Connect with us

HEALTH

ਡਾਇਬਟੀਜ਼,ਹਾਈ ਬਲੱਡ ਪਰੈਸ਼ਰ, ਦਿਲ ਦੀਆਂ ਬਿਮਾਰੀਆਂ, ਮੋਟਾਪਾ ਅਲੱਗ ਅਲੱਗ ਬਿਮਾਰੀਆਂ ਨਹੀਂ ਬਲਕਿ ਇਕ ਹੀ ਬਿਮਾਰੀ ਦੇ ਅਲੱਗ ਅਲੱਗ ਰੂਪਾਂ ਵਿੱਚ ਪ੍ਰਗਟ ਹੋਣ ਦੇ ਢੰਗ ਹਨ

Published

on

ਡਾਇਬਟੀਜ਼,ਹਾਈ ਬਲੱਡ ਪਰੈਸ਼ਰ, ਦਿਲ ਦੀਆਂ ਬਿਮਾਰੀਆਂ, ਮੋਟਾਪਾ ਅਲੱਗ ਅਲੱਗ ਬਿਮਾਰੀਆਂ ਨਹੀਂ ਬਲਕਿ ਇਕ ਹੀ ਬਿਮਾਰੀ ਦੇ ਅਲੱਗ ਅਲੱਗ ਰੂਪਾਂ ਵਿੱਚ ਪ੍ਰਗਟ ਹੋਣ ਦੇ ਢੰਗ ਹਨ(metabolik sindrom )। ਇਹਨਾਂ ਬਿਮਾਰੀਆਂ ਦਾ ਨਤੀਜਾ ਸਾਡੇ ਦਿਲ, ਅੱਖਾਂ, ਨਰਵਸ ਸਿਸਟਮ ਨੂੰ ਭੁਗਤਨਾ ਪੈਦਾ ਹੈ।ਜੇਕਰ ਅਸੀਂ ਇਹਨਾਂ ਵਿੱਚੋਂ ਸਿਰਫ ਮੋਟਾਪੇ ਤੇ ਹੀ ਕੰਟ੍ਰੋਲ ਕਰ ਲਿਆ ਜਾਵੇ ਤਾਂ ਬਾਕੀ ਸਭ ਬਿਮਾਰੀਆਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ।
ਪਿਛਲੇ ਕਰੀਬ 50 ਸਾਲਾਂ ਤੋਂ ਮੋਟਾਪੇ ਦੇ ਵੱਧਣ ਦਾ ਮੁੱਖ ਕਾਰਣ ਸਾਡੇ ਰੋਟੀ ਰੋਜ਼ੀ ਦੇ ਜਿੰਨੇ ਵੀ ਸਾਧਨ ਹਨ ਓਹਨਾਂ ਵਿੱਚ ਸਰੀਰਕ ਮਿਹਨਤ ਬਹੁਤ ਘਟੀ ਹੈ। ਜਿਆਦਾਤਰ ਸਭ ਕੰਮ ਬੈਠ ਕੇ ਹੀ ਹੋ ਰਹੇ ਹਨ। ਆਰਥਿਕ ਉੱਨਤੀ ਹੋਈ ਹੈ। ਸੰਪੰਨਤਾ ਵਧੀ ਹੈ। ਭੋਜਨ ਦੀ ਪੈਦਾਵਾਰ ਪਹਿਲਾਂ ਨਾਲੋਂ ਬਹੁਤ ਜਿਆਦਾ ਵਧੀ ਹੈ। ਸਭ ਪ੍ਰਸਥਿਤੀਆਂ ਬਦਲ ਗਈਆਂ ਹਨ।
ਮਿਹਨਤ ਘੱਟ ਹੋਣ ਦੇ ਬਾਵਜ਼ੂਦ ਵੀ ਉਹ ਪਕਵਾਨ (ਮਿਠਆਈ, ਆਇਸ ਕਰੀਮ, ਰਿਫਾਇੰਡ ਮਿੱਠਾ ਵਗੈਰਾ)ਜਿਹੜੇ ਪਹਿਲਾਂ ਕਦੇ ਸਾਲ ਵਿੱਚ ਚਾਰ ਜਾਂ ਪੰਜ ਵਾਰ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਤਿਓਹਾਰ ਤੇ ਹੀ ਖਾਣ ਨੂੰ ਮਿਲ਼ਦੇ ਸਨ ਅੱਜ ਕੱਲ ਹਰ ਰੋਜ ਲਗਾਤਾਰ ਹੀ ਖਾਧੇ ਜਾ ਰਹੇ ਹਨ। ਪਹਿਲਾਂ ਜੇਕਰ ਸਾਡੇ ਵੱਡੇ ਰੱਜ ਕੇ ਦੁੱਧ ਘਿਓ ਖਾਂਦੇ ਸਨ ਤਾਂ ਉਹਨਾਂ ਦੇ ਸਾਰੇ ਕੰਮ ਆਪਣੇ ਹੱਥੀਂ ਹੁੰਦੇ ਸਨ। ਅੱਜ ਸਾਡੇ ਖਾਣ ਪੀਣ ਦਾ ਉਹੀ ਸਿਸਟਮ ਚੱਲਦਾ ਆ ਰਿਹਾ ਹੈ ਜੋ ਸਾਡੇ ਬਜੁਰਗਾਂ ਸਮੇਂ ਸੀ ਪਰ ਸਾਡੀ ਹੱਥੀਂ ਮਿਹਨਤ ਓਹਨਾਂ ਜਿੰਨੀ ਬਿਲਕੁੱਲ ਵੀ ਨਹੀਂ ਹੈ।
