Connect with us

News

ਅੰਮ੍ਰਿਤਪਾਲ ਸਿੰਘ ਸਿਆਸੀ ਪਾਰਟੀ ਦਾ ਐਲਾਨ “ਅਕਾਲੀ ਦਲ ਵਾਰਿਸ ਪੰਜਾਬ ਦੇ” ਰੱਖਿਆ ਰੱਖਿਆ ਗਿਆ ਨਾਮ

Published

on

ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਐਲਾਨ 

        

ਮੇਲੇ ਤੇ ਸਿਆਸੀ ਕਾਨਫਰੰਸ ਦੌਰਾਨ ਅੰਮ੍ਰਿਤ ਪਾਲ ਸਿੰਘ ਦੇ ਧੜੇ ਵੱਲੋਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਨਹਿੰਗ ਸਿੰਘ ਰਾਜਾ ਰਾਜ ਸਿੰਘ ਦੀ ਧਮਾਕੇਦਾਰ ਸਪੀਚ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਬੁਲੰਦ ਆਵਾਜ਼ ਵਿੱਚ ਕਿਹਾ ਹੈ ਕਿ ਅਸੀਂ ਤਾਂ ਉਹ ਹਾਂ ਰਾਜ ਨਾ ਚਾਹੋ ਮੁਕਤ ਨ ਚਾਹੂੰ ਮਨ ਪ੍ਰੀਤ ਚਰਨ ਕਮਲ ਇਸ ਸਪੀਚ ਦੌਰਾਨ ਉਨਾਂ ਨੇ ਆਪਣੀ ਪਾਰਟੀ ਦਾ ਨਾਮ ਅਕਾਲੀ ਦਲ ਵਾਰਸ ਐਲਾਨ ਕੀਤਾ ਹੈ। ਨਾਲ ਹੀ ਉਨਾਂ ਨੇ ਦੱਸਿਆ ਹੈ ਕਿ 2027 ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਵਿੱਚ ਪਾਰਟੀ ਦਾ ਝੰਡਾ ਲਹਿਰਾਉਣਾ ਹੈ ਅਤੇ ਖਾਲਸਾ ਰਾਜ ਸ਼ੁਰੂ ਹੋਣਾ ਹੈ ।

ਜੋ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀ ਉਹਨਾਂ ਨੇ ਆਪਣੀ ਤਕੜੀ ਆਵਾਜ਼ ਵਿੱਚ ਕਿਹਾ ਕਿ ਜੋ ਪਹਿਲਾਂ ਲੀਡਰ ਬਣੇ ਨੇ ਉਹ ਚੱਲੇ ਹੋਏ ਕਾਰਤੂਸ ਆਪ ਜਿਨਾਂ ਨੇ ਕਦੇ ਕੰਮ ਨਹੀਂ ਆਉਣਾ ਅਸੀਂ ਅੰਮ੍ਰਿਤ ਪਾਲ ਤੇ ਭਾਈ ਜਗਤਾਰ ਸਿੰਘ 2027 ਦੇ ਵਿੱਚ ਅਕਾਲ ਤਖਤ ਤੇ ਬਿਠਾਉਣਾ ਫਿਰ ਦੇਖਦੇ ਹਾਂ ਕਿਹੜਾ ਚੂੰ ਕਰਦਾ ਹੈ ਉਹਨਾਂ ਨੇ ਕਿਹਾ ਚੇਅਰਮੈਨ ਅੰਮ੍ਰਿਤ ਪਾਲ ਸਿੰਘ ਇਸ ਸਮੇਂ ਜੇਲ ਵਿੱਚ ਹੈ ।

ਇਸ ਲਈ ਇਸ ਸਮੇਂ ਵਿੱਚ ਪਾਰਟੀ ਚਲਾਉਣ ਲਈ ਕਮੇਟੀ ਬਣਾਈ ਹੈ ਜੋ ਸਾਰਾ ਕੰਮ ਸਾਂਭੇਗੀ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਤਿੰਨ ਨਾ ਭੇਜੇ ਗਏ ਸਨ ਜਿਨਾਂ ਵਿੱਚੋਂ ਇਹ ਨਾਮ ਚੁਣਿਆ ਗਿਆ ਹੈ ਇਸ ਲਈ ਉਹਨਾਂ ਦੀ ਪਾਰਟੀ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਵੇਗਾ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਿਰਫ ਪੰਜਾਬ ਦੇ ਵਾਰਿਸ ਸੀ ਪਰ ਹੁਣ ਤਾਂ ਨਾਲ ਅਕਾਲੀ ਦਲ ਵੀ ਲੱਗ ਗਿਆ ਹੈ ਤੇ ਅਸੀਂ ਸਵਾ ਤੋਂ ਸਵਾ ਸ਼ੇਰ ਹੋ ਗਏ ਹਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਭ ਦਾ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਬਣਦਾ ਹੈ ਅਤੇ ਸਹਿਯੋਗ ਦਿਓ ਤਾਂ ਕਿ ਜੋ ਨਵਿਆਂ ਨੂੰ ਵੀ ਮੌਕਾ ਮਿਲ ਸਕੇ ਤੇ ਉਹਨਾਂ ਅਪੀਲ ਕਰਦੇ ਕਿਹਾ ਹੈ ਕਿਸਾਨ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਸਾਰੇ ਮਜ਼ਦੂਰ ਜਥੇਬੰਦੀਆਂ ਨੂੰ ਘਰ ਘਰ ਦੇ ਮੈਂਬਰਾਂ ਨੂੰ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਉੱਥੇ ਪਹੁੰਚਣ ਦੀ ਅਪੀਲ ਵੀ ਕੀਤੀ।

