News
ਕਲਾਕਾਰ ਤੋਂ ਕਿਵੇਂ ਬਣੇ ਮੁੱਖ ਮੰਤਰੀ? ਸ. ਭਗਵੰਤ ਸਿੰਘ ਮਾਨ ਜੀ

ਭਗਵੰਤ ਸਿੰਘ ਮਾਨ : ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਹੋਇਆ। ਭਗਵੰਤ ਮਾਨ ਇੱਕ ਭਾਰਤੀ ਸਿਆਸਤਦਾਨ, ਸਮਾਜ ਸੇਵਕ, ਸਾਬਕਾ ਕਮੇਡੀਅਨ ,ਗਾਇਕ ਅਤੇ ਅਦਾਕਾਰ ਹੈ ਜੋ ਵਰਤਮਾਨ ਵਿੱਚ 2022 ਤੋਂ ਪੰਜਾਬ ਦੇ 17ਵੀਂ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਉਦੋਂ ਤੋਂ ਪੰਜਾਬ ਵਿਧਾਨ ਸਭਾ ਵਿੱਚ ਧੂਰੀ ਵਿਧਾਨ ਸਭਾ ਹਲਕੇ ਤੋਂ ਨੁਮਾਇੰਦਗੀ ਕੀਤੀ ਸੀ ਅਤੇ 2019 ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਕਨੀਵੀਨਰ ਵਜੋਂ ਵੀ ਸੇਵਾ ਕਰ ਰਿਹਾ ਹੈ। ਇਸ ਤੋਂ ਪਹਿਲਾਂ 2014 ਤੋਂ 2022 ਤੱਕ ਸੰਗਰੂਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਰਹੇ ਹਨ।
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪਿਤਾ ਮਹਿੰਦਰ ਸਿੰਘ ਅਤੇ ਮਾਤਾ ਹਰਪਾਲ ਕੌਰ ਦੇ ਘਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਸੁਨਾਮ ਤਹਿਸੀਲ ਦੇ ਪਿੰਡ ਸਤੋਜ ਵਿੱਚ ਹੋਇਆ। ਉਸਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਬੈਚਲਰ ਆਫ ਕੁਮਾਰਸ ਕੋਰਸ ਦਾ ਪਹਿਲਾ ਸਾਲ ਪੂਰਾ ਕੀਤਾ।
ਭਗਵੰਤ ਮਾਨ ਨੌਜਵਾਨ ਕਮੇਡੀ ਤਿਉਹਾਰਾਂ ਤੇ ਅੰਤਰ ਕਾਲਜ ਮੁਕਾਬਲੇ ਵਿੱਚ ਹਿੱਸਾ ਲਿਆ ਕਰਦਾ ਸੀ ਉਸਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੁਕਾਬਲੇ ਵਿੱਚ ਦੋ ਸੋਨੇ ਦੇ ਮੈਡਲ ਜਿੱਤੇ।
ਭਗਵੰਤ ਮਾਨ ਨੇ ਰਾਜਨੀਤੀ ਕਾਰੋਬਾਰ ਅਤੇ ਖੇਡਾਂ ਜਿਵੇਂ ਆਮ ਭਾਰਤੀ ਵਿਦਿਆ ਬਾਰੇ ਕਾਮੇਡੀ ਰੂਟੀਨ ਵਿਕਸਿਤ ਕੀਤਾ ਉਸ ਦਾ ਪਹਿਲਾ ਕਮੇਡੀ ਐਲਬਮ ਜਗਤਾਰ ਜੱਸੀ ਨਾਲ ਸੀ। ਇਕੱਠਿਆਂ ਮਿਲ ਕੇ ਉਹਨਾਂ ਨੇ ਅਲੱਗ ਈ.ਟੀ.ਸੀ ਪੰਜਾਬੀ ਲਈ ਜੁਗਨੂੰ ਕਹਿੰਦਾ ਹੈ ਨਾਮ ਦਾ ਇੱਕ ਟੈਲੀਵਿਜ਼ਨ ਪ੍ਰੋਗਰਾਮ ਬਣਾਇਆ 10 ਸਾਲ ਬਾਅਦ ਉਹਨਾਂ ਨੇ ਵੱਖੋ ਵੱਖਰੇ ਰਾਹ ਅਪਣਾਏ।
ਭਗਵੰਤ ਮਾਨ ਰਾਣਾ ਰਣਵੀਰ ਨਾਲ ਇੱਕ ਕਮੇਡੀ ਭਾਈਵਾਲੀ ਭਾਈ ਇਕੱਠੇ ਮਿਲ ਕੇ ਉਹਨਾਂ ਨੇ ਟੈਲੀਵਿਜ਼ਨ ਪ੍ਰੋਗਰਾਮ ਅਲਫਾ ਈਟੀਸੀ ਪੰਜਾਬੀ ਲਈ ਜੁਗਨੂ ਮਸਤ ਮਸਤ ਤਿਆਰ ਕੀਤਾ 2006 ਵਿੱਚ ਮਾਣ ਅਤੇ ਜੱਗੀ ਨੇ ਆਪਣੇ ਸ਼ੋ ਵਿੱਚ “ਲਾਈਵ ਵਿਦ ਵਾਈਫ” ਨਾਲ ਕਨੇਡਾ ਤੇ ਇੰਗਲੈਂਡ ਤੋਂ ਦੌਰਾ ਕੀਤਾ।