ਸਾਡਾ ਸਰੀਰ ਕੁਦਰਤ ਨੇ ਇਸ ਹਿਸਾਬ ਨਾਲ ਬਣਾਇਆ ਹੈ ਕਿ ਜੇਕਰ ਸਾਨੂੰ ਕੁੱਝ ਦਿਨ ਖਾਣਾ ਖਾਣ ਨੂੰ ਨਾ ਵੀ ਮਿਲੇ ਤਾਂ ਪਹਿਲਾਂ ਖਾਧੇ ਗਏ ਖਾਣੇ ਵਿੱਚੋ ਵਾਧੂ ਬਚੀ ਫੈਟ ਵਿੱਚੋ ਊਰਜਾ ਲੈ ਕੇ ਅਸੀਂ ਆਪਣਾ ਜੀਵਨ ਚਲਾਉਂਦੇ ਰਹਿ ਸਕੀਏ । ਪਰ ਅੱਜ ਕੋਈ ਅਜਿਹਾ ਸਮਾਂ ਨਹੀਂ ਜਦੋਂ ਕਿ ਸਾਨੂੰ ਭੁੱਖ ਦਾ ਸਾਹਮਣਾ ਕਰਨਾ ਪਵੇ ਅਤੇ ਆਪਣੇ ਅੰਦਰ ਦੀ ਵਾਧੂ ਜਮਾ ਫੈਟ ਵਿਚੋਂ ਊਰਜਾ ਲੈਣੀ ਪਵੇ। ਅੱਜ ਭੋਜਨ ਦੀ ਕੋਈ ਕਮੀਂ ਨਹੀਂ ਅਤੇ ਅਸੀਂ ਲਗਾਤਾਰ ਬਿਨਾਂ ਕਿਸੇ ਸਰੀਰਕ ਮਿਹਨਤ ਤੋਂ ਸਿਰਫ ਖਾ ਹੀ ਰਹੇ ਹਾਂ।
ਬਹੁਤ ਸਰਲ ਸਮਝਣ ਵਾਲੀ ਗੱਲ ਹੈ ਕਿ 7 ਸਾਲ ਤੋਂ 18 ਸਾਲ ਤੱਕ ਸਾਡੇ ਸਰੀਰ ਨੂੰ ਭੋਜਨ ਦੀ ਬਹੁਤ ਜ਼ਿਆਦਾ ਜਰੂਰਤ ਹੁੰਦੀ ਹੈ। ਕਿਉੰਕਿ ਸਰੀਰ ਬਣ ਰਿਹਾ ਹੁੰਦਾ ਹੈ, ਮਾਸਪੇਸ਼ੀਆਂ ਬਣ ਰਹੀਆ ਹੁੰਦੀਆਂ ਹਨ, ਹੱਡੀਆਂ ਦੀ ਲੰਬਾਈ ਵੱਧ ਰਹੀ ਹੁੰਦੀ ਹੈ। ਇਕ ਸਟੇਜ ਤੇ ਕਰੀਬ 18 ਸਾਲ ਤੱਕ ਆਉਂਦੇ ਆਉਂਦੇ ਇਹ ਸਭ ਰੁਕ ਜਾਂਦਾ ਹੈ। ਜਿਸ ਬੱਚੇ ਦੀ 18 ਸਾਲ ਤੋਂ ਬਾਅਦ ਕੋਈ ਜ਼ਿਆਦਾ ਸਰੀਰਕ ਗਤੀਵਿਧੀ ਨਹੀਂ, ਕੋਈ ਕਸਰਤ ਨਹੀਂ, ਕਿਸੇ ਖੇਡ ਵਿੱਚ ਕੋਈ ਗਤੀਵਿਧੀ ਨਹੀਂ ਓਹਨਾਂ ਨੂੰ ਆਪਣੀ ਲੋੜ ਤੋਂ ਵੱਧ ਲਈ ਗਈ ਖੁਰਾਕ ਪ੍ਰਤੀ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ।
ਕਿਉੰਕਿ ਬਿਨਾਂ ਕਸਰਤ ਦੇ ਲੋੜ ਤੋਂ ਵੱਧ ਖਾਧਾ ਗਿਆ ਖਾਣਾ ਸਾਡੀ ਚਮੜੀ ਥੱਲੇ ਫੈਟ ਬਣ ਕੇ ਜੰਮਣਾ ਸ਼ੁਰੂ ਹੋ ਜਾਏਗਾ। ਸਾਡੀਆਂ ਧਵਣੀਆਂ ਵਿੱਚ ਜੰਮਣਾ ਸ਼ੁਰੂ ਹੋ ਜਾਏਗਾ ਜਿਹੜਾ ਕਿ ਹੌਲੀ ਹੌਲੀ ਹਾਈ ਬਲੱਡ ਪਰੈਸ਼ਰ ਦੀ ਵਜਾ ਬਣੇਗਾ। ਸਾਡਾ ਪੈੱਨ ਕ੍ਰਿਆ ਜੋ ਕਿ ਇਨਸੁਲਿਨ ਬਣਾ ਰਿਹਾ ਹੈ ਉਸ ਦੀ ਇੰਨੀਂ ਔਕਾਤ ਨਹੀਂ ਕਿ ਇੰਨੇਂ ਜ਼ਿਆਦਾ ਹਾਈ ਬਲੱਡ ਸ਼ੂਗਰ ਲੈਵਲ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਕੰਟ੍ਰੋਲ ਵਿੱਚ ਰੱਖ ਸਕੇ।

