News
ਬਠਿੰਡਾ ਬੱਸ ਸਟੈਂਡ ਬਦਲਣ ਦੇ ਵਿਰੋਧ ‘ਚ ਲੱਗਾ ਪੱਕਾ ਮੋਰਚਾ
Punjab
ਬਠਿੰਡਾ: 24 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਬਠਿੰਡਾ ਸ਼ਹਿਰ ਦੇ ਬਸ ਸਟੈਂਡ ਨੂੰ ਮਲੋਟ ਰੋਡ ‘ਤੇ ਲਿਜਾਣ ਦੇ ਫੈਸਲੇ ਦੇ ਵਿਰੋਧ ‘ਚ ਅੱਜ ਸਥਾਨਕ ਨਾਗਰਿਕਾਂ, ਵਪਾਰਕ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਸਮਾਜਿਕ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਾ. ਭੀਮ ਰਾਓ ਅੰਬੇਡਕਰ ਪਾਰਕ ‘ਚ ਸਵੇਰੇ 11 ਵਜੇ ਤੋਂ ਪੱਕਾ ਮੋਰਚਾ ਲਾਇਆ ਗਿਆ। ਇਹ ਮੋਰਚਾ ਬਠਿੰਡਾ ਸ਼ਹਿਰ ਦੇ ਹਿੱਤਾਂ ਦੀ ਰੱਖਿਆ ਅਤੇ ਆਮ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਵੇਖਦੇ ਹੋਏ ਸੁੱਤੇ ਸਿਸਟਮ ਨੂੰ ਜਗਾਉਣ ਵਾਸਤੇ ਲਾਇਆ ਗਿਆ।
ਮੋਰਚੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਨੇਤਾਵਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸਥਿਤ ਮੌਜੂਦਾ ਬਸ ਅੱਡਾ ਨਾ ਸਿਰਫ਼ ਲੋਕਾਂ ਲਈ ਆਸਾਨੀ ਨਾਲ ਪਹੁੰਚ ਯੋਗ ਹੈ, ਸਗੋਂ ਆਲੇ-ਦੁਆਲੇ ਦੇ ਵਪਾਰੀਆਂ ਦੀ ਰੋਜ਼ੀ-ਰੋਟੀ ਦਾ ਵੀ ਮੁੱਖ ਕੇਂਦਰ ਹੈ। ਨਵੇਂ ਜਗ੍ਹਾ‘ਤੇ ਬਸ ਸਟੈਂਡ ਨੂੰ ਸ਼ਿਫਟ ਕਰਨਾ ਨਾ ਸਿਰਫ਼ ਆਮ ਲੋਕਾਂ ਲਈ ਅਸੁਵਿਧਾਜਨਕ ਹੋਵੇਗਾ, ਸਗੋਂ ਇਸ ਨਾਲ ਸਥਾਨਕ ਵਪਾਰ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਨੇਤਾਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਰਾਏ ਲੈਣ ਦੀ ਗੱਲ ਕਰਦੀ ਹੈ। ਬੱਸ ਸਟੈਂਡ ਬਦਲਣ ਸਬੰਧੀ ਵੀ ਆਮ ਲੋਕਾਂ ਦੀ ਰਾਏ ਲਾਜ਼ਮੀ ਲੈਣੀ ਚਾਹੀਦੀ ਹੈ, ਤਾਂ ਜੋ ਲੋਕ ਆਪਣੇ ਹੱਕ ਦੀ ਗੱਲ ਸਰਕਾਰ ਦੇ ਸਾਹਮਣੇ ਰੱਖ ਸਕਣ। ਪ੍ਰਦਰਸ਼ਨਕਾਰੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਾਰੇ ਸੰਬੰਧਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਸਹਿਮਤੀ ਵਾਲਾ ਹੱਲ ਕੱਢਿਆ ਜਾਵੇ।
ਜੇਕਰ ਪ੍ਰਸਾਸ਼ਨ ਵਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਮੋਰਚਾ ਅਣਸ਼ਚਿਤਕਾਲੀ ਧਰਨੇ ਵਿੱਚ ਬਦਲ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਅਤੇ ਬਸ ਸਟੈਂਡ ਨੂੰ ਕਿਸੇ ਵੀ ਕੀਮਤ ‘ਤੇ ਬਦਲਣ ਨਹੀਂ ਦਿੱਤਾ ਜਾਵੇਗਾ। ਮੋਰਚੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਵੀ ਪਹੁੰਚੇ ਅਤੇ ਬਸ ਸਟੈਂਡ ਨਾ ਬਦਲਣ ਲਈ ਮੋਰਚੇ ਦਾ ਸਮਰਥਨ ਕੀਤਾ।