Advertisement
Safar Television

 

25 ਤਰੀਕ ਨੂੰ ਮਹਾ ਪੰਚਾਇਤ ਸੱਦੀ ਗਈ ਹੈ ਉਸ ਵਿੱਚ ਸ਼ਾਮਿਲ ਹੋਣ ਤੇ 2027 ਦੇ ਵਿੱਚ ਅਸੀਂ ਤਿਆਰੀ ਕਰਾਂ ਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਉਹਨਾਂ ਨੇ ਬੇਨਤੀ ਕੀਤੀ ਕਿ ਆਓ ਅਸੀਂ ਇਹਨਾਂ ਦਾ ਸਾਥ ਦਈਏ ਉਹਨਾਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਉਣਾ ਫਿਰ ਹੀ ਗੱਲ ਬਣਨੀ ਹੈ ਤੇ ਫਿਰ ਨਵਾਂ ਰਾਜ ਸਥਾਪਿਤ ਹੋਵੇਗਾ।

ਲੇਖਿਕਾ- ਗੁਰਦੀਪ ਕੌਰ ਮਹਿਰਾ

Continue Reading
Advertisement Safar Television
Click to comment

Leave a Reply

Your email address will not be published. Required fields are marked *

News

ਪਹਿਲਗਾਮ ਦੀ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ‘ਚ 6 ਅੱਤਵਾਦੀਆਂ ਦੇ ਢਾਹੇ ਘਰ

Published

on

ਸ਼੍ਰੀਨਗਰ, 26 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਹੁਣ ਤੱਕ 6 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਧਮਾਕੇ ‘ਚ ਜਿਨ੍ਹਾਂ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ, ਉਨ੍ਹਾਂ ‘ਚ ਲਸ਼ਕਰ ਦੇ ਆਸਿਫ ਸ਼ੇਖ, ਆਦਿਲ ਠੋਕਰ, ਹਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ।
ਇਨ੍ਹਾਂ ‘ਚੋਂ ਜੈਸ਼ ਦਾ ਅਹਿਸਾਨ 2018 ‘ਚ ਪਾਕਿਸਤਾਨ ਤੋਂ ਟਰੇਨਿੰਗ ਲੈ ਕੇ ਵਾਪਸ ਆਇਆ ਸੀ।ਪਹਿਲਗਾਮ ਹਮਲੇ ‘ਚ ਆਸਿਫ ਅਤੇ ਆਦਿਲ ਦਾ ਨਾਂ ਸਾਹਮਣੇ ਆਇਆ ਸੀ। ਫੌਜ ਨੇ ਇਹ ਕਾਰਵਾਈ ਤਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ।

Continue Reading

News

ਪੰਜਾਬ ਦੇ ਰਾਜਪੁਰਾ ਦੇ ਨੌਜਵਾਨ ਦੀ ਆਸਟ੍ਰੇਲੀਆ ਵਿਚ ਗੋਲੀਆਂ ਮਾਰ ਕੇ ਕੀਤੀ ਹੱਤਿਆ

Published

on

ਰਾਜਪੁਰਾ, 25 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)

ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18) ਪੁੱਤਰ ਅਮਰਿੰਦਰ ਸਿੰਘ ਸਾਹਨੀ ਵਾਸੀ ਗੁਲਾਬ ਨਗਰ ਕਲੋਨੀ, ਰਾਜਪੁਰਾ, ਪਟਿਆਲਾ ਵਜੋਂ ਹੋਈ ਹੈ।

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ‘ਚ ਕਾਰ ਪਾਰਕਿੰਗ ਨੂੰ ਲੈਕੇ ਇਕ ਨੌਜਵਾਨ ਨਾਲ ਬਹਿਸ ਤੋਂ ਬਾਅਦ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਹੋਣ ਤੋਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਬੇਟੇ ਦੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਓਦੋਂ ਦਾ ਸਦਮੇ ‘ਚ ਹੈ। ਆਸਟ੍ਰੇਲੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Continue Reading