HEALTH

ਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ”ਚ ਹੋਇਆ ਭਾਰੀ ਵਾਧਾ

Published

on

ਮਹਿੰਗਾਈ ਦੇ ਜ਼ਮਾਨੇ ਵਿੱਚ ਲੋਕਾਂ ਉਤੇ ਹੋਰ ਮਾਰ ਪਈ ਹੈ। ਸਰਕਾਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਪੈਟਰੋਲੀਅਮ ਤੇ ਨੈਚੁਰਲ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਐਲਪੀਜੀ ਦੀ ਕੀਮਤ ਵਿੱਚ ਵਾਧਾ ਉਜਵਲਾ ਅਤੇ ਆਮ ਖਪਤਕਾਰਾਂ ਦੋਵਾਂ ਲਈ ਹੋਵੇਗਾ। ਹੁਣ ਗੈਸ ਸਿਲੰਡਰ ਲਈ 803 ਰੁਪਏ ਦੀ ਬਜਾਏ 853 ਰੁਪਏ ਲੱਗਣਗੇ। ਉਜਵਲਾ ਯੋਜਨਾ ਵਾਲੇ ਸਿਲੰਡਰ ਲੈਣ ਲਈ 550 ਰੁਪਏ ਦੇਣੇ ਪੈਣਗੇ।

 

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਨੇ ਐਲਪੀਜੀ ਦੇ ਮਾਮਲੇ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਹੁਣ ਉੱਜਵਲਾ ਯੋਜਨਾ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਰਾਹੀਂ ਸਾਡੇ ਭੈਣ-ਭਰਾ ਹੁਣ ਲੱਕੜ, ਗੋਹੇ ਅਤੇ ਹੋਰ ਰਵਾਇਤੀ ਬਾਲਣ ਤੋਂ ਛੁਟਕਾਰਾ ਪਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।

 

ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਹਿਲਾਂ ਹੀ ਮਹਿੰਗਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਸਿਲੰਡਰ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਘਰੇਲੂ ਔਰਤਾਂ ‘ਤੇ ਪਵੇਗਾ, ਕਿਉਂਕਿ ਲਗਭਗ ਹਰ ਘਰ ‘ਚ ਐੱਲ.ਪੀ.ਜੀ. ਸਿਲੰਡਰ ਦੀ ਵਰਤੋਂ ਹੋ ਰਹੀ ਹੈ।

Advertisement
Safar Television

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਸਟ੍ਰੀਬਿਊਸ਼ਨ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਉੱਜਵਲਾ ਸਕੀਮ ਅਤੇ ਜਨਰਲ ਸ਼੍ਰੇਣੀ ਦੇ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਬਦੀਲੀ ਦੋਵਾਂ ਸ਼੍ਰੇਣੀਆਂ ਲਈ ਲਾਗੂ ਕੀਤੀ ਗਈ ਹੈ, ਜਿਸ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਹਨ।