2008 ਵਿੱਚ ਭਗਵੰਤ ਮਾਨ ਨੇ ਸਟਾਰ ਪਲੱਸ ਉੱਤੇ ਗਰੇਟ ਇੰਡੀਅਨ ਲਾਫਟਰ ਚੈਲੰਜ ਵਿੱਚ ਹਿੱਸਾ ਲਿਆ ਜਿਸ ਨਾਲ ਉਸ ਦੇ ਦਰਸ਼ਕਾਂ ਵਿੱਚ ਵਾਧਾ ਹੋਇਆ ਭਗਵਾਨ ਦਾ ਮਾਨ ਨੇ ਐਮ.ਐਚ. ਵੰਨ ਤੇ ਜੁਗਨੂ ਹਾਜ਼ਿਰ ਹੈ ਤੇ ਮਨਜੀਤ ਮਾਨ ਦੀ ਫਿਲਮ ਸੁਖਮਣੀ ਵਿੱਚ ਕੰਮ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2015 ਵਿੱਚ ਪਹਿਲਾਂ ਆਪਣੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਲੈ ਲਿਆ ਸੀ ਤੇ ਉਹ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਵਿੱਚ ਰਹਿਣ ਲੱਗ ਗਏ ਸਨ ਦੋਵੇਂ ਬੱਚੇ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ( 48)ਨੇ 7 ਜੁਲਾਈ 2022 ਨੂੰ ਦੂਜਾ ਵਿਆਹ ਕਰਵਾ ਲਿਆ ਉਹ ਹਰਿਆਣਾ ਦੇ ਪਿਹੋਵਾ ਦੀ ਵਸਨੀਕ ਡਾਕਟਰ ਗੁਰਪ੍ਰੀਤ ਕੌਰ( 32) ਨਾਲ ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਹਾਊਸ ਵਿੱਚ ਲਾਵਾ ਲਈਆ। ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਦੇ ਪਰਿਵਾਰ ਤੋਂ ਇਲਾਵਾ ਅਰਵਿੰਦਰ ਕੇਜਰੀਵਾਲ ਦਾ ਪਰਿਵਾਰ ਵੀ ਵਿਆਹ ‘ਚ ਸ਼ਾਮਲ ਹੋਇਆ।
2011 ਦੇ ਸ਼ੁਰੂ ਵਿਚ, ਮਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋਏ। 2012 ਵਿਚ, ਉਹ ਲਹਿਰਾਗਾਗਾ ਹਲਕੇ ਤੂੰ ਚੋਣ ਲੜਨ ਵਿੱਚ ਅਸਫਲ ਰਹੇ ਸਨ।
ਮਾਰਚ 2014 ਵਿੱਚ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਚੋਣ ਲੜਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਨੇ 200,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
2019 ਵਿਚ, ਉਸਨੇ ਫਿਰ ਲੋਕ ਸਭਾ ਦੀ ਸੰਗਰੂਰ ਤੋਂ ਸੀਟ ਜਿੱਤ ਕੇ ਭਾਰਤ ਦੀਆਂ ਆਮ ਚੋਣਾਂ ਵਿੱਚ 111,111 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਉਹ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਵਿਚੋਂ ਸੰਸਦ ਮੈਂਬਰ ਹਨ।

News
ਪਹਿਲਗਾਮ ਦੀ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ‘ਚ 6 ਅੱਤਵਾਦੀਆਂ ਦੇ ਢਾਹੇ ਘਰ

ਸ਼੍ਰੀਨਗਰ, 26 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਹੁਣ ਤੱਕ 6 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਧਮਾਕੇ ‘ਚ ਜਿਨ੍ਹਾਂ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ, ਉਨ੍ਹਾਂ ‘ਚ ਲਸ਼ਕਰ ਦੇ ਆਸਿਫ ਸ਼ੇਖ, ਆਦਿਲ ਠੋਕਰ, ਹਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ।