News

ਬਠਿੰਡਾ ਬੱਸ ਸਟੈਂਡ ਬਦਲਣ ਦੇ ਵਿਰੋਧ ‘ਚ ਲੱਗਾ ਪੱਕਾ ਮੋਰਚਾ

Published

on

Punjab

ਬਠਿੰਡਾ: 24 ਅਪ੍ਰੈਲ, (ਮਨਪ੍ਰੀਤ ਕੌਰ ਆਦਮਪੁਰਾ)

 

ਬਠਿੰਡਾ ਸ਼ਹਿਰ ਦੇ ਬਸ ਸਟੈਂਡ ਨੂੰ ਮਲੋਟ ਰੋਡ ‘ਤੇ ਲਿਜਾਣ ਦੇ ਫੈਸਲੇ ਦੇ ਵਿਰੋਧ ‘ਚ ਅੱਜ ਸਥਾਨਕ ਨਾਗਰਿਕਾਂ, ਵਪਾਰਕ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਸਮਾਜਿਕ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਾ. ਭੀਮ ਰਾਓ ਅੰਬੇਡਕਰ ਪਾਰਕ ‘ਚ ਸਵੇਰੇ 11 ਵਜੇ ਤੋਂ ਪੱਕਾ ਮੋਰਚਾ ਲਾਇਆ ਗਿਆ। ਇਹ ਮੋਰਚਾ ਬਠਿੰਡਾ ਸ਼ਹਿਰ ਦੇ ਹਿੱਤਾਂ ਦੀ ਰੱਖਿਆ ਅਤੇ ਆਮ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਵੇਖਦੇ ਹੋਏ ਸੁੱਤੇ ਸਿਸਟਮ ਨੂੰ ਜਗਾਉਣ ਵਾਸਤੇ ਲਾਇਆ ਗਿਆ।

 

Advertisement
Safar Television

ਮੋਰਚੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਨੇਤਾਵਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸਥਿਤ ਮੌਜੂਦਾ ਬਸ ਅੱਡਾ ਨਾ ਸਿਰਫ਼ ਲੋਕਾਂ ਲਈ ਆਸਾਨੀ ਨਾਲ ਪਹੁੰਚ ਯੋਗ ਹੈ, ਸਗੋਂ ਆਲੇ-ਦੁਆਲੇ ਦੇ ਵਪਾਰੀਆਂ ਦੀ ਰੋਜ਼ੀ-ਰੋਟੀ ਦਾ ਵੀ ਮੁੱਖ ਕੇਂਦਰ ਹੈ। ਨਵੇਂ ਜਗ੍ਹਾ‘ਤੇ ਬਸ ਸਟੈਂਡ ਨੂੰ ਸ਼ਿਫਟ ਕਰਨਾ ਨਾ ਸਿਰਫ਼ ਆਮ ਲੋਕਾਂ ਲਈ ਅਸੁਵਿਧਾਜਨਕ ਹੋਵੇਗਾ, ਸਗੋਂ ਇਸ ਨਾਲ ਸਥਾਨਕ ਵਪਾਰ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਨੇਤਾਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਰਾਏ ਲੈਣ ਦੀ ਗੱਲ ਕਰਦੀ ਹੈ। ਬੱਸ ਸਟੈਂਡ ਬਦਲਣ ਸਬੰਧੀ ਵੀ ਆਮ ਲੋਕਾਂ ਦੀ ਰਾਏ ਲਾਜ਼ਮੀ ਲੈਣੀ ਚਾਹੀਦੀ ਹੈ, ਤਾਂ ਜੋ ਲੋਕ ਆਪਣੇ ਹੱਕ ਦੀ ਗੱਲ ਸਰਕਾਰ ਦੇ ਸਾਹਮਣੇ ਰੱਖ ਸਕਣ। ਪ੍ਰਦਰਸ਼ਨਕਾਰੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਾਰੇ ਸੰਬੰਧਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਸਹਿਮਤੀ ਵਾਲਾ ਹੱਲ ਕੱਢਿਆ ਜਾਵੇ।

 

ਜੇਕਰ ਪ੍ਰਸਾਸ਼ਨ ਵਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਮੋਰਚਾ ਅਣਸ਼ਚਿਤਕਾਲੀ ਧਰਨੇ ਵਿੱਚ ਬਦਲ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਅਤੇ ਬਸ ਸਟੈਂਡ ਨੂੰ ਕਿਸੇ ਵੀ ਕੀਮਤ ‘ਤੇ ਬਦਲਣ ਨਹੀਂ ਦਿੱਤਾ ਜਾਵੇਗਾ। ਮੋਰਚੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਵੀ ਪਹੁੰਚੇ ਅਤੇ ਬਸ ਸਟੈਂਡ ਨਾ ਬਦਲਣ ਲਈ ਮੋਰਚੇ ਦਾ ਸਮਰਥਨ ਕੀਤਾ।

Continue Reading

Trending