Continue Reading

Featured

ਕਿਵੇਂ ਹੁੰਦਾ ਹੈ ? ਖਾਧਾ ਹੋਇਆ ਭੋਜਨ ਹਜ਼ਮ

Published

on

ਮਨੁੱਖੀ ਸ਼ਰੀਰ ਨੂੰ ਵੱਖ-ਵੱਖ ਸ਼ਰੀਰਕ ਗਤੀਵਿਧਿਆਂ ਲਈ ਰੈਗੂਲਰ ਭੋਜਨ ਦੀ ਲੋੜ ਪੈਂਦੀ ਹੈ। ਮਨੁੱਖ ਜੋ ਭੋਜਨ ਖਾਂਦਾ ਹੈ, ਉਹ ਸ਼ਰੀਰ ‘ਚ ਦੋ ਮਹੱਤਵਪੂਰਨ ਕੰਮ ਕਰਦਾ ਹੈ। ਪਹਿਲਾ, ਇਹ ਸ਼ਰੀਰ ਦੇ ਵਿਕਾਸ ਲਈ ਜ਼ਰੂਰੀ ਪੋਟੀਨ ਦੀ 1 ਪੂਰਤੀ ਕਰਦਾ ਹੈ ਅਤੇ ਦੂਜਾ ਇਹ ਸ਼ਰੀਰ ਦੇ ਵੱਖ-ਵੱਖ ਸੈੱਲਾਂ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ।

 

ਕੀ ਤੁਸੀਂ ਜਾਣਦੇ ਹੋ? ਕਿ ਜੋ ਭੋਜਨ ਤੁਸੀਂ ਖਾਂਦੇ ਹੋ, ਉਹ ਤੁਹਾਡੇ ਪੇਟ ‘ਚ ਜਾ ਕੇ ਕਿਵੇਂ ਪਚਦਾ ਹੈ? ਅਤੇ ਕਿਸ ਤਰ੍ਹਾਂ ਤੁਹਾਡੇ ਸ਼ਰੀਰ ਨੂੰ ਉਸ ਨਾਲ ਜ਼ਰੂਰੀ ਪੋਸ਼ਣ ਪ੍ਰਾਪਤ ਹੁੰਦਾ ਹੈ ? ਜੇਕਰ ਨਹੀਂ ਤਾਂ ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭੋਜਨ ਹਜ਼ਮ ਕਰਨ ਦੀ ਇਹ ਸਾਰੀ ਪ੍ਰਕਿਰਿਆ ਕਿਸ ਤਰ੍ਹਾਂ ਪੂਰਨ ਹੁੰਦੀ ਹੈ।

 

 

Advertisement
Safar Television

 

ਮਨੁੱਖੀ ਸ਼ਰੀਰ `ਚ ਭੋਜਨ ਹਜ਼ਮ ਕਰਨ ਦੀ ਪ੍ਰਕਿਰਿਆ ਕਾਫੀ ਜਟਿਲ ਹੈ। ਇਹ ਬਾਲਗ ਮਰਦ ‘ਚ ਮੂੰਹ ਤੋਂ ਲੈ ਕੇ ਮਲ-ਦੁਆਰ ‘ਤੱਕ ਗੈਸਟ੍ਰੋਇੰਟੈਸਟਾਈਨਲ ਟ੍ਰੈਕਟ ਦੀ ਲੰਬਾਈ ਲਗਭਗ ਸਾਢੇ 6 ਮੀਟਰ (20 ਫੁੱਟ) ਹੁੰਦੀ ਹੈ। ਇਸ ਨੂੰ ਦੋ ਮੁੱਖ ਭਾਗਾਂ ਅਪਰ ਗੈਸਟ੍ਰੋਇੰਟੈਸਟਾਈਨਲ ਟ੍ਰੈਕਟ ਅਤੇ ਲੋਅਰ ਗੈਸਟ੍ਰੋਇੰਟੈਸਟਾਈਨਲ ਟ੍ਰੈਕਟ ‘ਚ ਵੰਡਿਆ ਜਾਂਦਾ ਹੈ।

 

 

ਅਪਰ ਗੈਸਟ੍ਰੋਇੰਟੈਸਟਾਈਨਲ ਟੈਕਟ ‘ਚ ਮੂੰਹ, ਫੈਰੈਂਕਸ ਅਸੋਫੈਗਸ, ਸਟਮਕ ਅਤੇ

Advertisement
Safar Television

 