Crime
ਨਸ਼ੇ ਨੇ ਉਜਾੜਿਆ ਹੱਸਦਾ ਖੇਡ ਦਾ ਪਰਿਵਾਰ ਦੋ ਤੀਆਂ ਦੇ ਪਿਉ ਦੀ ਓਵਰਡੋਜ ਨਾਲ ਮੌਤ
ਫਿਰੋਜ਼ਪੁਰ – ਫਿਰੋਜ਼ਪੁਰ ਸ਼ਹਿਰ ਦੇ ਗਾਂਧੀਨਗਰ ’ਚ ਕਰੀਬ 25 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਅਤੇ ਦੋ ਛੋਟੀਆਂ-ਛੋਟੀਆਂ ਧੀਆਂ ਹਨ। ਮ੍ਰਿਤਕ ਨੌਜਵਾਨ ਗੌਰਵ ਉਰਫ ਗੋਰਾ ਦੀ ਪਤਨੀ ਅਤੇ ਪਿਤਾ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਸੀ ਅਤੇ ਆਟੋ ਰਿਕਸ਼ਾ ਚਲਾਉਂਦਾ ਸੀ। ਉਸ ਨੂੰ ਨਸ਼ਾ ਛੁਡਾਉਣ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਸ ਨੇ ਇਕ ਵਾਰ ਨਸ਼ਾ ਛੱਡ ਦਿੱਤਾ ਸੀ ਅਤੇ ਬਚ ਗਿਆ ਸੀ ਪਰ ਫਿਰ ਨਸ਼ੇ ਦੀ ਦਲ-ਦਲ ’ਚ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਜਾਣਕਾਰੀ ਦਿੰਦੇ ਮ੍ਰਿਤਕ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਗੌਰਵ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇਸ ਦਲ-ਦਲ ’ਚੋਂ ਬਾਹਰ ਨਹੀਂ ਨਿਕਲ ਸਕਿਆ। ਗੌਰਵ ਦੀ ਪਤਨੀ ਅਤੇ ਬੱਚਿਆਂ ਕੋਲ ਗੁਜ਼ਾਰਾ ਕਰਨ ਦਾ ਕੋਈ ਸਾਧਨ ਨਹੀਂ ਹੈ, ਸਰਕਾਰ ਬੱਚਿਆਂ ਦੀ ਵਿੱਤੀ ਮਦਦ ਕਰੇ ਹੈ ਅਤੇ ਨਸ਼ੇ ਦੀ ਦਲ-ਦਲ ’ਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਦੂਜੇ ਪਾਸੇ ਗਾਂਧੀ ਨਗਰ ਦੇ ਕੌਂਸਲਰ ਅਮਰਜੀਤ ਨਾਰੰਗ ਨੇ ਦੱਸਿਆ ਕਿ ਗੌਰਵ ਉਰਫ ਗੋਰਾ ਦੀ ਨਸ਼ਾ ਕਰਨ ਦੀ ਆਦਤ ਛਡਾਉਣ ਲਈ ਉਸ ਦੇ ਪਰਿਵਾਰ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਪਰ ਇਕ ਵਾਰ ਨਸ਼ਾ ਛੱਡਣ ਦੇ ਬਾਅਦ ਜਦ ਦੁਬਾਰਾ ਨਸ਼ੇ ਦੀ ਦਲ-ਦਲ ’ਚ ਫਸ ਗਿਆ ਤਾਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਕੌਂਸਲਰ ਅਮਰਜੀਤ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕ ਦੀ ਪਤਨੀ ਅਤੇ ਦੋ ਜਵਾਨ ਧੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ। ਪੀੜਤ ਪਰਿਵਾਰ ਦੇ ਘਰ ਦੀ ਹਾਲਤ ਬਹੁਤ ਖਸਤਾ ਹੈ ਅਤੇ ਬਾਲੇ ਵਾਲੀਆਂ ਛੱਤਾਂ ਹਨ, ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਕੇ ਪਰਿਵਾਰ ਦੇ ਲਈ ਪੱਕਾ ਘਰ ਬਣਾਇਆ ਜਾਵੇ। ਕੌਂਸਲਰ ਨਾਰੰਗ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਫਿਰੋਜ਼ਪੁਰ ਪੁਲਸ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਮਾਤਰਾ ’ਚ ਨਸ਼ਾ ਫੜ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਨਸ਼ੇ ਦੀ ਸਪਲਾਈ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਨਸ਼ੇ ਦੀ ਦਲ-ਦਲ ’ਚ ਫਸੇ ਨੌਜਵਾਨਾਂ ਨੂੰ ਬਚਾਇਆ ਜਾਵੇ।
