Life style
ਫਾਸਟ ਫੂਡ ਖਾਣ ਨਾਲ ਹੋ ਸਕਦੀ ਏ ਤੁਹਾਡੀ ਵੀ ਮੌਤ

ਦੁਨੀਆਂ ਦੇ ਵਿੱਚ ਲੋਕਾਂ ਦੀ ਸਭ ਤੋਂ ਜਿਆਦਾ ਜਾਨ ਕੌਣ ਲੈਂਦਾ ਹੈ ਭੁਚਾਲ ਅਕਾਲ ਜਾਂ ਫਿਰ ਨਸ਼ਾ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਤੁਹਾਨੂੰ ਯਕੀਨ ਨਹੀਂ ਆਉਣਾ ਇਸ ਦੁਨੀਆਂ ਦੇ ਵਿੱਚ ਲੋਕਾਂ ਦੇ ਸਭ ਤੋਂ ਜਿਆਦਾ ਮੌਤ ਦਾ ਜੋ ਵੱਡਾ ਕਾਰਨ ਹੈ ਉਹ ਫਾਸਟ ਫੂਡ ਹੈ।
ਤੁਸੀਂ ਸੁਣ ਕੇ ਹਰਾਨ ਰਹਿ ਜਾਓਗੇ ਕਿ ਹਰ ਸਾਲ 11 ਮਿਲੀਅਨ ਲੋਕ ਫਾਸਟ ਫੂਡ ਖਾਣ ਦੀ ਵਜਹਾ ਦੇ ਕਾਰਨ ਮਾਰੇ ਜਾਂਦੇ ਨੇ ਇਹ ਤਾਂ ਕੁਛ ਵੀ ਨਹੀਂ ਮੈਂ ਤੁਹਾਨੂੰ ਫਾਸਟ ਫੂਡ ਬਾਰੇ ਅਜਿਹਾ ਕੁਝ ਦੱਸਣ ਜਾ ਰਿਹਾ ਜਿਨਾਂ ਨੂੰ ਸੁਣ ਕੇ ਜੇਕਰ ਤੁਸੀਂ ਸਿਆਣੇ ਹੋ ਤਾਂ ਭੁੱਲ ਕੇ ਵੀ ਫਾਸਟ ਫੂਡ ਨੂੰ ਨਹੀਂ ਖਾਓਗੇ ਜੇਕਰ ਤੁਸੀਂ ਵੀ ਫਾਸਟ ਫੂਡ ਖਾਣ ਦੇ ਸ਼ੌਕੀਨ ਹੋ ? ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਲੋਕਾਂ ਦੀ ਮੌਤ ਹੋਇਆ ਕਰਦੀ ਸੀ ਤਾਂ ਉਦੋਂ ਲੋਕਾਂ ਦੀ ਮੌਤ ਦਾ ਮੁੱਖ ਕਾਰਨ ਹੁੰਦਾ ਸੀ ਅਕਾਲ ਪੈ ਜਾਣਾ ਜਾਂ ਖਾਣੇ ਦੀ ਕਮੀ ਪਰ ਹੁਣ ਸਮਾਂ ਬਦਲ ਚੁੱਕਿਆ ਹੈ ਹੁਣ ਲੋਕ ਖਾਣੇ ਦੀ ਕਮੀ ਦੇ ਕਾਰਨ ਹੀ ਬਲਕਿ ਖਾਣਾ ਖਾਣ ਦੇ ਨਾਲ ਮਰ ਰਹੇ ਨੇ ਜਿਹੜਾ ਅਸੀਂ ਅੱਜ ਫਾਸਟ ਫੂਡ ਖਾਂਦੇ ਹਾਂ ਇਹ ਸਾਨੂੰ ਮੌਤ ਤਾਂ ਜਰੂਰ ਦਿੰਦਾ ਹੈ ਪਰ ਮੌਤ ਤੋਂ ਪਹਿਲਾਂ ਇਹ ਕਈ ਤਰ੍ਹਾਂ ਦੇ ਸਾਨੂੰ ਗਿਫਟ ਵੀ ਦਿੰਦਾ ਹੈ ਫਾਸਟ ਫੂਡ ਸਾਨੂੰ ਗਿਫਟ ਦਿੰਦਾ ਇਹ ਸ਼ੂਗਰ ਹਾਰਟ ਅਟੈਕ ਅੱਜਕੱਲ ਆਪਾਂ ਨਿਊਜ਼ ਦੇ ਵਿੱਚ ਸੁਣਦੇ ਹੀ ਆ ਕਿ ਜਵਾਨ ਮੁੰਡੇ ਕੁੜੀਆਂ ਨੂੰ ਹਾਰਟ ਅਟੈਕ ਆ ਰਿਹਾ ਹੈ ਪਰ ਕੀ ਤੁਸੀਂ ਇਸ ਦੇ ਪਿੱਛੇ ਦਾ ਕਾਰਨ ਜਾਣਿਆ ਹੈ ਕਿ ਇਸ ਦੇ ਪਿੱਛੇ ਕਾਰਨ ਕੀ ਹੈ ਤਾਂ ਜੋ ਜਵਾਨ ਮੁੰਡੇ ਕੁੜੀਆਂ ਕਿਉਂ ਹਾਰਟ ਅਟੈਕ ਦੇ ਸ਼ਿਕਾਰ ਹੋ ਰਹੇ ਨੇ ਇਸ ਚੀਜ਼ ਦੇ ਪਿੱਛੇ ਕਾਰਨ ਹੈ ਜੀ ਉਹਨਾਂ ਦੀ ਬਦਲਦੀ ਹੋਈ ਜਾਂ ਫਿਰ ਵਿਗੜਦੀ ਹੋਈ ਲਾਈਫ ਸਟਾਈਲ ਇਹ ਵਿਗੜੀ ਹੋਈ ਲਾਈਫ ਸਟਾਲ ਦਾ ਸਭ ਤੋਂ ਵੱਡਾ ਹਿੱਸਾ ਹੈ ਵਿਗੜਿਆ ਫੂਡ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਪੂਰੀ ਦੁਨੀਆਂ ਦੇ ਵਿੱਚ ਇੰਡੀਆ ਦੂਜੇ ਨੰਬਰ ਤੇ ਆਉਂਦਾ ਹੈ ਫਾਸਟ ਫੂਡ ਦੇ ਵਿੱਚ ਡੈਥ ਹੋਣ ਦੇ ਮਾਮਲੇ ਦੇ ਵਿੱਚ ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਇੰਡੀਆ ਦੇ ਵਿੱਚ ਖਾਣੇ ਪੀਣੇ ਦੀਆਂ ਬਹੁਤ ਜਿਆਦਾ ਵਰਾਇਟੀਆਂ ਨੇ ਪਰ ਫਿਰ ਵੀ ਆਪਣਾ ਇੰਡੀਆ ਦਾ ਯੂਥ ਅੱਜ ਕੱਲ ਬਾਸੀ ਬੇਹਾ ਅਤੇ ਫਰਿਜ ਦੇ ਵਿੱਚ ਰੱਖਿਆ ਹੋਇਆ ਖਾਣਾ ਖਾਣ ਵਾਸਤੇ ਹੀ ਮਜਬੂਰ ਹੋ ਰਿਹਾ ਹੈ ਜਾਂ ਉਹਨਾਂ ਦੀ ਚੋਇਸ ਹੀ ਇਹ ਬਣ ਗਈ ਹੈ।ਸਾਡੇ ਕੋਲ ਏਨੀਆ ਜਿਆਦਾ ਇੰਡੀਆ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ ਵਰਾਇਟੀ ਅਸੀਂ ਫਿਰ ਵੀ ਫਾਸਟ ਫੂਡ ਖਾ ਕੇ ਕਿਉਂ ਮਰ ਰਹੇ ਹਾਂ ਇਸ ਦੇ ਪਿੱਛੇ ਦਾ ਕਾਰਨ ਹੈ ਮਾੜੀ ਐਜੂਕੇਸ਼ਨ ਅਤੇ ਜਿਹੜੀ ਇਹ ਖਾਣ ਪੀਣ ਦੀਆਂ ਕੰਪਨੀਆਂ ਨੇ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਸਾਡਾ ਬ੍ਰੇਨ ਵਾਸ਼ ਅੱਜ ਦਾ ਯੂਥ ਮਸ਼ਹੂਰੀ ਜਾਂ ਐਡਵਰਟਾਈਜਮੈਂਟ ਤੋਂ ਬਹੁਤ ਜਿਆਦਾ ਪ੍ਰਭਾਵਿਤ ਹੁੰਦਾ ਹੈ ਸਾਨੂੰ ਜਿਹੜੀ ਚੀਜ਼ ਐਡਵਰਟਾਈਜਮੈਂਟ ਦੇ ਵਿੱਚ ਦਿਖਾਈ ਜਾਂਦੀ ਹੈ ਸਾਨੂੰ ਲੱਗਦਾ ਕਿ ਇਹ ਚੀਜ਼ ਸੱਚ ਹੀ ਹੋਵੇਗੀ ਪਰ ਕੀ ਤੁਹਾਡੇ ਦਿਮਾਗ ਦੇ ਵਿੱਚ ਕਦੇ ਇਹ ਸਵਾਲ ਆਇਆ ਹੈ ਕਿ ਫਾਸਟ ਫੂਡ ਨੂੰ ਫਾਸਟ ਕਿਉਂ ਬੋਲਿਆ ਜਾਂਦਾ ਹੈ ਕੀ ਹੈ ਸਾਡੇ ਸਰੀਰ ਦੇ ਵਿੱਚ ਜਲਦੀ ਹਜਮ ਹੋ ਜਾਂਦਾ ਹੈ ਫਾਸਟ ਫੂਡ ਇੱਕ ਅਜਿਹਾ ਫੂਡ ਹੈ ਜਿਸ ਦੀ ਪ੍ਰੋਡਕਸ਼ਨ ਜਾਂ ਕਹੀਏ ਇਸ ਨੂੰ ਬਣਾਇਆ ਬਹੁਤ ਵੱਡੇ ਲੈਵਲ ਦੇ ਉੱਪਰ ਜਾਂਦਾ ਹੈ ਜਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਬਣਾਇਆ ਜਾਂਦਾ ਹੈ ਇਹ ਤੁਹਾਡੇ ਘਰ ਦੇ ਖਾਣੇ ਵਾਂਗੂ ਨਹੀਂ ਹੁੰਦਾ ਕਿ ਜਦੋਂ ਹੀ ਬਣਾਇਆ ਤੇ ਜਦੀ ਖਾ ਲਿਆ ।