ਡਿਓਡੀਨਮ ਸ਼ਾਮਲ ਹੁੰਦੇ ਹਨ, ਜਦਕਿ ਲੇਅਰ ਗੈਸਟੋਇੰਟੈਸਟਾਈਨਲ ਟੈਕਟ ‘ਚ ਛੋਟੀ ਅਤੇ ਵੱਡੀ ਅੰਤੜੀ ਦੇ ਇਲਾਵਾ ਮੂਲ-ਦੁਆਰ ਤੱਕ ਦਾ ਹਿੱਸਾ ਸ਼ਾਮਲ ਹੁੰਦਾ ਹੈ।

 

 

 

Advertisement
Safar Television

ਭੋਜਨ ਕਿਵੇਂ ਹਜ਼ਮ ਹੁੰਦਾ ਹੈ ?

 

ਹਾਲਾਂਕਿ ਭੋਜਨ ਖਾਣ ਤੋਂ ਲੈ ਕੇ ਇਸ ਦੇ ਪਾਚਨ ਤੱਕ ਅਤੇ ਅੰਡ ‘ਚ ਮਲ ਦੇ ਰੂਪ ‘ਚ ਇਸ ਦੇ ਵਾਲਤੂ ਹਿੱਸਿਆਂ ਨੂੰ ਬਾਹਰ ਕੱਢਣ ਤੱਕ ਦਾ ਸਮਾਂ ਬਹੁਤ ਸਾਰੀਆਂ ਚੀਜ਼ਾਂ ‘ਤੇ ਨਿਰਭਰ ਕਰਦਾ ਹੈ, ਪਰ ਆਮ ਤੌਰ ‘ਤੇ ਇਸ ਸਾਰੀ ਪ੍ਰਕਿਰਿਆ ‘ਚ ਲਗਭਗ 24 ਘੰਟੇ ਲੱਗਦੇ ਹਨ।

 

ਹਜ਼ਮ ਕਰਨ ਦੀ ਪ੍ਰਕਿਰਿਆ ਸਾਡੇ ਮੂੰਹ ਤੋਂ ਹੀ ਸ਼ੁਰੂ ਹੋ ਜਾਂਦੀ ਹੈ ।ਜਦੋਂ ਅਸੀਂ ਭੋਜਨ ਚਬਾਉਂਦੇ ਹਾਂ ਤਾਂ ਸਾਡੇ ਮੂੰਹ ‘ਚ ਪੈਦਾ ਹੋਣ ਵਾਲਾ ਬੁੱਕ ਇਸ ਨੂੰ ਗਿੱਲਾ ਕਰ ਕੇ ਕੋਮਲ ਕਰ ਦਿੰਦਾ ਹੈ।

Advertisement
Safar Television

 

ਥੁੱਕ ‘ਚ ਟਾਇਲਿਨ ਨਾਂ ਦਾ ਇਕ ਤੱਤ ਹੁੰਦਾ ਹੈ, ਜੋ ਭੋਜਨ ‘ਚ ਮੌਜੂਦ ਸਟਾਰਚ ਨੂੰ ਸ਼ੂਗਰ ‘ਚ ਬਦਲ ਦਿੰਦਾ ਹੈ। ਇਹ ਭੋਜਨ ਹਜ਼ਮ ਕਰਨ ਦੀ ਪਹਿਲੀ ਸਟੇਜ ਹੈ। ਇਸ ਦੇ ਬਾਅਦ ਅਸੀ ਭੋਜਨ ਨੂੰ ਚਬਾਉਣ ਦੇ ਬਾਅਦ ਖਾ ਲੈਂਦੇ ਹਾਂ। ਜ਼ਰੂਰੀ ਹੈ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਹੀ ਖਾਧਾ ਜਾਵੇ।

 

ਭੋਜਨ ਨੂੰ ਹਜ਼ਮ ਕਰਨ ਲਈ ਕਈ ਅੰਗ ਕੰਮ ਕਰਦੇ ਹਨ।

 

Advertisement
Safar Television

ਇਸ ਦੇ ਬਾਅਦ ਉਹ ਦਬਾਇਆ ਹੋਇਆ ਭੋਜਨ ਐਸੋਫੈਗਸ ਤੋਂ ਹੋ ਕੇ ਗੁਜਰਦਾ ਹੋਇਆ ਪੇਟ ਤੱਕ ਪਹੁੰਚਦਾ ਹੈ, ਜਿਥੇ ਗੋਸਟਿਕ ਜੂਸ ਇਸ ‘ਚ ਮਿਲ ਜਾਂਦੇ ਹਨ। ਪੇਟ ਦੀਆਂ ਦੀਵਾਰਾਂ ਖਾਸ ਕਿਸਮ ਦੇ ਰਸ ਕੱਢਦੀਆਂ ਹਨ। ਇਨ੍ਹਾਂ ਰਸਾਂ ‘ਚ ਪੈਪਸਿਨ ਅਤੇ ਹਾਈਡ੍ਰੋਕਲੋਰਿਕ ਐਸਿਡ ਨਾਮਕ ਐਂਜਾਈਮ ਹੁੰਦੇ ਹਨ।