Crime
ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੇ ਸੋਸ਼ਲ ਮੀਡੀਆ Influencer ਨੇ ਤੋੜੀ ਚੁੱਪ
ਐਂਟਰਟੇਨਮੈਂਟ ਡੈਸਕ- ਭਾਰਤ ਦੀਆਂ ਸਭ ਤੋਂ ਮਸ਼ਹੂਰ ਗੇਮਿੰਗ ਇਨਫਲੂਐਂਸਰਾਂ ਵਿੱਚੋਂ ਇੱਕ ਪਾਇਲ ਗੇਮਿੰਗ ਹਾਲ ਹੀ ਵਿੱਚ ਇੱਕ ਆਨਲਾਈਨ ਵਿਵਾਦ ਕਾਰਨ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ ’ਤੇ ਇੱਕ MMS ਵੀਡੀਓ ਵਾਇਰਲ ਹੋਇਆ, ਜਿਸ ਨਾਲ ਗਲਤ ਤਰੀਕੇ ਨਾਲ ਪਾਇਲ ਦਾ ਨਾਮ ਜੋੜਿਆ ਗਿਆ। ਬਿਨਾਂ ਕਿਸੇ ਪੁਸ਼ਟੀ ਜਾਂ ਸਬੂਤ ਦੇ ਕਈ ਯੂਜ਼ਰਾਂ ਨੇ ਅਟਕਲਾਂ ਲਗਾਈਆਂ ਕਿ ਵੀਡੀਓ ਵਿੱਚ ਦਿਖ ਰਹੀ ਔਰਤ ਪਾਇਲ ਹੈ।
ਇਸ ਮਾਮਲੇ ’ਤੇ ਪਾਇਲ ਨੇ ਬੁੱਧਵਾਰ, 17 ਦਸੰਬਰ ਨੂੰ ਇੱਕ ਲੰਮਾ ਬਿਆਨ ਜਾਰੀ ਕਰਦਿਆਂ ਸਾਫ਼ ਕੀਤਾ ਕਿ ਵਾਇਰਲ ਵੀਡੀਓ ਵਿੱਚ ਦਿਖ ਰਹੀ ਔਰਤ ਉਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦਾ ਉਨ੍ਹਾਂ ਦੀ ਜ਼ਿੰਦਗੀ, ਪਸੰਦ ਜਾਂ ਪਛਾਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਦੇ ਨਾਮ ਅਤੇ ਤਸਵੀਰ ਦੇ ਗਲਤ ਇਸਤੇਮਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਾਇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਤੌਰ ’ਤੇ ਉਹ ਨਕਾਰਾਤਮਕਤਾ ’ਤੇ ਚੁੱਪ ਰਹਿਣ ’ਚ ਵਿਸ਼ਵਾਸ ਕਰਦੀ ਹੈ, ਪਰ ਇਹ ਮਾਮਲਾ ਸਪਸ਼ਟਤਾ ਅਤੇ ਆਵਾਜ਼ ਉਠਾਉਣ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦਾ ਕੰਟੈਂਟ ਹਾਨੀ-ਰਹਿਤ ਨਹੀਂ, ਸਗੋਂ ਬਹੁਤ ਨੁਕਸਾਉਣ ਪਹੁੰਚਾਉਣ ਵਾਲਾ ਹੈ, ਜੋ ਕਈ ਔਰਤਾਂ ਦੀ ਅਕਸ ਨੂੰ ਨੁਕਸਾਨ ਪਹੁੰਚਾਉਂਦਾ ਹੈ।
25 ਸਾਲਾ ਪਾਇਲ ਨੇ ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਗਰੀ ਨੂੰ ਕਿਸੇ ਵੀ ਰੂਪ ਵਿੱਚ ਸਾਂਝਾ ਨਾ ਕਰਨ ਅਤੇ ਅਟਕਲਾਂ ਤੋਂ ਬਚਣ। ਨਾਲ ਹੀ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਸਮਰਥਨ ਅਤੇ ਭਰੋਸਾ ਜਤਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਹੈ।
News
ਕਿਊਸਿਕ ਕੀ ਹੁੰਦਾ ਹੈ? ਆਓ, ਸੌਖੇ ਸ਼ਬਦਾਂ ਵਿੱਚ ਸਮਝੀਏ!