ਪੂਰੀ ਦੁਨੀਆਂ ਦੇ ਵਿੱਚ ਅਲੱਗ ਅਲੱਗ ਲੋਕਾਂ ਨੂੰ ਖਵਾਉਣ ਦੇ ਲਈ ਇਸ ਨੂੰ ਬਣਾਇਆ ਵੀ ਤੁਹਾਡੇ ਘਰ ਵਾਂਗੂ ਚੁੱਲੇ ਦੇ ਉੱਪਰ ਨਹੀਂ ਬਲਕਿ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਜਾਂਦਾ ਹੈ ਤੇ ਇਸ ਤੋਂ ਬਾਅਦ ਇਸ ਨੂੰ ਡੀ ਫ੍ਰਿਜ ਕਰਕੇ ਜਾਂ ਕਈ ਫਰਿਜਾਂ ਦੇ ਵਿੱਚ ਲਾ ਕੇ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਦੋਂ ਇਸ ਨੂੰ ਖਾਦਾ ਜਾਂਦਾ ਹੈ ਉਸ ਸਮੇਂ ਇਸ ਨੂੰ ਪ੍ਰੀ ਹੀਟ ਕੀਤਾ ਜਾਂਦਾ ਹੈ ਤੇ ਤੁਸੀਂ ਦੇਖਿਆ ਹੀ ਹੋਣਾ ਕਿ ਜਿਵੇਂ ਹੀ ਤੁਸੀਂ ਫਾਸਫੋਰਡ ਨੂੰ ਆਡਰ ਕਰੋਗੇ ਤਾਂ ਇੱਕੋ ਹੀ ਮਿੰਟਾਂ ਦੇ ਵਿੱਚ ਤੁਹਾਡੇ ਸਾਹਮਣੇ ਥਾਲੀ ਦੇ ਵਿੱਚ ਪਿਆ ਹੁੰਦਾ ਹੈ ਇਸ ਕਰਕੇ ਇਸ ਨੂੰ ਫਾਸਟ ਫੂਡ ਕਿਹਾ ਜਾਂਦਾ ਹੈ ਕਿਉਂਕਿ ਤੁਰੰਤ ਤੁਹਾਡੀ ਪਲੇਟ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਜਿਹੜਾ ਇਹ ਪ੍ਰੋਸੈਸ ਬਹੁਤ ਜਿਆਦਾ ਫਾਸਟ ਹੁੰਦਾ ਹੈ ਤੇ ਬਹੁਤ ਜਲਦ ਜਿਹੜਾ ਖਾਣਾ ਹੈ ਤੁਹਾਡੀ ਟੇਬਲ ਦੇ ਉੱਪਰ ਆ ਜਾਂਦਾ ਹੈ ਪਰ ਇਹ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪਣੀ ਹੈਲਥ ਦੇ ਨਾਲ ਬਹੁਤ ਵੱਡਾ ਕੰਮਪ੍ਰੋਮਾਈਜ਼ ਕਰ ਰਹੇ ਹੋ ਕੀ ਤੁਸੀਂ ਇਹ ਸੋਚਿਆ ਕਿ ਜਿਹੜੀ ਚੀਜ਼ ਤੁਹਾਨੂੰ ਗਰਮਾ ਗਰਮ ਸਰਵ ਕੀਤੀ ਜਾ ਰਹੀ ਹੈ ਜਾਂ ਦਿੱਤੀ ਜਾ ਰਹੀ ਹੈ ਉਹ ਅਕਸਰ ਬਣਦੀ ਕਿੱਥੇ ਹੈ ਜਾਂ ਕਦੋਂ ਦੀ ਬਣੀ ਹੋਈ ਹੈ ਉਸ ਨੂੰ ਕਿੰਨੇ ਮਹੀਨੇ ਪਹਿਲਾਂ ਬਣਾਇਆ ਗਿਆ ਸੀ ਤੇ ਉਸ ਨੂੰ ਸਾੜਨ ਤੋਂ ਬਚਾਉਣ ਦੇ ਲਈ ਉਸ ਦੇ ਵਿੱਚ ਕਿਹੜੇ ਕਿਹੜੇ ਕੈਮੀਕਲ ਪਾਏ ਗਏ ਸਨ ਉਸ ਦੇ ਅੰਦਰ ਨਿਊਟਰੀਸ਼ਨ ਪ੍ਰੋਟੀਨ ਅਤੇ ਫਾਈਬਰ ਦੀ ਕਿੰਨੀ ਕਮੀ ਹੈ ਜਾਂ ਕਹੀਏ ਹੈ ਹੀ ਨਹੀਂ ਤੇ ਜਦੋਂ ਇਸ ਨੂੰ ਪ੍ਰੀ ਹੇਟ ਕੀਤਾ ਜਾਂਦਾ ਹੈ ਤਾਂ ਇਸ ਦੇ ਵਿੱਚ ਬਚਿਆ ਖੁਚਿਆ ਜਿਹੜਾ ਨਿਊਟਰੀਸ਼ਨ ਹੁੰਦਾ ਹੈ ਉਹ ਵੀ ਖਤਮ ਹੋ ਜਾਂਦਾ ਹੈ ਇਹ ਜਿਹੜੀਆਂ ਫਾਸਟ ਫੂਡ ਦੀਆਂ ਕੰਪਨੀਆਂ ਹੁੰਦੀਆਂ ਨੇ ਇਹ ਤੁਹਾਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੀਆਂ ਪੂਰੀ ਦੁਨੀਆਂ ਦੇ ਵਿੱਚ ਇਹ ਇੰਨੇ ਵੱਡੇ ਪੱਧਰ ਤੇ ਮਾਰਕੀਟਿੰਗ ਕਰਦੀਆਂ ਨੇ ਕਿ ਹਰ ਇਨਸਾਨ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦਾ ਹੈ ਪਰ ਇਹ ਕੰਪਨੀਆਂ ਬਿਨਾਂ ਮਾਰਕੀਟ ਕੀਤੇ ਵੀ ਤੁਹਾਡੇ ਦਿਮਾਗ ਦੇ ਨਾਲ ਖੇਲਦੀਆਂ ਨੇ ਇਹਨਾਂ ਕੰਪਨੀਆਂ ਨੂੰ ਪਤਾ ਹੈ ਕਿ ਜਿਹੜਾ ਇਨਸਾਨ ਦਾ ਨੱਕ ਬਹੁਤ ਤੇਜ਼ ਹੁੰਦਾ ਹੈ।