ਇਨ੍ਹਾਂ ‘ਚੋਂ ਜੈਸ਼ ਦਾ ਅਹਿਸਾਨ 2018 ‘ਚ ਪਾਕਿਸਤਾਨ ਤੋਂ ਟਰੇਨਿੰਗ ਲੈ ਕੇ ਵਾਪਸ ਆਇਆ ਸੀ।ਪਹਿਲਗਾਮ ਹਮਲੇ ‘ਚ ਆਸਿਫ ਅਤੇ ਆਦਿਲ ਦਾ ਨਾਂ ਸਾਹਮਣੇ ਆਇਆ ਸੀ। ਫੌਜ ਨੇ ਇਹ ਕਾਰਵਾਈ ਤਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ।
News
ਪੰਜਾਬ ਦੇ ਰਾਜਪੁਰਾ ਦੇ ਨੌਜਵਾਨ ਦੀ ਆਸਟ੍ਰੇਲੀਆ ਵਿਚ ਗੋਲੀਆਂ ਮਾਰ ਕੇ ਕੀਤੀ ਹੱਤਿਆ

ਰਾਜਪੁਰਾ, 25 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18) ਪੁੱਤਰ ਅਮਰਿੰਦਰ ਸਿੰਘ ਸਾਹਨੀ ਵਾਸੀ ਗੁਲਾਬ ਨਗਰ ਕਲੋਨੀ, ਰਾਜਪੁਰਾ, ਪਟਿਆਲਾ ਵਜੋਂ ਹੋਈ ਹੈ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ‘ਚ ਕਾਰ ਪਾਰਕਿੰਗ ਨੂੰ ਲੈਕੇ ਇਕ ਨੌਜਵਾਨ ਨਾਲ ਬਹਿਸ ਤੋਂ ਬਾਅਦ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਹੋਣ ਤੋਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਬੇਟੇ ਦੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਓਦੋਂ ਦਾ ਸਦਮੇ ‘ਚ ਹੈ। ਆਸਟ੍ਰੇਲੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
News
ਬਠਿੰਡਾ ਬੱਸ ਸਟੈਂਡ ਬਦਲਣ ਦੇ ਵਿਰੋਧ ‘ਚ ਲੱਗਾ ਪੱਕਾ ਮੋਰਚਾ

Punjab
ਬਠਿੰਡਾ: 24 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਬਠਿੰਡਾ ਸ਼ਹਿਰ ਦੇ ਬਸ ਸਟੈਂਡ ਨੂੰ ਮਲੋਟ ਰੋਡ ‘ਤੇ ਲਿਜਾਣ ਦੇ ਫੈਸਲੇ ਦੇ ਵਿਰੋਧ ‘ਚ ਅੱਜ ਸਥਾਨਕ ਨਾਗਰਿਕਾਂ, ਵਪਾਰਕ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਸਮਾਜਿਕ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਾ. ਭੀਮ ਰਾਓ ਅੰਬੇਡਕਰ ਪਾਰਕ ‘ਚ ਸਵੇਰੇ 11 ਵਜੇ ਤੋਂ ਪੱਕਾ ਮੋਰਚਾ ਲਾਇਆ ਗਿਆ। ਇਹ ਮੋਰਚਾ ਬਠਿੰਡਾ ਸ਼ਹਿਰ ਦੇ ਹਿੱਤਾਂ ਦੀ ਰੱਖਿਆ ਅਤੇ ਆਮ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਵੇਖਦੇ ਹੋਏ ਸੁੱਤੇ ਸਿਸਟਮ ਨੂੰ ਜਗਾਉਣ ਵਾਸਤੇ ਲਾਇਆ ਗਿਆ।
ਮੋਰਚੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਨੇਤਾਵਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸਥਿਤ ਮੌਜੂਦਾ ਬਸ ਅੱਡਾ ਨਾ ਸਿਰਫ਼ ਲੋਕਾਂ ਲਈ ਆਸਾਨੀ ਨਾਲ ਪਹੁੰਚ ਯੋਗ ਹੈ, ਸਗੋਂ ਆਲੇ-ਦੁਆਲੇ ਦੇ ਵਪਾਰੀਆਂ ਦੀ ਰੋਜ਼ੀ-ਰੋਟੀ ਦਾ ਵੀ ਮੁੱਖ ਕੇਂਦਰ ਹੈ। ਨਵੇਂ ਜਗ੍ਹਾ‘ਤੇ ਬਸ ਸਟੈਂਡ ਨੂੰ ਸ਼ਿਫਟ ਕਰਨਾ ਨਾ ਸਿਰਫ਼ ਆਮ ਲੋਕਾਂ ਲਈ ਅਸੁਵਿਧਾਜਨਕ ਹੋਵੇਗਾ, ਸਗੋਂ ਇਸ ਨਾਲ ਸਥਾਨਕ ਵਪਾਰ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਨੇਤਾਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਰਾਏ ਲੈਣ ਦੀ ਗੱਲ ਕਰਦੀ ਹੈ। ਬੱਸ ਸਟੈਂਡ ਬਦਲਣ ਸਬੰਧੀ ਵੀ ਆਮ ਲੋਕਾਂ ਦੀ ਰਾਏ ਲਾਜ਼ਮੀ ਲੈਣੀ ਚਾਹੀਦੀ ਹੈ, ਤਾਂ ਜੋ ਲੋਕ ਆਪਣੇ ਹੱਕ ਦੀ ਗੱਲ ਸਰਕਾਰ ਦੇ ਸਾਹਮਣੇ ਰੱਖ ਸਕਣ। ਪ੍ਰਦਰਸ਼ਨਕਾਰੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਾਰੇ ਸੰਬੰਧਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਸਹਿਮਤੀ ਵਾਲਾ ਹੱਲ ਕੱਢਿਆ ਜਾਵੇ।
ਜੇਕਰ ਪ੍ਰਸਾਸ਼ਨ ਵਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਮੋਰਚਾ ਅਣਸ਼ਚਿਤਕਾਲੀ ਧਰਨੇ ਵਿੱਚ ਬਦਲ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਅਤੇ ਬਸ ਸਟੈਂਡ ਨੂੰ ਕਿਸੇ ਵੀ ਕੀਮਤ ‘ਤੇ ਬਦਲਣ ਨਹੀਂ ਦਿੱਤਾ ਜਾਵੇਗਾ। ਮੋਰਚੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਵੀ ਪਹੁੰਚੇ ਅਤੇ ਬਸ ਸਟੈਂਡ ਨਾ ਬਦਲਣ ਲਈ ਮੋਰਚੇ ਦਾ ਸਮਰਥਨ ਕੀਤਾ।
-
Featured5 months ago
ਦੁਨੀਆਂ ਨੂੰ ਜਿੱਤਣ ਦੇ ਅਨੋਖੇ ਤਰੀਕੇ
-
Crime5 months ago
Bathinda ਦੇ ਪਿੰਡ dan singh wala ਵਿੱਚ ਚਿੱਟੇ ਵਾਲਿਆ ਨੇ ਲਾਈ ਘਰਾਂ ਨੂੰ ਅੱ-ਗ ਕਿਰਪਾਨਾਂ ਕਪਿਆਂ ਨਾਲ ਵੱਡੇ ਲੋਕ
-
Crime5 months ago
Dan Singhwala Bathinda ਚ ਹੋਈ ਵੱਡੀ ਵਾਰਦਾਤ, ਚਿੱਟੇ ਵਾਲਿਆਂ ਨੇ 8 ਘਰਾਂ ਨੂੰ ਅੱਗ ਲਾ ਕੀਤਾ ਸੁਆਹ ।
-
News5 months ago
ਖਨੌਰੀ ਬਾਰਡਰ ਤੋਂ ਬੁਰੀ ਖ਼ਬਰ ਖਨੌਰੀ ਬਾਰਡਰ ਉੱਪਰ ਗਈ ਕਿਸਾਨ ਦੀ ਜਾਨ
-
Crime5 months ago
ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਹੋਈ ਮੌਤ
-
News5 months ago
ਅੰਮ੍ਰਿਤਪਾਲ ਸਿੰਘ ਸਿਆਸੀ ਪਾਰਟੀ ਦਾ ਐਲਾਨ “ਅਕਾਲੀ ਦਲ ਵਾਰਿਸ ਪੰਜਾਬ ਦੇ” ਰੱਖਿਆ ਰੱਖਿਆ ਗਿਆ ਨਾਮ
-
HEALTH4 months ago
ਕੈਂਸਰ ਕੀ ਹੁੰਦਾ ਹੈ ਇਸ ਦੇ ਕੀ ਲੱਛਣ ਹਨ ਅਤੇ ਇਸ ਦੀਆਂ ਸਭ ਤੋਂ ਖਤਰਨਾਕ ਸਟੇਜਾਂ ਕਿਹੜੀਆਂ ਹਨ ?
-
Life style5 months ago
ਬੱਚਿਆਂ ਦੀ ਮੋਬਾਈਲ ਫ਼ੋਨ ਦੀ ਆਦਤ ਛੁੜਾਉਣ ਲਈ ਕੁਝ ਉਪਾਅ