦ ਜਾਂ ਪਛਾਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਦੇ ਨਾਮ ਅਤੇ ਤਸਵੀਰ ਦੇ ਗਲਤ ਇਸਤੇਮਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਾਇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਤੌਰ ’ਤੇ ਉਹ ਨਕਾਰਾਤਮਕਤਾ ’ਤੇ ਚੁੱਪ ਰਹਿਣ ’ਚ ਵਿਸ਼ਵਾਸ ਕਰਦੀ ਹੈ, ਪਰ ਇਹ ਮਾਮਲਾ ਸਪਸ਼ਟਤਾ ਅਤੇ ਆਵਾਜ਼ ਉਠਾਉਣ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦਾ ਕੰਟੈਂਟ ਹਾਨੀ-ਰਹਿਤ ਨਹੀਂ, ਸਗੋਂ ਬਹੁਤ ਨੁਕਸਾਉਣ ਪਹੁੰਚਾਉਣ ਵਾਲਾ ਹੈ, ਜੋ ਕਈ ਔਰਤਾਂ ਦੀ ਅਕਸ ਨੂੰ ਨੁਕਸਾਨ ਪਹੁੰਚਾਉਂਦਾ ਹੈ।
25 ਸਾਲਾ ਪਾਇਲ ਨੇ ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਗਰੀ ਨੂੰ ਕਿਸੇ ਵੀ ਰੂਪ ਵਿੱਚ ਸਾਂਝਾ ਨਾ ਕਰਨ ਅਤੇ ਅਟਕਲਾਂ ਤੋਂ ਬਚਣ। ਨਾਲ ਹੀ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਸਮਰਥਨ ਅਤੇ ਭਰੋਸਾ ਜਤਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਹੈ।
-
HEALTH9 months agoਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ
-
Featured10 months agoਬੱਚੇ ਹੋਣਗੇ ਜ਼ਿਆਦਾ’ ਤਾਂ ਦਿਮਾਗ ਬਣਿਆ ਰਹੇਗਾ ਤਾਜ਼ਾ
-
Featured9 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
-
Featured10 months agoਕਿਉ ਹੁੰਦਾ ਹੈ ਕੂਹਣੀ ਦਾ ਕਾਲਾਪਨ ਇਸ ਨੂੰ ਦੂਰ ਕਰਨ ਦੇ ‘ਆਸਾਨ ਉਪਾਅ’
-
Featured9 months agoਕਿਵੇਂ ਹੁੰਦਾ ਹੈ ? ਖਾਧਾ ਹੋਇਆ ਭੋਜਨ ਹਜ਼ਮ
-
Crime9 months agoਲਾੜੀ ਕਰਦੀ ਰਹੀ ਉਡੀਕ , ਨਹੀਂ ਪਹੁੰਚਿਆ ਵਿਆਹ ਵਿੱਚ ਲਾੜਾ ‘ਮੋਗਾ’
-
News10 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
-
Featured6 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