ਕਿਊਸਿਕ ਕੀ ਹੁੰਦਾ ਹੈ? ਆਓ, ਸੌਖੇ ਸ਼ਬਦਾਂ ਵਿੱਚ ਸਮਝੀਏ!
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਨਹਿਰ ਜਾਂ ਨਦੀ ਵਿੱਚ “ਇੰਨੇ ਕਿਊਸਿਕ ਪਾਣੀ” ਛੱਡਿਆ ਗਿਆ। ਪਰ ਕਿਊਸਿਕ ਦਾ ਮਤਲਬ ਕੀ ਹੁੰਦਾ ਹੈ? ਆਓ, ਇਸ ਨੂੰ ਵਿਸਤਾਰ ਨਾਲ ਅਤੇ ਸਾਦੀ ਜਿਹੀ ਪੰਜਾਬੀ ਵਿੱਚ ਸਮਝਦੇ ਹਾਂ।
ਕਿਊਸਿਕ ਦਾ ਅਰਥ
ਕਿਊਸਿਕ (Cusec) ਇੱਕ ਅਜਿਹੀ ਇਕਾਈ ਹੈ, ਜੋ ਪਾਣੀ ਦੇ ਵਹਿਣ ਦੀ ਮਾਤਰਾ ਨੂੰ ਮਾਪਣ ਲਈ ਵਰਤੀ ਜਾਂਦੀ ਹੈ। ਇਹ ਅੰਗਰੇਜ਼ੀ ਸ਼ਬਦ “Cubic Feet per Second” ਦਾ ਛੋਟਾ ਰੂਪ ਹੈ। ਸੌਖੇ ਸ਼ਬਦਾਂ ਵਿੱਚ, ਜੇਕਰ ਅਸੀਂ ਇੱਕ ਅਜਿਹੇ ਖੇਤਰ ਦੀ ਕਲਪਨਾ ਕਰੀਏ ਜੋ:
– 1 ਫੁੱਟ ਲੰਮਾ,
– 1 ਫੁੱਟ ਚੌੜਾ, ਅਤੇ
– 1 ਫੁੱਟ ਗਹਿਰਾ ਹੋਵੇ,
ਤਾਂ ਇਸ ਖੇਤਰ ਵਿੱਚੋਂ *ਇੱਕ ਸਕਿੰਟ ਵਿੱਚ ਜਿੰਨਾ ਪਾਣੀ ਵਗਦਾ ਹੈ, ਉਸ ਨੂੰ *ਇੱਕ ਕਿਊਸਿਕ ਕਿਹਾ ਜਾਂਦਾ ਹੈ। ਇਹ ਇੱਕ ਘਣ ਫੁੱਟ (Cubic Foot) ਪਾਣੀ ਦੀ ਮਾਤਰਾ ਹੁੰਦੀ ਹੈ ਜੋ ਪ੍ਰਤੀ ਸਕਿੰਟ ਵਹਿੰਦੀ ਹੈ।
ਕਿਊਸਿਕ ਦੀ ਮਾਤਰਾ
– *ਇੱਕ ਕਿਊਸਿਕ ਵਿੱਚ ਲਗਭਗ 28.317 ਲੀਟਰ ਪਾਣੀ ਹੁੰਦਾ ਹੈ। ਇਸ ਨੂੰ ਸਮਝਣ ਲਈ ਅਸੀਂ ਇੱਕ ਉਦਾਹਰਣ ਵੇਖਦੇ ਹਾਂ:
– ਜੇਕਰ ਕਿਸੇ ਨਹਿਰ ਵਿੱਚ 10,000 ਕਿਊਸਿਕ ਪਾਣੀ ਵਗ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ 28,317 x 10,000 = 2,83,17,000 ਲੀਟਰ ਪਾਣੀ ਪ੍ਰਤੀ ਸਕਿੰਟ ਵਹਿ ਰਿਹਾ ਹੈ।
– ਅਤੇ ਜੇਕਰ **1 ਲੱਖ ਕਿਊਸਿਕ** ਪਾਣੀ ਛੱਡਿਆ ਜਾਵੇ, ਤਾਂ ਇਹ **28,317 x 1,00,000 = 2,83,17,00,000 ਲੀਟਰ** ਪਾਣੀ ਪ੍ਰਤੀ ਸਕਿੰਟ ਹੋਵੇਗਾ।