 

ਪੈਪਸਿਨ ਭੋਜਨ ‘ਚ ਮੌਜੂਦ ਮਾਲੀਕਿਊਲਸ ਨੂੰ ਪੈਪਟੋਨਸ ‘ਚ ਬਦਲ ਦਿੰਦਾ ਹੈ। ਪੇਟ ਤੋਂ ਹੁੰਦੇ ਹੋਏ ਭੋਜਨ ਛੋਟੀ

 

ਅੰਤੜੀ ‘ਚ ਪਹੁੰਚਦਾ ਹੈ।ਇਥੇ ਇਹ ਤਿੰਨ ਹੋਰ ਪਾਚਨ ਰਸਾਂ ਨਾਲ ਮਿਲਦਾ ਹੈ ।ਇਹ ਹਨ, ਬਾਇਲ, ਪੈਂਕ੍ਰਿਆਟਿਕ ਅਤੇ ਇੰਟੈਸਟਾਈਨਲ ਜੂਸ।

Advertisement
Safar Television

 

• ਇਸ ‘ਚੋਂ ਬਾਇਲ ਲਿਵਰ ਤੋਂ ਨਿਕਲਦਾ ਹੈ। ਇਸ ਜੂਸ ਦਾ ਮੁੱਖ ਕੰਮ ਭੋਜਨ ‘ਚ ਮੌਜੂਦ ਚਰਬੀ ਨੂੰ ਹਜ਼ਮ ਕਰਨਾ ਹੁੰਦਾ ਹੈ।

 

• ਇਟੈਸਟਾਈਨਲ 7 ਜੂਸ ਦਾ ਕੰਮ ਐਸਿਡਸ ਨੂੰ ਕੰਟਰੋਲ ਕਰਨਾ ਹੈ। ਇਹ ਪ੍ਰੋਟੀਨ ਨੂੰ ਹਜ਼ਮ ਕਰਨ ‘ਚ ਵੀ ਮਦਦ ਕਰਦਾ ਹੈ।

 

Advertisement
Safar Television

• ਇੰਟੈਸਟਾਈਨਲ ਜੂਸ ਸ਼ੂਗਰ ਨੂੰ ਗਲੂਕੋਜ਼ ‘ਚ ਬਦਲਦਾ ਹੈ।

 

ਇਥੇ ਕਈ ਤਰ੍ਹਾਂ ਦੇ ਐਂਜਾਈਮ ਵੀ ਭੋਜਨ ਵਿਚ ਮਿਲ ਜਾਂਦੇ ਹਨ। ਭੋਜਨ ਮੁੱਖ ਰੂਪ ਨਾਲ ਇਸੇ ਹਿੱਸੇ ‘ਚ ਹਜ਼ਮ ਹੁੰਦਾ ਹੈ।

 

ਇਸ ਦੇ ਬਾਅਦ ਹਜ਼ਮ ਹੋਏ ਭੋਜਨ ਨੂੰ ਛੋਟੀ ਅੰਤੜੀ ਦੀਆਂ ਦੀਵਾਰਾਂ ‘ਚ ਮੌਜੂਦ ਖੂਨ ਦੀਆਂ ਨਾੜੀਆਂ ਦੁਆਰਾ ਸਮੇਟ ਲਿਆ ਜਾਂਦਾ ਹੈ।

Advertisement
Safar Television

 

ਇਸ ਤੋਂ ਬਾਅਦ ਭੋਜਨ ਦੇ ਬੇਕਾਰ ਹਿੱਸੇ ਵੱਡੀ ਅੰਤੜੀ ‘ਚ ਚੱਲੇ ਜਾਂਦੇ ਹਨ ਅਤੇ ਆਖਿਰ ‘ਚ ਮਲ ਦੇ ਰੂਪ ‘ਚ ਸ਼ਰੀਰ ਤੋਂ ਬਾਹਰ ਕੱਢ ਦਿੱਤੇ ਜਾਂਦੇ ਹਨ।