ਇਸ ਲਈ ਜਿਹੜੀਆਂ ਇਹ ਕੰਪਨੀਆਂ ਹੁੰਦੀਆਂ ਨੇ ਇਹ ਆਪਣੇ ਖਾਣ ਨੂੰ ਹੋਰ ਜਿਆਦਾ ਟੇਸਟੀ ਬਣਾਉਣ ਦੇ ਲਈ ਉਸ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਨੂੰ ਐਡ ਕਰਦੇ ਰਹਿੰਦੇ ਹਨ ਜਿਸ ਦੇ ਨਾਲ ਉਹ ਖਾਣਾ ਖਾਣ ਦੇ ਵਿੱਚ ਵੀ ਸਵਾਦੀ ਹੋਵੇ ਤੇ ਉਸਦੀ ਸਮੈਲ ਵੀ ਬਹੁਤ ਜਿਆਦਾ ਵਧੀਆ ਹੋਵੇ ਤੇ ਖਾਣੇ ਦੇ ਸਮੈਲ ਨੂੰ ਵਧੀਆ ਬਣਾਉਣ ਦੇ ਲਈ ਇਸ ਦੇ ਵਿੱਚ ਮੀਟ ਫੈਟ ਨੂੰ ਵੀ ਮਿਕਸ ਕੀਤਾ ਜਾਂਦਾ ਹੈ ਜਾਂ ਫਿਰ ਫੈਟ ਆਇਲ ਨੂੰ ਵਰਤਿਆ ਜਾਂਦਾ ਹੈ ਜਿਸ ਦੇ ਨਾਲ ਖਾਣੇ ਦੀ ਬਹੁਤ ਜਿਆਦਾ ਵਧੀਆ ਬਣ ਜਾਵੇ ਤੇ ਉਸਦਾ ਟੇਸਟ ਵੀ ਵਧੀਆ ਹੋ ਜਾਵੇ ਤੇ ਜਦੋਂ ਇਹ ਫੂਡ ਨੂੰ ਗਰਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਇਸ ਦੇ ਵਿੱਚੋਂ ਖੁਸ਼ਬੂ ਨਿਕਲਦੀ ਹੈ ਉਹ ਤੁਹਾਡੇ ਦਿਮਾਗ ਦੇ ਅੰਦਰ ਘਰ ਕਰ ਲੈਂਦੀ ਹੈ ਤੇ ਜਿਵੇਂ ਹੀ ਤੁਸੀਂ ਕਿਸੇ ਫਾਸਟ ਫੂਡ ਦੇ ਸਟੋਰ ਦੇ ਅੱਗੇ ਦੀ ਲੰਘੋਗੇ ਤਾਂ ਤੁਹਾਨੂੰ ਇਹਨਾਂ ਦੇ ਖਾਣੇ ਵੀ ਖੁਸ਼ਬੂ ਜਰੂਰ ਆਵੇਗੀ ਕਿਉਂਕਿ ਇਹਨਾਂ ਨੇ ਆਪਣਾ ਪ੍ਰੋਸੈਸ ਹੀ ਇਸ ਤਰ੍ਹਾਂ ਰੱਖਿਆ ਹੁੰਦਾ ਕਿ ਇਹਨਾਂ ਦੇ ਖਾਣੇ ਦੀ ਖੁਸ਼ਬੂ ਇਹਨਾਂ ਦੀ ਸਟੋਰ ਤੋਂ ਬਾਹਰ ਵੀ ਜਾਵੇ ਤਾਂ ਕਿ ਬਾਹਰ ਤੁਰਿਆ ਜਾਂਦਾ ਇਨਸਾਨ ਵੀ ਉਹ ਸਮੈਲ ਨੂੰ ਲੈ ਕੇ ਅੰਦਰ ਆ ਜਾਵੇ ਕਿਉਂਕਿ ਇਹ ਕੰਪਨੀਆਂ ਇਨਸਾਨ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਜਾਣਦੀਆਂ ਨੇ ਉਸ ਨੂੰ ਕੰਡਕਟ ਕਰਨਾ ਜਾਣਦੀਆਂ ਨੇ ਹੁਣ ਤੁਸੀਂ ਕਿੰਨਾ ਫਾਸਟ ਫੂਡ ਖਾ ਰਹੇ ਹੋ ਤੁਹਾਡੀ ਸਿਹਤ ਦਾ ਕਿੰਨਾ ਖਲਵਾੜ ਹੋ ਰਿਹਾ ਇਸ ਦੇ ਨਾਲ ਇਹ ਕੰਪਨੀਆਂ ਨੂੰ ਕੋਈ ਵੀ ਮਤਲਬ ਨਹੀਂ ਹੈ ਇੱਥੇ ਇਹ ਵੀ ਚੀਜ਼ ਮੈਟਰ ਕਰਦੀ ਹੈ ਕਿ ਤੁਸੀਂ ਕੀ ਖਾਂਦੇ ਹੋ ਪਰ ਕਿੰਨਾ ਜਿਆਦਾ ਖਾਂਦੇ ਹੋ ਇਹ ਚੀਜ਼ ਵੀ ਮੈਟਰ ਕਰਦੀ ਹੈ ਇੱਥੋਂ ਹੀ ਇਹ ਸਾਰੀ ਗੇਮ ਸ਼ੁਰੂ ਹੁੰਦੀ ਹੈ ਇਹ ਜਿਹੜੀ ਕੰਪਨੀਆਂ ਹੁੰਦੀਆਂ ਨੇ ਇਹ ਚਾਹੁੰਦੀਆਂ ਨੇ ਕਿ ਜਿਹੜਾ ਵੀ ਇਨਸਾਨ ਹੈ ਇਹ ਇਹਨਾਂ ਦੇ ਪ੍ਰੋਡਕਟ ਨੂੰ ਜਿਆਦਾ ਤੋਂ ਜਿਆਦਾ ਖਾਵੇ। ਸਾਨੂੰ ਆਪਣੇ ਸਹਾਇਤ ਦਾ ਧਿਆਨ ਰੱਖਣ ਦੇ ਲਈ ਸੋਚ ਸਮਝ ਕੇ ਹੀ ਕੁਝ ਖਾਣਾ ਚਾਹੀਦਾ ਹੈ। ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਨੂੰ ਖਾਓ ਤੇ ਫਾਸਟ ਫੂਡ ਨੂੰ ਤਿਆਗੋ।

Featured
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

ਬਿਹਾਗੜਾ ਮਹਲਾ ੪ ॥
ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥ ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥
ਵਿਆਖਿਆ :-
ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ।੧।
Featured
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ

Amrit vele da Hukamnama Sri Darbar Sahib Amritsar, Ang 518, 09-04-2025
ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਮ: ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥
सलोक मः ५ ॥ साजन तेरे चरन की होइ रहा सद धूरि ॥ नानक सरणि तुहारीआ पेखउ सदा हजूरि ॥१॥ मः ५ ॥ पतित पुनीत असंख होहि हरि चरणी मनु लाग ॥ अठसठि तीरथ नामु प्रभ जिसु नानक मसतकि भाग ॥२॥
Shalok, Fifth Mehl: O Friend, I pray that I may remain forever the dust of Your Feet. Nanak has entered Your Sanctuary, and beholds You ever-present. ||1|| Fifth Mehl: Countless sinners become pure, by fixing their minds on the Feet of the Lord. The Name of God is the sixty-eight holy places of pilgrimage, O Nanak, for one who has such destiny written upon his forehead. ||2||
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਗੁਰੂ ਨਾਨਕ ਜੀ ਅਰਦਾਸ ਕਰਦੇ ਹਨ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥ (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, (ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ) ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥
हे सजन मैं सदा तेरे पेरों की खाक बना रहूँ, गुरू नानक जी अरदास करते हैं की मैं तेरी शरण पड़ा रहूँ और तुझे ही अपने अंग-संग देखूं ॥१॥ (विकारों में) गिरे हुए भी बेयंत जीव पवित्र हो जाते हैं अगर उनका मन प्रभु के चरणों में लग जाए, प्रभु का नाम ही अठासठ तीर्थ है, परन्तु, (गुरू नानक जी स्वयं को कहते हैं) हे नानक! (यह उसको मिलता है) जिस के माथे पर भाग्य (लिखें) हैं॥२॥
HEALTH
ਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ

ਮਹਿੰਗਾਈ ਦੇ ਜ਼ਮਾਨੇ ਵਿੱਚ ਲੋਕਾਂ ਉਤੇ ਹੋਰ ਮਾਰ ਪਈ ਹੈ। ਸਰਕਾਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਪੈਟਰੋਲੀਅਮ ਤੇ ਨੈਚੁਰਲ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਐਲਪੀਜੀ ਦੀ ਕੀਮਤ ਵਿੱਚ ਵਾਧਾ ਉਜਵਲਾ ਅਤੇ ਆਮ ਖਪਤਕਾਰਾਂ ਦੋਵਾਂ ਲਈ ਹੋਵੇਗਾ। ਹੁਣ ਗੈਸ ਸਿਲੰਡਰ ਲਈ 803 ਰੁਪਏ ਦੀ ਬਜਾਏ 853 ਰੁਪਏ ਲੱਗਣਗੇ। ਉਜਵਲਾ ਯੋਜਨਾ ਵਾਲੇ ਸਿਲੰਡਰ ਲੈਣ ਲਈ 550 ਰੁਪਏ ਦੇਣੇ ਪੈਣਗੇ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਨੇ ਐਲਪੀਜੀ ਦੇ ਮਾਮਲੇ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਹੁਣ ਉੱਜਵਲਾ ਯੋਜਨਾ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਰਾਹੀਂ ਸਾਡੇ ਭੈਣ-ਭਰਾ ਹੁਣ ਲੱਕੜ, ਗੋਹੇ ਅਤੇ ਹੋਰ ਰਵਾਇਤੀ ਬਾਲਣ ਤੋਂ ਛੁਟਕਾਰਾ ਪਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।
ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਹਿਲਾਂ ਹੀ ਮਹਿੰਗਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਸਿਲੰਡਰ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਘਰੇਲੂ ਔਰਤਾਂ ‘ਤੇ ਪਵੇਗਾ, ਕਿਉਂਕਿ ਲਗਭਗ ਹਰ ਘਰ ‘ਚ ਐੱਲ.ਪੀ.ਜੀ. ਸਿਲੰਡਰ ਦੀ ਵਰਤੋਂ ਹੋ ਰਹੀ ਹੈ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਸਟ੍ਰੀਬਿਊਸ਼ਨ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਉੱਜਵਲਾ ਸਕੀਮ ਅਤੇ ਜਨਰਲ ਸ਼੍ਰੇਣੀ ਦੇ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਬਦੀਲੀ ਦੋਵਾਂ ਸ਼੍ਰੇਣੀਆਂ ਲਈ ਲਾਗੂ ਕੀਤੀ ਗਈ ਹੈ, ਜਿਸ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਹਨ।
-
Featured4 months ago
ਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime4 months ago
Bathinda ਦੇ ਪਿੰਡ dan singh wala ਵਿੱਚ ਚਿੱਟੇ ਵਾਲਿਆ ਨੇ ਲਾਈ ਘਰਾਂ ਨੂੰ ਅੱ-ਗ ਕਿਰਪਾਨਾਂ ਕਪਿਆਂ ਨਾਲ ਵੱਡੇ ਲੋਕ
-
Crime4 months ago
Dan Singhwala Bathinda ਚ ਹੋਈ ਵੱਡੀ ਵਾਰਦਾਤ, ਚਿੱਟੇ ਵਾਲਿਆਂ ਨੇ 8 ਘਰਾਂ ਨੂੰ ਅੱਗ ਲਾ ਕੀਤਾ ਸੁਆਹ ।
-
News4 months ago
ਖਨੌਰੀ ਬਾਰਡਰ ਤੋਂ ਬੁਰੀ ਖ਼ਬਰ ਖਨੌਰੀ ਬਾਰਡਰ ਉੱਪਰ ਗਈ ਕਿਸਾਨ ਦੀ ਜਾਨ
-
News4 months ago
ਅੰਮ੍ਰਿਤਪਾਲ ਸਿੰਘ ਸਿਆਸੀ ਪਾਰਟੀ ਦਾ ਐਲਾਨ “ਅਕਾਲੀ ਦਲ ਵਾਰਿਸ ਪੰਜਾਬ ਦੇ” ਰੱਖਿਆ ਰੱਖਿਆ ਗਿਆ ਨਾਮ
-
Crime4 months ago
ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਹੋਈ ਮੌਤ
-
News4 months ago
ਕਲਾਕਾਰ ਤੋਂ ਕਿਵੇਂ ਬਣੇ ਮੁੱਖ ਮੰਤਰੀ? ਸ. ਭਗਵੰਤ ਸਿੰਘ ਮਾਨ ਜੀ
-
HEALTH3 months ago
ਕੈਂਸਰ ਕੀ ਹੁੰਦਾ ਹੈ ਇਸ ਦੇ ਕੀ ਲੱਛਣ ਹਨ ਅਤੇ ਇਸ ਦੀਆਂ ਸਭ ਤੋਂ ਖਤਰਨਾਕ ਸਟੇਜਾਂ ਕਿਹੜੀਆਂ ਹਨ ?