### **ਕਿਊਸਿਕ ਦੀ ਵਰਤੋਂ**
ਕਿਊਸਿਕ ਦੀ ਵਰਤੋਂ ਖਾਸ ਕਰਕੇ ਸਿੰਚਾਈ, ਨਦੀਆਂ, ਨਹਿਰਾਂ ਅਤੇ ਡੈਮਾਂ ਵਿੱਚ ਪਾਣੀ ਦੇ ਵਹਾਅ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਜਿਵੇਂ ਕਿ:
– ਜੇ ਸਰਕਾਰ ਕਹੇ ਕਿ ਕਿਸੇ ਨਹਿਰ ਵਿੱਚ 50,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਤਾਂ ਇਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਮਾਤਰਾ ਦਾ ਅੰਦਾਜ਼ਾ ਹੋ ਜਾਂਦਾ ਹੈ।
– ਇਸ ਦੀ ਮਦਦ ਨਾਲ ਇੰਜਨੀਅਰ ਅਤੇ ਵਿਗਿਆਨੀ ਪਾਣੀ ਦੇ ਪ੍ਰਬੰਧਨ ਅਤੇ ਹੜ੍ਹਾਂ ਦੀ ਸਥਿਤੀ ਨੂੰ ਸਮਝ ਸਕਦੇ ਹਨ।
### **ਇੱਕ ਹੋਰ ਉਦਾਹਰਣ**
ਅਸੀਂ ਸਮਝਣ ਲਈ ਇੱਕ ਆਮ ਜਿਹੀ ਮਿਸਾਲ ਲੈਂਦੇ ਹਾਂ। ਮੰਨ ਲਓ ਤੁਸੀਂ ਇੱਕ ਪਾਈਪ ਵਿੱਚੋਂ ਪਾਣੀ ਵਹਾਉਣਾ ਹੈ। ਜੇ ਇੱਕ ਸਕਿੰਟ ਵਿੱਚ ਇੱਕ ਘਣ ਫੁੱਟ (ਯਾਨੀ 28.317 ਲੀਟਰ) ਪਾਣੀ ਵਗਦਾ ਹੈ, ਤਾਂ ਇਹ ਇੱਕ ਕਿਊਸਿਕ ਹੋਵੇਗਾ। ਹੁਣ ਜੇ ਪਾਈਪ ਵਿੱਚੋਂ 100 ਕਿਊਸਿਕ ਪਾਣੀ ਵਗੇ, ਤਾਂ ਇਹ 100 x 28.317 = 2,831.7 ਲੀਟਰ ਪ੍ਰਤੀ ਸਕਿੰਟ ਹੋਵੇਗਾ।
### **ਕਿਊਸਿਕ ਅਤੇ ਲੀਟਰ ਦਾ ਅੰਤਰ**
ਅਕਸਰ ਲੋਕ ਸੋਚਦੇ ਹਨ ਕਿ ਕਿਊਸਿਕ ਅਤੇ ਲੀਟਰ ਇੱਕੋ ਜਿਹੀ ਚੀਜ਼ ਹਨ, ਪਰ ਅਜਿਹਾ ਨਹੀਂ। ਲੀਟਰ ਤਾਂ ਪਾਣੀ ਦੀ ਮਾਤਰਾ ਮਾਪਣ ਦੀ ਇਕਾਈ ਹੈ, ਪਰ ਕਿਊਸਿਕ ਸਮੇਂ ਦੇ ਨਾਲ ਪਾਣੀ ਦੇ ਵਹਾਅ ਦੀ ਦਰ (flow rate) ਨੂੰ ਮਾਪਦਾ ਹੈ। ਇਸ ਲਈ ਕਿਊਸਿਕ ਦੀ ਗੱਲ ਸਕਿੰਟ ਦੇ ਹਿਸਾਬ ਨਾਲ ਹੁੰਦੀ ਹੈ।