Continue Reading

Featured

ਬੱਚੇ ਹੋਣਗੇ ਜ਼ਿਆਦਾ’ ਤਾਂ ਦਿਮਾਗ ਬਣਿਆ ਰਹੇਗਾ ਤਾਜ਼ਾ

Published

on

ਬੱਚੇ ਰੱਬ ਦਾ ਵਰਦਾਨ ਹੁੰਦੇ ਹਨ। ਭਾਵੇਂ ਸ਼ੈਤਾਨ ਹੋਣ, ਪਰ ਕਈ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਬਦਮਾਸ਼ੀ ਵਿਚ ਹੀ ਛੁਪਿਆ ਹੁੰਦਾ ਹੈ। ਹਾਲ ਹੀ ਵਿਚ ਇਕ ਸਟੱਡੀ ਦਾਅਵਾ ਕਰਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਬੱਚੇ ਜ਼ਿਆਦਾ ਹੁੰਦੇ ਹਨ, ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਜ਼ਿਆਦਾ ਚੁਸਤ ਹੁੰਦੇ ਹਨ ਅਤੇ ਉਨ੍ਹਾਂ ਦੀ ਬ੍ਰੇਨ ਏਜਿੰਗ ਦੀ ਰਫਤਾਰ ਘੱਟ ਹੋ ਜਾਂਦੀ ਹੈ।

 

ਇਹ ਨਵੇਂ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਕਾਰਨ ਰਾਤਾਂ ਦੀ ਨੀਂਦ ਹਰਾਮ ਕਰਨਾ ਅਤੇ ਸਵੇਰੇ ਤਣਾਅਗ੍ਰਸਤ ਰਹਿਣਾ ਅਸਲ ਵਿਚ ਤੁਹਾਡੇ ਲਈ ਕਿਸੇ ਪ੍ਰੇਮਤ ਨਾਲੋਂ ਘੱਟ ਨਹੀਂ।

 

 

Advertisement
Safar Television

 

ਖੋਜੀਆਂ ਨੇ ਯੂ.ਕੇ. ਦੀਆਂ 19,964 ਔਰਤਾਂ ਅਤੇ 17,607 ਮਰਦਾਂ ਦੇ ਬੇਨ ਸਕੈਨ ਦਾ ਵਿਸ਼ਲੇਸ਼ਣ ਕੀਤਾ। ਦੇਖਿਆ ਕਿ ਜਿਨ੍ਹਾਂ ਲੋਕਾਂ ਦੇ ਬੱਚੇ ਸਨ, ਉਨ੍ਹਾਂ ਦੀ ਉਮਰ ਵਧਣ ਦੇ ਨਾਲ ਫੰਕਸ਼ਨਲ ਕਨੈਕਟੀਵਿਟੀ ਦਾ ਹਾਲ ਚੰਗਾ ਸੀ, ਜਦਕਿ ਜਿਨ੍ਹਾਂ ਲੋਕਾਂ ਦੇ ਘੱਟ ਜਾਂ ਕੋਈ ਬੱਚੇ ਨਹੀਂ ਸੀ, ਉਨ੍ਹਾਂ ਦੀ ਸਥਿਤੀ ਵੱਖਰੀ ਸੀ। ਭਾਵ, ਇਨ੍ਹਾਂ ਲੋਕਾਂ ਦਾ ਦਿਮਾਗ ਅਤੇ ਬਾਡੀ ਦੇ ਵੱਖ-ਵੱਖ ਪਾਰਟਸ ਨਾਲ ਕੋ-ਆਰਡੀਨੇਸ਼ਨ ਸਹੀ ਸੀ। ਇਹ ਪ੍ਰਭਾਵ ਵਿਸ਼ੇਸ਼ ਰੂਪ ਨਾਲ ਦਿਮਾਗ ਦੇ ਉਨ੍ਹਾਂ ਹਿੱਸਿਆਂ ‘ਚ ਪ੍ਰਮੁੱਖ ਸੀ, ਜੋ ਗਤੀ, ਸੰਵੇਦਨਾ ਅਤੇ ਸਮਾਜਿਕ ਜੁੜਾਅ ਨਾਲ ਜੁੜੇ ਹੁੰਦੇ ਹਨ।

 

ਰਟਗਰਸ ਸੈਂਟਰ ਫਾਰ ਐਡਵਾਂਸਡ ਹਿਊਮਨ ਬੇਨ ਇਮੇਜਿੰਗ ਰਿਸਰਚ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਅਵਰਾਮ ਹੋਮਜ਼ ਮੁਤਾਬਕ, “ਵਿਅਕਤੀ ਦੀ ਉਮਰ ਵਧਣ ਨਾਲ ਫੰਕਸ਼ਨਲ ਕਨੈਟੀਵਿਟੀ ‘ਚ ਕਮੀ ਵਾਲੇ ਖੇਤਰ, ਬੱਚੇ ਹੋਣ ‘ਤੇ ਕਨੈਟੀਵਿਟੀ ‘ਚ ਵਾਧਾ ਕਰਦੇ ਹਨ।”

 

Advertisement
Safar Television

* ਖੋਜ ‘ਚ ਇਕ ਗੱਲ ਸਾਹਮਣੇ ਆਈ ਕਿ ਮਰਦਾਂ ਅਤੇ ਔਰਤਾਂ ਲਈ ਨਤੀਜਾ ਬਰਾਬਰ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਬ੍ਰੇਨ ਬੂਸਟਿੰਗ ਇਫੈਕਟ ਗਰਭਅਵਸਥਾ ਦੀ ਬਜਾਏ ਪਾਲਣ-ਪੋਸ਼ਣ ਨਾਲ ਸੰਬੰਧਤ ਹਨ।

 

* ਹੋਮਸ ਦੇ ਮੁਤਾਬਕ, “ਗਰਭਅਵਸਥਾ ਦੀ ਬਜਾਏ ਪ੍ਰੋਟੈਕਟਿਵ ਵਾਤਾਵਰਣ ਮਹੱਤਵਪੂਰਨ ਹੁੰਦਾ ਹੈ, ਬੱਚਿਆਂ ਦਾ ਖਿਆਲ ਰੱਖਣ ਦਾ ਭਾਰਵ ਮਾਤਾ ਅਤੇ ਪਿਤਾ ਦੋਵਾਂ ‘ਚ ਦੇਖਣ ਨੂੰ ਮਿਲਦਾ ਹੈ।” ਰਿਸਰਚ ‘ਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਰਿਵਾਰ ਜੇਕਰ ਇਕੱਠੇ ਜਿਆਦਾ ਸਮਾਂ ਬਿਤਾਉਂਦਾ ਹੈ ਜਾਂ ਸਮਾਜਿਕ ਸਮਾਰੋਹਾਂ ਦਾ ਹਿੱਸਾ ਬਣਦਾ ਹੈ, ਤਾਂ ਵੀ ਪੇਰੈਂਟਸ ਨੂੰ ਲਾਭ ਪਹੁੰਚਾਉਂਦਾ ਹੈ।

 

ਖੋਜ ਦੇ ਮੁੱਖ ਸਿੱਟੇ

Advertisement
Safar Television

 

ਖੁਸ਼ੀ ਅਤੇ ਸਰਗਰਮੀ

 

ਬੱਚਿਆਂ ਦੇ ਨਾਲ ਮਾਤਾ-ਪਿਤਾ ਦਾ ਜੀਵਨ ਖੁਸ਼ਹਾਲ ਅਤੇ ਸਰਗਰਮ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੇ ਦਿਮਾਗ਼ ਨੂੰ ਵੀ ਲਾਭ ਮਿਲਦਾ ਹੈ।

 

Advertisement
Safar Television

 

 

ਦਿਮਾਗ ਦੀ ਕਨੈਕਟੀਵਿਟੀ

 

ਬੱਚਿਆਂ ਦੇ ਨਾਲ ਮਾਤਾ-ਪਿਤਾ ਦਾ ਦਿਮਾਗ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ, ਜਿਸ ਨਾਲ ਉਹ ਜ਼ਿਆਦਾ ਸਰਗਰਮ ਅਤੇ ਖੁਸ਼ ਰਹਿੰਦੇ ਹਨ।

Advertisement
Safar Television

 

ਪਰਿਵਾਰ ਅਤੇ ਦਿਮਾਗ

 

ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਬਿਤਾਉਣਾ ਦਿਮਾਗ ਲਈ ਬਹੁਤ *ਫਾਇਦੇਮੰਦ ਹੁੰਦਾ ਹੈ, ਜਿਸ ਨਾਲ ਦਿਮਾਗ ਦੀ ਕਾਰਜ ਸਮਰੱਥਾ ਅਤੇ ਕਨੈਕਟੀਵਿਟੀ ਬਿਹਤਰ ਹੁੰਦੀ ਹੈ।

 

Advertisement
Safar Television

ਇਹ ਸਿੱਟਾ ਬੀਤੇ ਦਿਨੀਂ ‘ਜਰਨਲ ਪ੍ਰੋਸੀਡਿੰਗਸ ਆਫ ਦਿ ਨੈਚੁਰਲ ਅਕੈਡਮੀ ਆਫ ਸਾਇੰਸੇਜ’ ਵਿਚ ਪ੍ਰਕਾਸ਼ਿਤ ਹੋਏ।

Continue Reading

Trending