### **ਅੰਤ ਵਿੱਚ**
ਕਿਊਸਿਕ ਪਾਣੀ ਦੇ ਵਹਾਅ ਨੂੰ ਸਮਝਣ ਦਾ ਇੱਕ ਸੌਖਾ ਅਤੇ ਵਿਗਿਆਨਕ ਤਰੀਕਾ ਹੈ। ਇਹ ਸਿੰਚਾਈ, ਪਾਣੀ ਦੇ ਪ੍ਰਬੰਧਨ ਅਤੇ ਹੜ੍ਹਾਂ ਦੀ ਸਥਿਤੀ ਨੂੰ ਸਮਝਣ ਵਿੱਚ ਬਹੁਤ ਮਦਦ ਕਰਦਾ ਹੈ। ਅਗਲੀ ਵਾਰ ਜਦੋਂ ਤੁਸੀਂ ਸੁਣੋਗੇ ਕਿ “ਇੰਨੇ ਕਿਊਸਿਕ ਪਾਣੀ” ਛੱਡਿਆ ਗਿਆ, ਤਾਂ ਸਮਝ ਜਾਓਗੇ ਕਿ ਇਸ ਦਾ ਮਤਲਬ ਹੈ ਪ੍ਰਤੀ ਸਕਿੰਟ ਵਿੱਚ ਇੱਕ ਘਣ ਫੁੱਟ ਪਾਣੀ ਦਾ ਵਹਾਅ!
ਜੇਕਰ ਤੁਹਾਨੂੰ ਹੋਰ ਕੋਈ ਸਵਾਲ ਹੋਵੇ ਜਾਂ ਕਿਸੇ ਹੋਰ ਵਿਸ਼ੇ ‘ਤੇ ਜਾਣਕਾਰੀ ਚਾਹੀਦੀ ਹੋਵੇ, ਤਾਂ ਦੱਸੋ, ਮੈਂ ਸੌਖੀ ਭਾਸ਼ਾ ਵਿੱਚ ਸਮਝਾਵਾਂਗਾ! 😊
.
.
-
HEALTH9 months agoਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ
-
Featured9 months agoਬੱਚੇ ਹੋਣਗੇ ਜ਼ਿਆਦਾ’ ਤਾਂ ਦਿਮਾਗ ਬਣਿਆ ਰਹੇਗਾ ਤਾਜ਼ਾ
-
Featured9 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
-
Featured9 months agoਕਿਉ ਹੁੰਦਾ ਹੈ ਕੂਹਣੀ ਦਾ ਕਾਲਾਪਨ ਇਸ ਨੂੰ ਦੂਰ ਕਰਨ ਦੇ ‘ਆਸਾਨ ਉਪਾਅ’
-
Featured9 months agoਕਿਵੇਂ ਹੁੰਦਾ ਹੈ ? ਖਾਧਾ ਹੋਇਆ ਭੋਜਨ ਹਜ਼ਮ
-
Crime9 months agoਲਾੜੀ ਕਰਦੀ ਰਹੀ ਉਡੀਕ , ਨਹੀਂ ਪਹੁੰਚਿਆ ਵਿਆਹ ਵਿੱਚ ਲਾੜਾ ‘ਮੋਗਾ’
-
Featured9 months agoਟੁੱਟਣ ਲੱਗਣਗੇ ਵਾਲ, ਜੇਕਰ ਗਲਤ ਢੰਗ ਨਾਲ ਕਰੋਗੇ ਕੰਘੀ ਕਿਵੇਂ ਕਰੀਏ ਵਾਲ਼ਾ ਦੀ ਸੰਭਾਲ
-
Featured9 months agoਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ
